December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 10 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਕੌਮਾਂਤਰੀ ਸਵੈਇਛੁੱਕ ਬਲੱਡ ਡੋਨੇਸ਼ਨ ਦਿਵਸ ਦਾ ਸੂਬਾ ਪੱਧਰੀ ਸਮਾਗਮ ਅੱਜ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਚੋ ਰਾਮਪੁਰਾ ਫੂਲ ਦੇ ਖੂਨਦਾਨੀ ਜਿੰਨਾਂ ਚ ਸੁਰਿੰਦਰ ਗਰਗ ਨੇ 130 ਵਾਰ, ਪਵਨ ਮੈਹਿਤਾ ਨੇ 128 ਵਾਰ ਖੂਨਦਾਨ ਕਰਕੇ ਕ੍ਰਮਵਾਰ ਤੀਜਾ ਤੇ ਚੌਥਾ ਸਥਾਨ ਹਾਸਲ ਕੀਤਾ ਹੈ ਤੇ ਔਰਤ ਵਰਗ ਚ ਸ਼ੀਲਾ ਦੇਵੀ ਪਤਨੀ ਕਮਲੇਸ਼ ਕੁਮਾਰ ਨੇ 63 ਵਾਰ ਖੂਨਦਾਨ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉੱਕਤ ਵਿਅਕਤੀਆਂ ਨੂੰ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। 
86080cookie-checkਖੂਨਦਾਨ ਦੇ ਖੇਤਰ ਚ ਰਾਮਪੁਰਾ ਫੂਲ ਨੇ ਬਾਜੀ ਮਾਰੀ
error: Content is protected !!