Categories Election NewsINNAUGRATION NEWSPunjabi News

ਆਪ ਦੇ ਉਮੀਦਵਾਰ ਬਲਕਾਰ ਸਿੱਧੂ ਦੇ ਚੋਣ ਦਫਤਰ ਦਾ ਉਦਾਘਾਟਨ ਰਿਕਸਾ ਚਾਲਕ ਸੋਨੂ ਨੇ ਕੀਤਾ

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 27 ਜਨਵਰੀ ,(ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਭਾਵੇ ਰਾਮਪੁਰਾ ਬਾਈਪਾਸ ਤੇ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਦਫਤਰ ਪਹਿਲਾਂ ਤੋ ਹੀ ਖੋਲ੍ਹਿਆ ਹੋਇਆ ਹੈ ਪਰਤੂੰ ਸਹਿਰ ਦੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦਾ  ਨਵਾਂ ਚੋਣ ਦਫ਼ਤਰ ਹਸਪਤਾਲ ਰੋਡ, ਨੇੜੇ ਡਾ. ਪੁਸ਼ਪਿੰਦਰ ਹਸਪਤਾਲ, ਰਾਮਪੁਰਾ ਵਿਖੇ ਖੋਲ੍ਹਿਆ ਗਿਆ।ਜਿਸ ਦਾ ਉਦਘਾਟਨ ਸ੍ਰੀ ਸੁਖਮਨੀ ਸਾਹਿਬ ਜੀ ਪਾਠਾਂ ਦੇ ਭੋਗ ਪਾਕੇ ਕੀਤਾ ਗਿਆ। ਇਸ ਮੌਕੇ ਵਹਿਗੁਰੂ ਦਾ ਸੁਕਰਾਨਾ ਕਰਦਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਆਪਣੇ ਦਫਤਰ ਦਾ ਉਦਘਾਟਨ ਰਿਕਸਾ ਚਾਲਕ ਸੋਨੂ ਦੇ ਕਰ ਕਮਲਾ ਨਾਲ ਕਰਵਾਇਆ ਜਿਸ ਦੀ ਹਲਕੇ ਵਿੱਚ ਬਹੁਤ ਚਰਚਾਂ ਤੇ ਸਲਾਘਾ ਹੋ ਰਹੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁਲਾਰਿਆ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਤੇ ਅਰਵਿੰਦ ਕੇਜਰੀਵਾਲ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਹੱਥ ਮਜਬੂਤ ਕਰਨ ਲਈ ਹਰ ਹਲਕੇ ਵਿੱਚ ਆਪ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜਣ ਦੀ ਸਖਤ ਜਰੂਰਤ ਹੈ। ਉਹਨਾਂ ਕਿਹਾ ਕਿ ਅਮਨ ਸਾਂਤੀ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੇ ਆਪਣੀ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੂੰ ਦਿਓ।
ਆਪ ਆਗੂ ਜਤਿੰਦਰ ਭੱਲਾ, ਇੰਦਰਜੀਤ ਮਾਨ ,ਅਮਰੀਕ ਫੂਲ ਨੇ ਕੀਤਾ ਇੱਕਜੁੱਟਤਾ ਦਾ ਪ੍ਰਗਟਾਵਾ
ਇਸ ਤੋ ਇਲਾਵਾ ਇਸ ਮੌਕੇ ਹਲਕੇ ਦੇ ਸਾਰੇ ਸੀਨੀਅਰ ਆਪ ਆਗੂ ਮੌਜੂਦ ਸਨ ਜਿੰਨਾ ਵਿੱਚ ਪੰਜਾਬ ਯੂਥ ਵਿੰਗ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨ, ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ, ਨਛੱਤਰ ਸਿੰਘ ਸਿੱਧੂ ਜੁਆਇੰਟ ਸਕੱਤਰ ਪੰਜਾਬ,  ਅਮਰੀਕ ਸਿੰਘ ਫੂਲ, ਬੂਟਾ ਸਿੰਘ ਆੜ੍ਹਤੀਆਂ, ਬਲਜੀਤ ਸਿੰਘ, ਜਸਵੀਰ ਸਿੰਘ ਬਲਾਕ ਪ੍ਰਧਾਨ, ਜਗਤਾਰ ਸਿੰਘ ਜਲਾਲ,ਜਸਵੀਰ ਸਿੰਘ ਫੌਜੀ,ਬਲਾਕ ਪ੍ਰਧਾਨ ਰਾਜੂ ਜੇਠੀ, ਬੰਤ ਸਿੰਘ ਨਰੇਸ਼ ਕੁਮਾਰ ਬਿੱਟੂ, ਲੇਖਰਾਜ ਜਿਲ੍ਹਾ ਟਰੇਡ ਵਿੰਗ, ਸਤੀਸ਼ ਕੁਮਾਰ, ਅਮਰਨਾਥ, ਦਰਸਨ ਸੋਹੀ, ਯੋਧਾ ਸਿੰਘ ਮਹਿਰਾਜ, ਸਗਨਪ੍ਰੀਤ ਕੌਰ, ਕਾਲਾ ਸੰਧੂ ਦਿਆਲਪੁਰਾ, ਆਰ ਐਸ ਜੇਠੀ, ਨੀਸੂ ਜੇਠੀ,ਲੱਕੀ ਬਾਹੀਆ ਤੇ ਲੱਖਾ ਐਮਸੀ,ਗੁਰਚਰਨ ਸਿੰਘ  ਸਰਪੰਚ ਘੰਡਾ ਬੰਨਾ ਜਰਨੈਲ ਸਿੰਘ  ਸਾਬਕਾ ਸਰਪੰਚ  ਬੂਟਾ ਸਿੰਘ  ਢਪਾਲੀ ਲਖਵਿੰਦਰ ਸਿੰਘ  ਜਗਤਾਰ ਸਿੰਘ  ਹਰਮੰਦਰ ਸਿੰਘ ਬੀਪੀਓ ਐਜੂਕੇਸ਼ਨ ਵਿਭਾਗ ਪਰਮਜੀਤ ਸਿੰਘ  ਸਾਬਕਾ ਜੇਲ ਸੁਪਰਡੈਂਟ ਰਾਜ ਆਦਿ ਹਾਜਰ ਸਨ।
102210cookie-checkਆਪ ਦੇ ਉਮੀਦਵਾਰ ਬਲਕਾਰ ਸਿੱਧੂ ਦੇ ਚੋਣ ਦਫਤਰ ਦਾ ਉਦਾਘਾਟਨ ਰਿਕਸਾ ਚਾਲਕ ਸੋਨੂ ਨੇ ਕੀਤਾ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)