May 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 25 ਅਕਤੂਬਰ (ਪ੍ਰਦੀਪ ਸ਼ਰਮਾ): ਇਮਾਨਦਾਰੀ ਦੀ ਮਿਸਾਲ ਅੱਜ ਵੀ ਵੇਖਣ ‘ਤੇ ਸੁਨਣ ਨੂੰ ਮਿਲ ਰਹੀ ਹੈ। ਕਹਾਵਤ ਹੈ ਕਿ “ਪੰਜੇ ਉਂਗਲਾਂ ਇੱਕ ਸਾਰ ਨੀ ਹੁੰਦੀਆਂ” ‘ਤੇ ਇਸ ਦੁਨੀਆਂ ਵਿੱਚ ਬੇਸੱਕ ਘੱਟ ਹੀ ਸਹੀ ਪਰ ਇਮਾਨਦਾਰ ਲੋਕ ਅੱਜ ਵੀ ਵਸਦੇ ਹਨ ਜਿਸ ਦੀ ਮਿਸਾਲ ਪਿੰਡ ਭੂੰਦੜ ਵਿਖੇ ਵੇਖਣ ਨੂੰ ਮਿਲੀ।
ਜਾਣਕਾਰੀ ਦਿੰਦਿਆਂ ਭਾਈ ਸਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਭੂੰਦੜ ਦੇ ਇੱਕ ਗਰੀਬ ਨੌਜਵਾਨ ਬੀਰਬਲ ਸਿੰਘ ਉਰਫ ਕਾਲਾ ਦਾ ਭੂੰਦੜ ਰਾਮਪੁਰਾ ਰੋਡ ‘ਤੇ ਬਟੂਆ ਡਿੱਗ ਗਿਆ ਸੀ ਜੋ ਕਿ ਰਣਜੀਤ ਸਿੰਘ ਉਰਫ ਰਾਣਾ ਨੂੰ ਰਸਤੇ ਵਿੱਚੋਂ ਮਿਲ ਗਿਆ ਜਿਸ ਵਿੱਚ ਚੌਦਾ ਸੌ ਰੁਪਏ ਦੀ ਨਕਦੀ, ਮੋਟਰਸਾਇਕਲ ਦੀ ਕਾਪੀ, ਏਟੀਐਮ, ਲਾਇਸੈਂਸ, ਅਧਾਰ ਕਾਰਡ ਵਗੈਰਾ ਸੀ। ਉਨਾਂ ਦੱਸਿਆ ਕਿ ਰਣਜੀਤ ਸਿੰਘ ਨੇ ਪਿੰਡ ਦੇ ਮੋਹਤਬਰਾਂ ਦੀ ਮੌਜੂਦਗੀ ਵਿੱਚ ਗਰੀਬ ਨੌਜਵਾਨ ਦਾ ਵੀਰਬਲ ਸਿੰਘ ਦਾ ਬਟੂਆ ਵਾਪਿਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ ਅਤੇ ਪਿੰਡ ਦੇ ਸਮੂਹ ਮੋਹਤਬਰਾਂ ਸਮੇਤ ਬੀਰਬਲ ਸਿੰਘ ਨੇ ਰਣਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਮਲਕੀਤ ਸਿੰਘ ਪੰਚ, ਮੱਘਰ ਸਿੰਘ, ਸੇਸਿੰਘ ਮੈਬਰ, ਵਿੱਕੀ ਸਿੰਘ, ਅੰਗਰੇਜ਼ ਸਿੰਘ ਹਾਜ਼ਰ ਸਨ।
#For any kind of News and advertisment contact us on 980-345-0601
132330cookie-checkਗਰੀਬ ਨੌਜਵਾਨ ਦਾ ਡਿੱਗਿਆ ਪਰਸ ਵਾਪਿਸ ਕਰਕੇ ਇਮਾਨਦਾਰੀ ਦਾ ਦਿੱਤਾ ਸਬੂਤ 
error: Content is protected !!