December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 7 ਜਨਵਰੀ (ਪ੍ਰਦੀਪ ਸ਼ਰਮਾ): ਨਿਊ ਜਨਤਾ ਕਲੋਨੀ ਵਾਸੀਆਂ ਨੇ ਵਿਧਾਇਕ ਬਲਕਾਰ ਸਿੱਧੂ ਦੇ ਸਨਮਾਨ ‘ਚ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਕਲੋਨੀ ਵਾਸੀਆਂ ਨੇ ਵਿਧਾਇਕ ਬਲਕਾਰ ਸਿੱਧੂ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਤੇ ਜੀ ਆਇਆਂ ਕਿਹਾ। ਕਲੋਨੀ ਵਾਸੀਆਂ ਵੱਲੋਂ ਵਿਧਾਇਕ ਬਲਕਾਰ ਸਿੱਧੂ ਨੂੰ ਦੱਸਿਆ ਕਿ ਕਲੋਨੀ ਲੰਮੇ ਸਮੇਂ ਤੋਂ ਅਣਗੋਲੀ ਪਈ ਹੈ ਜਿਸਦਾ ਖਮਿਆਜ਼ਾ ਪਲਾਟ ਹੋਲਡਰ ਭੁਗਤ ਰਹੇ ਹਨ। ਦੱਸਣਾ ਬਣਦਾ ਹੈ ਕਿ ਨਿਊ ਜਨਤਾ ਕਲੋਨੀ ਵਿੱਚ 177 ਦੇ ਕਰੀਬ ਪਲਾਟ ਹਨ ਤੇ ਸਾਰਿਆਂ ਨੇ ਮਿਉਂਸਪਲ ਕਮੇਟੀ ਵਿੱਚ ਪੇਸੈ ਭਰ ਕੇ ਐਨ.ਓ.ਸੀ ਲਈ ਹੋਈ ਹੈ ਤੇ ਕਲੋਨੀ ਵਾਸੀਆਂ ਵੱਲੋਂ ਆਪਣੇ ਤੌਰ ਤੇ ਸੀਵਰੇਜ ਪਾਇਆ ਹੋਇਆ ਹੈ।
ਕਲੋਨੀ ਵਾਸੀਆਂ ਨੇ ਵਿਧਾਇਕ ਬਲਕਾਰ ਸਿੱਧੂ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਉਨ੍ਹਾਂ ਦੀਆਂ ਮੰਗਾਂ ਪੱਕੀਆਂ ਗਲੀਆਂ, ਵਾਟਰ ਸਪਲਾਈ, ਬਿਜਲੀ ਦੇ ਖੰਬੇ ਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਲੋਨੀ ਨਿਵਾਸੀ ਮਕਾਨ ਬਣਾ ਕੇ ਅਰਾਮ ਨਾਲ ਰਹਿ ਸਕਣ। ਵਿਧਾਇਕ ਬਲਕਾਰ ਸਿੱਧੂ ਵੱਲੋਂ ਕਲੋਨੀ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਅਫਸਰਾਂ ਨਾਲ ਮੀਟਿੰਗ ਕਰਕੇ ਕਲੋਨੀ ਦਾ ਕੰਮ ਸ਼ੁਰੂ ਕਰਵਾਉਣਗੇ। ਇਸ ਮੌਕੇ ਵਿਜੇ ਕੁਮਾਰ ਵਕੀਲ, ਮਨੀਸ਼ ਕੁਮਾਰ ਭਾਈਰੂਪਾ, ਤਰਸੇਮ ਮਾਰਕਫੈੱਡ, ਮਿੱਤਰ ਸੈਨ, ਬਿੱਕਾ, ਭੂਸ਼ਨ ਕੁਮਾਰ, ਰਵੀ ਸਿੰਗਲਾ, ਅਮਰ ਨਾਥ, ਪ੍ਰਿੰਸ ਨੇਤਾ, ਰੋਜ਼ੀ ਬਾਂਸਲ, ਰਵਿੰਦਰ ਨਿੱਕਾ ਤੇ ਵੱਡੀ ਗਿਣਤੀ ਵਿੱਚ ਕਲੋਨੀ ਨਿਵਾਸੀ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com

                          

137110cookie-checkਨਿਊ ਜਨਤਾ ਕਲੋਨੀ ਵਾਸੀਆਂ ਨੇ ਵਿਧਾਇਕ ਬਲਕਾਰ ਸਿੱਧੂ ਨੂੰ ਕੀਤਾ ਸਨਮਾਨਿਤ
error: Content is protected !!