March 27, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 10 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਰਾਮਪੁਰਾ ਪਿੰਡ ਦੇ ਨੌਜਵਾਨ ਦੀ ਬਜੁਰਗ ਮਾਤਾ ਦਰ-ਦਰ ਠੋਕਰਾਂ ਖਾਣ ਨੂੰ ਮਜਬੂਰ ਹੈ ਭਾਂਵੇ ਕਿ ਇਸ ਮਾਮਲੇ ਵਿਚ ਉੱਕਤ ਨੌਜਵਾਨ ਦੀ ਪਤਨੀ ਸਮੇਤ 4 ਵਿਅਕਤੀਆਂ ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀ ਹੋਈ। ਉੱਕਤ ਨੌਜਵਾਨ ਦੀ ਮਾਂ ਪ੍ਰਕਾਸ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੇਰੇ ਲੜਕੇ ਦਾ ਵਿਆਹ ਅਕਲੀਆ ਨਿਵਾਸੀ ਗੁਰਪ੍ਰੀਤ ਕੌਰ ਨਾਲ ਤਕਰੀਬਨ 13 ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚ ਲੜਾਈ ਝਗੜਾ ਰਹਿਣ ਲੱਗ ਪਿਆ ਜਿਸ ਕਾਰਨ ਦੋਵਾਂ ਵਿਚ ਅਣਬਣ ਰਹਿਣ ਲੱਗ ਪਈ ਤੇ ਰਿਸਤੇਦਾਰ ਆ ਕੇ ਸਮਝੋਤਾ ਕਰਵਾ ਜਾਂਦੇ ਪਰ ਕੁੱਝ ਦਿਨਾ ਬਾਅਦ ਹੀ ਉਨਾਂ ਵਿਚ ਫਿਰ ਆਪਸੀ ਕਲੇਸ਼ ਹੋ ਗਿਆ।
ਪ੍ਰਕਾਸ਼ ਕੌਰ ਨੇ ਦੱਸਿਆ ਕਿ ਮੇਰੀ ਨੂੰਹ  ਆਪਣੇ ਪੇਕਿਆਂ ਨੂੰ ਇਸ ਸੰਬੰਧੀ ਫੋਨ ਕਰ ਦਿੰਦੀ ਤੇ ਉਸ ਦੇ ਪੇਕਾ ਪਰਿਵਾਰ ਆ ਕੇ ਮੇਰੇ ਲੜਕੇ ਪ੍ਰੇਮ ਸਿੰਘ ਦੀ ਕੁੱਟਮਾਰ ਕਰ ਜਾਦੇ। ਇਸੇ ਸਿਲਸਿਲੇ ਤਹਿਤ 13 ਸਤੰਬਰ ਨੂੰ ਮੇਰੀ ਨੂੰਹ ਦੇ ਪੇਕਿਆਂ ਵੱਲੋ ਲੜਕੇ ਦੀ ਫਿਰ ਕੁੱਟਮਾਰ ਕਰਕੇ ਧਮਕੀਆਂ ਦੇ ਕੇ ਚਲੇ ਗਏ ਤੇ ਮੈ ਆਪਣੇ ਪੁੱਤਰ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ। ਹਸਪਤਾਲ ਚੋ ਛੁੱਟੀ ਮਿਲਣ ਉਪਰੰਤ ਇੰਦਰਜੀਤ ਮੈਨੂੰ ਕਹਿਣ ਲੱਗਾ ਕਿ ਮੈਂ ਆਪਣੀ ਪਤਨੀ ਗੁਰਪ੍ਰੀਤ ਕੌਰ, ਸੱਸ ਪਰਮਜੀਤ ਕੌਰ, ਸਹੁਰਾ ਬੂਟਾ ਸਿੰਘ ਅਤੇ ਸਾਲਾ ਇੰਦਰਜੀਤ ਸਿੰਘ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂਗਾ।ਪ੍ਰਕਾਸ਼ ਕੌਰ ਨੇ ਦੱਸਿਆ ਕਿ ਇੱਕ ਦਿਨ ਜਦ ਮੈ ਘਰ ਵਿਚ ਕੰਮ ਕਰ ਰਹੀ ਸੀ ਤਾਂ ਮੇਰੇ ਲੜਕੇ ਨੇ ਕਮਰੇ ਵਿਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਤੇ ਉਸ ਦੀ ਜੇਬ ਵਿਚੋ ਇੱਕ ਸੁਸਾਇਡ ਨੋਟ ਵੀ ਮਿਲਿਆ ਜਿਸ ਵਿਚ ਉਸ ਨੇ ਆਪਣੇ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਮੌਤ ਦੇ ਜਿੰਮੇਵਾਰ ਠਹਿਰਾਇਆ ਸੀ।
ਥਾਣਾ ਸਿਟੀ ਦੀ ਪੁਲਸ ਨੇ ਗੁਰਪ੍ਰੀਤ ਕੌਰ, ਪਰਮਜੀਤ ਕੌਰ, ਬੂਟਾ ਸਿੰਘ ਅਤੇ ਇੰਦਰਜੀਤ ਸਿੰਘ ਤੇ ਪ੍ਰਕਾਸ ਕੌਰ ਦੇ ਬਿਆਨਾ ਤਹਿਤ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਸੀ। ਪਰ ਉਕਤਾਨ ਕਥਿੱੱਤ ਦੋਸੀਆਂ ਦੀ ਹਾਲੇ ਤੱਕ ਗ੍ਰਿਫਤਾਰੀ ਨਹੀ ਹੋਈ। ਥਾਣਾ ਮੁਖੀ ਬਿਕਰਮਜੀਤ ਸਿੰਘ ਨਾਲ ਇਸ ਸੰਬੰਧੀ ਗੱਲ ਕੀਤੀ ਤਾਂ ਉਨਾਂ ਕਿਹਾ ਉੱਕਤ ਵਿਅਕਤੀਆਂ ਦੀ ਗ੍ਰਿਫਤਾਰੀ ਸੰਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਕਥਿੱਤ ਦੋਸੀ ਪੁਲਸ ਦੀ ਗ੍ਰਿਫਤ ਚ ਹੋਣਗੇ।    
86060cookie-checkਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਕਥਿੱਤ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ
error: Content is protected !!