April 24, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, ( ਸਤਪਾਲ ਸੋਨੀ ) : 26 ਜਨਵਰੀ ਗਣਤੰਤਰ ਦਿਵਸ ਦੇ ਵਿਸ਼ੇਸ ਦਿਨ ਲੁਧਿਆਣਾ ਦੇ ਸਾਉਥ ਸਿਟੀ ਵਿਖੇ ਇੱਕ ਵਿਸ਼ੇਸ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈੱਸ ਕਾਨਫਰੰਸ ਦੇ ਮੁੱਖ ਮਹਿਮਾਨ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਸੀਨੀਅਰ ਨੇਸ਼ਨਲ ਰੇਸਲਿੰਗ ਚੈਂਪੀਅਨਸ਼ਿਪ ਫ੍ਰੀ ਸਟਾਈਲ-2021 ਦਾ ਖਿਤਾਬ ਜਿੱਤਣ ਵਾਲੇ ਗੋਲਡ ਮੈਡਲਿਸਟ ਸੰਦੀਪ ਸਿੰਘ ਮਾਨ ਨੂੰ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਸਨਮਾਨਿਤ ਕੀਤਾ ਇਸ ਮੌਕੇ ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਰਾਜ ਦੇ ਨੌਜਵਾਨਾਂ ਦੇ ਮੌਢੇ  ਨਾਲ ਮੌਢਾ ਲਾ ਕੇ ਖੜੀ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਅਤੇ ਨਸ਼ਿਆ ਤੋਂ ਦੂਰ ਰਹਿਣ ਸਦਕਾ ਖੇਡ ਕਿੱਟਾਂ ਦੀ ਵੰਡ ਵੀ ਕਰ ਰਹੀ ਹੈ ਇਸ ਨਾਲ ਰਾਜ ਦੇ ਨੌਜਵਾਨਾਂ ਨੂੰ ਭਵਿੱਖ ਵਿੱਚ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਮ ਸੁਨਿਹਰ ਪੰਨਿਆਂ ਤੇ ਦਰਜ ਕਰਨ ਲਈ ਵਿਸ਼ੇਸ ਉਪਰਾਲੇ ਵੀ ਕੀਤੇ ਜਾ ਰਹੇ ਹਨ

 ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਗੋਲਡ ਮੈਡਲ ਜੇਤੂ ਸੰਦੀਪ ਸਿੰਘ ਮਾਨ ਦੀ ਉਦਾਹਰਣ ਦਿੰਦਿਆਂ ਇਸ ਕਾਨਫਰੰਸ ਦਾ ਰੁੱਖ ਰਾਜ ਦੇ ਉਨਾਂ ਅਣਥੱਕ ਅਤੇ ਮਹਿਨਤੀ ਨੌਜਵਾਨਾ ਵੱਲ ਕੀਤਾ ਜੋ ਆਪਣੀ ਮਹਿਨਤ ਨਾਲ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਅਤੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਇਸ ਲਈ . ਬਿੰਦਰਾ ਪੰਜਾਬ ਯੁਵਕ ਵਿਕਾਸ ਬੋਰਡ ਦਾ ਚੇਅਰਪਰਸਨ ਹੋਣ ਦੇ ਨਾਤੇ ਇਹ ਵਾਅਦਾ ਕਰਦੇ ਹਨ ਕਿ ਕਿਸੇ ਵੀ ਖਿਡਾਰੀ ਨੂੰ ਖੇਡਾਂ ਵਿੱਚ  ਕਿਸੇ ਕਿਸਮ ਦੀ ਅੜਚਨ ਆਉਦੀ ਹੈ ਤਾਂ ਉਹ ਉਨ੍ਹਾਂ ਦੀ ਹਰ ਕਿਸਮ ਦੀ ਮਦਦ ਲਈ ਤਿਆਰ ਹਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੰਤ ਵਿੱਚ ਰਾਜ ਦੇ ਨੌਜਵਾਨਾਂ ਨੂੰ ਇਹੀ ਅਪੀਲ ਕੀਤੀ ਗਈ ਉਹ ਹਮੇਸ਼ਾ ਆਪਣੀ ਸ਼ਖਸੀਅਤ ਨੂੰ ਪ੍ਰਫੁੱਲਿਤ ਕਰਨ ਅਤੇ ਖੇਡਾਂ, ਚੰਗੇ ਸਮਾਜਿਕ ਕਾਰਜਾ ਵਿੱਚ ਆਪਣੀ ਪਹਿਚਾਣ ਬਨਾਉਣ ਅਤੇ ਆਪਣੇ ਰਾਜ ਅਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨਇਸ ਮੌਕੇ ਗੋਲਡ ਮੈਡਲ ਜੇਤੂ ਸੰਦੀਪ ਸਿੰਘ ਮਾਨ ਦੇ ਕਲੱਬ 21 ਦੇ ਪ੍ਰਧਾਨ ਰਾਜੀਵ ਗਰਗ, ਉੱਪ ਪ੍ਰਧਾਨ ਪ੍ਰਵੀਨ ਅਗਰਵਾਲ, ਸਕੱਤਰ ਆਗਿਆਪਾਲ ਸਿੰਘ, ਆਯੁਸ਼ ਭੱਲਾ, ਕਮਲਦੀਪ ਛਾਬੜਾ, ਜੱਸ ਸੰਧੂ, ਅਤੇ ਨਿਤਿਨ ਟੰਨਡਨ ਵੀ ਸ਼ਾਮਿਲ ਸਨ

 

 

 

 

64380cookie-checkਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਹਮੇਸ਼ਾ ਵਚਨਬੱਧ ਹੈ: ਸੁਖਵਿੰਦਰ ਸਿੰਘ ਬਿੰਦਰਾ
error: Content is protected !!