ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 4 ਫਰਵਰੀ (ਕੁਲਵਿੰਦਰ ਕੜਵਲ) : ਪੰਜਾਬ ਪੁਲਿਸ ਦੇ ਟ੍ਰੈਫਿਕ ਹੌਲਦਾਰ ਗੁਰਪ੍ਰੀਤ ਸਿੰਘ ਰਾਏਪੁਰ ਨੇ ਲੱਭਿਆ ਮੋਬਾਇਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਜਿੰਦਾ ਹੋਣ ਦੀ ਮਿਸਾਲ ਪੇਸ਼ ਕੀ਼ਤੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਨੂੰ ਬੀਤੇ ਦਿਨ ਨਗਰ ਕੀਰਤਨ ਦੌਰਾਨ ਸਰਕਾਰੀ ਸਕੂਲ ਕੋਲੋਂ ਇੱਕ ਸੈਮਸੰਗ ਕੰਪਨੀ ਦਾ ਮੋਬਾਇਲ ਮਿਲਿਆ ਸੀ।
ਪੜਤਾਲ ਉਪਰੰਤ ਕਾਕਾ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮੀਰਪੁਰ ਖੁਰਦ ਨੂੰ ਉਸ ਦੀ ਅਮਾਨਤ ਸੌਂਪ ਦਿੱਤੀ। ਸ਼ਹਿਰ ਵਾਸੀਆਂ ਨੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਹਰਵਿੰਦਰ ਸਿੰਘ ਮਿੰਟੂ, ਸੰਜੀਵ ਕੁਮਾਰ ਗਰਗ ਪ੍ਰਧਾਨ ਕੈਮਿਸਟ ਐਸੋਸੀਏਸ਼ਨ, ਮਿੱਠੂ ਰਾਮ, ਬਿੰਟਾ ਉੱਪਲ ਮਨੀਸ਼ ਗਰਗ ਮੌਜੂਦ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1394810cookie-checkਪੰਜਾਬ ਪੁਲਿਸ ਦੇ ਹੌਲਦਾਰ ਨੇ ਲੱਭਿਆ ਮੋਬਾਇਲ ਮਾਲਕ ਨੂੰ ਕੀਤਾ ਵਾਪਸ