ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ 23 ਨਵੰਬਰ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਟੀਮ ਨੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਵਹਿੱਤਕਾਰੀ ਵਿੱਦਿਆ ਮੰਦਰ, ਦੇਵ ਸਮਾਜ ਗਰਲਜ਼ ਸਕੂਲ ਅਤੇ ਪਿੰਡ ਪਿੱਥੋ ਦੇ ਸਕੂਲ ਵਿੱਚ ਫੇਰੀ ਪਾ ਕੇ ਬੱਚਿਆਂ ਨੂੰ ਚੇਤਨਾ ਪ੍ਰੀਖਿਆ ਬਾਰੇ ਜਾਗਰੂਕ ਕੀਤਾ । ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤਰਕਸ਼ੀਲ ਸੋਸਾਇਟੀ ਦੀ ਵਿਗਿਆਨਕ ਵਿਚਾਰਧਾਰਾ ਦੇ ਚਾਨਣ ਦਾ ਛਿੱਟਾ ਵੰਡਦੀ ਚੇਤਨਾ ਪ੍ਰੀਖਿਆ ਵਿਚ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ।
ਸੁਸਾਇਟੀ ਦੇ ਮੁਖੀ ਮਾ. ਸੁਖਮੰਦਰ ਸਿੰਘ, ਮਾ. ਸੁਰਿੰਦਰ ਗੁਪਤਾ ਜੰਟਾ ਸਿੰਘ, ਪ੍ਰਿੰ. ਰਾਜ ਕੁਮਾਰ, ਪ੍ਰਬੋਧ ਚੰਦ, ਗੁਰਦੀਪ ਸਿੰਘ, ਮੇਜਰ ਸਿੰਘ ਜਗਦੇਵ ਸਿੰਘ ਨੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਇਲਾਕੇ ਦੇ 2 ਗਰਲਜ਼ ਕਾਲਜ ਅਤੇ 20 ਤੋਂ ਵੱਧ ਸਕੂਲਾਂ ਵਿੱਚ ਪ੍ਰੀਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।
925100cookie-checkਤਰਕਸ਼ੀਲ ਸੁਸਾਇਟੀ ਨੇ ਚੇਤਨਾ ਪ੍ਰੀਖਿਆ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ