ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 27 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਡਵੀਜਨ ਪੱਧਰੀ ਗਣਤੰਤਰ ਦਿਵਸ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟਰੇਟ ਸ੍ਰੀ ਨਵਦੀਪ ਕੁਮਾਰ ਨੇ ਨਿਭਾਈ। ਨਵਦੀਪ ਕੁਮਾਰ ਨੇ ਸੰਬੋਧਨ ਕਰਦਿਆਂ ਭਾਰਤੀ ਸੰਵਿਧਾਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਉਨਾਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ ਚੰਗਾ ਭਵਿੱਖ ਸਿਰਜਣ ਲਈ ਆਪੋ-ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸੰਵਿਧਾਨ ਦੇ ਰਚੇਤਾ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਕਿਹਾ ਕਿ ਲੋਕਤੰਤਰ ਰਾਹੀਂ ਅਸੀਂ ਵਧੀਆਂ ਲੋਕਾਂ ਨੂੰ ਚੁਣ ਕੇ ਦੇਸ ਨੂੰ ਬੇਹਤਰ ਬਣਾ ਸਕਦੇ ਹਾਂ।
ਸੇਂਟ ਜੇਵੀਅਰ ਸਕੂਲ ਦੇ ਅਧਿਆਪਕਾਂ ਨੇ ਰਾਸਟਰੀ ਗੀਤ ਗਾਇਆ। ਇਸ ਮੌਕੇ ਮਾਣਯੋਗ ਜੱਜ ਮੈਡਮ ਮੀਨਾਕਸੀ, ਦਲੀਪ ਕੁਮਾਰ ਡੀ.ਐਸ.ਪੀ ਫੂਲ, ਸਤਨਾਮ ਸਿੰਘ, ਤਹਿਸੀਲਦਾਰ ਅਮਰਜੀਤ ਸਿੰਘ, ਬੀ.ਡੀ.ਪੀ.ਓ ਫੂਲ ਸ੍ਰੀ ਮਹਿਕਮੀਤ ਸਿੰਘ, ਬੀ.ਡੀ.ਪੀ.ਓ ਰਾਮਪੁਰਾ ਫੂਲ, ਕਾਰਜਸਾਧਕ ਅਫਸਰ ਸੰਜੇ ਕੁਮਾਰ ਆਦਿ ਮੌਜੂਦ ਸਨ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਲਵੀਰ ਸਿੰਘ ਸੰਧੂ ਕਲਾਂ ਅਤੇ ਮੈਡਮ ਨੀਤੀ ਨੇ ਨਿਭਾਈ।
1022510cookie-checkਰਾਮਪੁਰਾ ਫੂਲ ਵਿਖੇ ਗਣਤੰਤਰ ਦਿਵਸ ਮਨਾਇਆ