ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 8 ਮਾਈ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਪਿਛਲੇ ਕਾਫ਼ੀ ਦਿਨਾਂ ਤੋਂ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦੇਣ ਲਈ ਪੰਜਾਬ ਮਹਾਵੀਰ ਦਲ ਪੰਜਾਬ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਵਿਖੇ ਸੰਸਥਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਹੈਪੀ ਬੁਗਰ ਦੀ ਅਗਵਾਈ ਵਿੱਚ ਰੇਲ ਯਾਤਰੀਆਂ ਲਈ ਪੀਣ ਵਾਲੇ ਠੰਡੇ ਪਾਣੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ ਗਿਆ। ਰੇਲਵੇ ਸਟੇਸ਼ਨ ਤੇ ਚਲਾਈ ਗਈ ਜਲ ਸੇਵਾ ਦਾ ਉਦਘਾਟਨ ਨਗਰ ਕੌਂਸਲ ਦੇ ਐੱਮ.ਈ ਇੰਦਰਜੀਤ ਸਿੰਘ ਨੇ ਯਾਤਰੀਆਂ ਨੂੰ ਪਾਣੀ ਪਿਲਾ ਕੇ ਕੀਤਾ।
1970 ਤੋਂ ਲਗਾਤਾਰ ਠੰਢੇ ਜਲ ਦੀ ਨਿਭਾਈ ਜਾ ਰਹੀ ਹੈ ਸੇਵਾ
ਦਲ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਹੈਪੀ ਬੁੱਗਰ ਨੇ ਦੱਸਿਆ ਕਿ ਪੰਜਾਬ ਮਹਾਂਵੀਰ ਦਲ ਵੱਲੋਂ 1970 ਤੋਂ ਰੇਲਵੇ ਸਟੇਸ਼ਨ ਤੇ ਰੇਲ ਯਾਤਰੀਆਂ ਦੀ ਸਹੂਲਤ ਲਈ ਗਰਮੀ ਨੂੰ ਮੁੱਖ ਰੱਖਦਿਆਂ ਪੀਣ ਵਾਲੇ ਪਾਣੀ ਦੀ ਸੇਵਾ ਨਿਭਾਈ ਜਾਂਦੀ ਹੈ। ਇਸ ਤੋਂ ਇਲਾਵਾ ਦਲ ਵੱਲੋਂ ਰੇਲਵੇ ਸਟੇਸ਼ਨ ਤੇ ਦੋ ਵਾਟਰ ਕੂਲਰ ਵੀ ਲਗਾਏ ਗਏ ਹਨ ਜਿਥੇ ਹਰ ਸਮੇਂ ਯਾਤਰੀਆਂ ਲਈ ਠੰਡਾ ਪਾਣੀ ਉਪਲੱਬਧ ਰਹਿੰਦਾ ਹੈ। ਇਸ ਕਾਰਜ ਵਿੱਚ ਸ਼ਹਿਰ ਵਾਸੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।
ਇੰਦਰਜੀਤ ਸਿੰਘ ਤੇ ਸਟੇਸ਼ਨ ਮਾਸਟਰ ਵਰਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਮਹਾਂਵੀਰ ਦਲ ਦੇ ਵਰਕਰਾਂ ਵੱਲੋਂ ਤਨ, ਮਨ, ਧਨ ਨਾਲ ਸੇਵਾ ਕੀਤੀ ਜਾਂਦੀ ਹੈ। ਦਲ ਦੇ ਵਰਕਰ ਤਪਦੀ ਗਰਮੀ ਵਿੱਚ ਰੇਲ ਯਾਤਰੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਦੇ ਹਨ ਜੋ ਕਿ ਮਹਾਨ ਕਾਰਜ ਹੈ। ਇਸ ਮੌਕੇ ਗੋਪਾਲ ਕ੍ਰਿਸ਼ਨ, ਰਾਕੇਸ਼ ਕੁਮਾਰ, ਕੌਸ਼ਿਕ ਗਰਗ, ਨੀਰਜ ਗੁਪਤਾ, ਪ੍ਰਵੇਸ਼ ਆਨੰਦ, ਰਣਦੀਪ ਰਿੱਕੀ, ਨਰੇਸ਼ ਬਾਬਾ, ਰਾਕੇਸ਼ ਕੁਮਾਰ, ਸੁਭਾਸ਼ ਕੁਮਾਰ, ਗਗਨ ਗੋਇਲ, ਅਤੇ ਪੁਜ਼ਾਰੀ ਪਰਵੀਨ ਸ਼ਰਮਾ ਹਾਜ਼ਰ ਸਨ।
#For any kind of News and advertisement contact us on 980-345-0601
1181000cookie-checkਗਰਮੀ ਦੇ ਮੱਦੇਨਜਰ ਪੰਜਾਬ ਮਹਾਂਵੀਰ ਦਲ ਵੱਲੋਂ ਰੇਲਵੇ ਸਟੇਸ਼ਨ ਤੇ ਠੰਢੇ ਜਲ ਦੀ ਕੀਤੀ ਸ਼ੁਰੂਆਤ