November 15, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 14 ਨਵੰਬਰ ( ਕੁਲਜੀਤ ਸਿੰਘ ਢੀਂਗਰਾ/ ਪ੍ਰਦੀਪ ਸ਼ਰਮਾ ): ਅਜੋਕੇ ਯੁੱਗ ਵਿੱਚ ਬਹੁਤ ਘੱਟ ਗਿਣਤੀ ਦੇ ਇਨਸਾਨ ਹੋਣਗੇ ਜੋ ਆਪਣੇ ਕੀਮਤੀ ਰਝੇਵਿਆਂ ਨੂੰ ਛੱਡ ਕੇ ਕਿਸੇ ਲੋੜਵੰਦ ਦੀ ਮਦਦ ਜਾਂ ਫਿਰ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਅਜਿਹਾ ਹੀ ਇੱਕ ਨੌਜਵਾਨ ਹੈ ਪਿੰਡ ਭਾਈਰੂਪਾ ਦਾ ਜਗਦੀਪ ਸਿੰਘ ਖੋਖਰ, ਵੈਸੇ ਤਾਂ ਜਗਦੀਪ ਸਿੰਘ ਖੋਖਰ ਪੰਜਾਬ ਪੁਲਸ ਵਿੱਚ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ।
ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਅੱਜ ਉਨਾਂ ਦਾ 30ਵਾਂ ਜਨਮ ਦਿਨ ਹੈ ਅਤੇ ਉਨਾਂ ਨੇ ਆਪਣਾ ਜਨਮ ਦਿਨ ਕੋਈ ਚਮਕ ਦਮਕ ਨਾਲ ਜਾਂ ਫਾਲਤੂ ਖਰਚ ਕਰਕੇ ਨਹੀਂ ਮਨਾਇਆ ਸਗੋਂ ਉਨਾਂ ਨੇ ਆਪਣਾ ਜਨਮ ਦਿਨ ਖੂਨਦਾਨ ਕਰਕੇ, ਪੌਦੇ ਲਗਾ ਕੇ ਅਤੇ ਰੱਬ ਆਸਰਾ ਕਰਾੜਵਾਲਾ ਵਿਖੇ ਰਹਿ ਰਹੇ ਬੇਸਹਾਰਾ ਲੋਕਾਂ ਨਾਲ ਕੇਕ ਕੱਟ ਕੇ ਮਨਾਇਆ ਅਤੇ ਰੱਬ ਆਸਰਾ ਦੇ ਬੇਸਹਾਰੇ ਲੋਕਾਂ ਨੂੰ ਫਲ, ਦਵਾਈਆਂ ਅਤੇ ਹੋਰ ਲੋੜੀਦੀਆਂ ਵਸਤੂਆਂ ਵੀ ਦਿੱਤੀਆਂ। ਖੋਖਰ ਨੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਹੋਰ ਖੁਸ਼ੀਆਂ ਦੇ ਮੌਕੇ ਸਮਾਜ ਸ਼ੇਵੀ ਕੰਮਾਂ ਅਤੇ ਲੋੜਵੰਦਾਂ ਦੀ ਮਦਦ ਕਰਕੇ ਮਨਾਉਣ। ਇਹ ਹੀ ਇੱਕ ਸੱਚੀ ਸੁੱਚੀ ਮਨੁੱਖਤਾ ਦੀ ਸੇਵਾ ਹੈ।
91061cookie-checkਪੰਜਾਬ ਪੁਲਸ ਦੇ ਜਵਾਨ ਜਗਦੀਪ ਖੋਖਰ ਨੇ ਆਪਣਾ ਜਨਮ ਦਿਨ ਬੇਸਹਾਰਾ ਲੋਕਾਂ ਦੀ ਮੱਦਦ ਤੇ ਖੂਨਦਾਨ ਕਰਕੇ ਮਨਾਇਆ
error: Content is protected !!