ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 5 ਅਗਸਤ (ਪ੍ਰਦੀਪ ਸ਼ਰਮਾ) : ਰੇਲਵੇ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਜੇਠੂਕੇ ਵੱਲੋਂ ਪੰਜ ਰੋਜ਼ਾ ਦਿਨ ਰਾਤ ਦਾ ਧਰਨਾ ਪੰਜਵੇ ਦਿਨ ਵੀ ਜਾਰੀ ਰਿਹਾ। ਆਗੂਆਂ ਵੱਲੋਂ ਰੇਲਵੇ ਵਿਭਾਗ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਸਟੇਸ਼ਨ ਨੂੰ ਬਚਾਉਣ ਅਤੇ ਪੈਸੰਜਰ ਗੱਡੀਆਂ ਮੁੜ ਤੋਂ ਪਹਿਲਾਂ ਦੀ ਤਰਾਂ ਰੁਕਵਾਉਣ ਲਈ ਪਿਛਲੇ ਮਹੀਨੇ ਤੋਂ ਲਗਾਤਾਰ ਰੇਲਵੇ ਅਧਿਕਾਰੀਆਂ ਨੂੰ ਮਿਲ ਕੇ ਸਟੇਸ਼ਨ ਨਾਲ ਸਬੰਧਿਤ ਮੰਗਾਂ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ। ਪਰ ਰੇਲਵੇ ਅਧਿਕਾਰੀਆਂ ਵੱਲੋਂ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ। ਜਿਸ ਲਈ ਪਿੰਡ ਵਾਸੀਆਂ ਵੱਲੋਂ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇੱਕ ਸਤੰਬਰ ਤੋਂ ਸਟੇਸ਼ਨ ਉੱਪਰ ਪੰਜ ਰੋਜ਼ਾ ਮੋਰਚਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਜਦੋਂ ਸਰਕਾਰੇ ਦਰਬਾਰੇ ਗੱਲ ਨੂੰ ਨਾ ਸੁਣਿਆ ਜਾਵੇ ਤਾਂ ਲੋਕਾਂ ਕੋਲ ਇੱਕ ਰਾਹ ਬੱਚਦਾ ਉਹ ਹੈ ਸੰਘਰਸ਼। ਜਿਸ ਨੂੰ ਪਿੰਡ ਵਾਸੀਆਂ ਨੇ ਪੂਰੀ ਤਰ੍ਹਾਂ ਭਖਾ ਲਿਆ ਹੈ। ਜਿਸ ਦੇ ਤਹਿਤ ਪੰਜ ਦਿਨ ਰਾਤ ਚਲਾਉਣ ਤੋਂ ਬਾਅਦ ਅੱਜ ਮੋਰਚੇ ਨੂੰ ਅਣਮਿੱਥੇ ਸਮੇਂ ਚਲਾਉਣ ਐਲਾਨ ਕਰ ਦਿੱਤਾ।
ਪੰਜ ਦਿਨਾਂ ਬਾਅਦ ਵੀ ਰੇਲਵੇ ਅਧਿਕਾਰੀਆਂ ਨੇ ਲੋਕਾਂ ਦੀ ਗੱਲ ਸੁਣਨੀ ਜ਼ਰੂਰੀ ਨਹੀਂ ਸਮਝੀ
ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਸ਼ਾਮਲ ਕਰ ਲਿਆ ਹੈ ਜਿਸ ਤਹਿਤ 7 ਸਤੰਬਰ ਨੂੰ ਦੁਪਹਿਰ 12 ਵਜੇ ਤੋਂ ਰੇਲ ਗੱਡੀਆਂ ਦਾ ਚੱਕਾ ਜਾਮ ਕੀਤਾ ਜਾਵੇਗਾ। ਪੰਜ ਦਿਨ ਬੀਤ ਚੁੱਕੇ ਹਨ ਪਰ ਕਿਸੇ ਵੀ ਰੇਲਵੇ ਅਧਿਕਾਰੀਆਂ ਨੇ ਲੋਕਾਂ ਗੱਲ ਸੁਣਨੀ ਜ਼ਰੂਰੀ ਨਹੀਂ ਸਮਝੀ। ਜਿਸ ਕਾਰਨ ਪਿੰਡ ਵਾਸੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਗੂੰਗੇ ਬਹਿਰੇ ਰੇਲਵੇ ਵਿਭਾਗ ਤੱਕ ਆਪਣੀਆਂ ਹੱਕੀ ਮੰਗਾਂ ਦੀ ਅਵਾਜ਼ ਨੂੰ ਪਹੁੰਚਾਇਆ ਜਾ ਸਕੇ। ਸੰਘਰਸ਼ ਦੌਰਾਨ ਹੋਣ ਵਾਲੇ ਨੁਕਸਾਨ ਦੇ ਜ਼ਿੰਮੇਂਵਾਰ ਰੇਲਵੇ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ।
ਚੱਲ ਰਹੇ ਮੋਰਚੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਡਕੌਂਦਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੋਰਚੇ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਲਾਭ ਸਿੰਘ, ਸੁਖਦੇਵ ਸਿੰਘ ਸਰਪੰਚ, ਬੇਅੰਤ ਸਿੰਘ, ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ, ਨਿੱਕਾ ਸਿੰਘ, ਸਰਬਜੀਤ ਸਿੰਘ ਭੁੱਲਰ, ਮਿੱਠੂ ਸਿੰਘ ਡਾਕਟਰ, ਹਰਨੇਕ ਸਿੰਘ ਅਤੇ ਬੁੱਧ ਸਿੰਘ ਢਿਪਾਲੀ ਨੇ ਸੰਬੋਧਨ ਕੀਤਾ।
#For any kind of News and advertisment contact us on 980-345-0601
1272100cookie-checkਰੇਲਵੇ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਜੇਠੂਕੇ ਨੇ 7 ਨੂੰ ਰੇਲ ਗੱਡੀਆਂ ਰੋਕਣ ਦਾ ਕੀਤਾ ਐਲਾਨ