April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 25 ਅਕਤੂਬਰ (ਪ੍ਰਦੀਪ ਸ਼ਰਮਾ): ਭੱਠਾ ਮਜ਼ਦੂਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਜਗਸੀਰ ਸਿੰਘ ਫੂਲ ਦੀ ਪ੍ਰਧਾਨਗੀ ਹੇਠ ਹੋਈ। ਜਗਸੀਰ ਸਿੰਘ ਫੂਲ ਨੇ ਦੱਸਿਆ ਕਿ ਭੱਠਾ ਮਜ਼ਦੂਰਾਂ ਨੂੰ ਆਏ ਹੋਏ ਰੇਟ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭੱਠਾ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨਾਂ ਕਿਹਾ ਕਿ ਐਸਕੇ ਭੂਰੀਵਾਲ ਕਿਰਤ ਕਮਿਸ਼ਨਰ ਬਠਿੰਡਾ ਨੇ 25 ਅਕਤੂਬਰ 2021 ਨੂੰ ਭੱਠਾ ਮਾਲਕਾਂ ‘ਤੇ ਮਜ਼ਦੂਰਾਂ ਨੂੰ ਮੀਟਿੰਗ ਦੇ ਵਿੱਚ ਮੋਬਾਇਲ ਹੈਂਡ ਫ੍ਰੀ ਕਰਕੇ ਵਿਸ਼ਵਾਸ ਦਿਵਾਇਆ ਕਿ ਥੋਡਾ ਰੇਟ 222 ਰੁਪਏ ਆਵੇਗਾ ਜਿਸ ਵਿਚ 203 ਰੁਪਏ ਗਾਰੇ ਵਾਲ਼ੀ ਮਸ਼ੀਨ ਦੇ ਕਟਾਉਣੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭੱਠਾ ਮਜ਼ਦੂਰਾਂ ਨੂੰ ਦਿਵਾਲੀ ਗਿਫਟ 222 ਰੁਪਏ ਦੀ ਬਜਾਏ ਦਿੱਤੇ ਕੁੱਲ 12 ਰੁਪਏ ਦਿੱਤੇ ਜ਼ੋ ਕਿ ਭੱਠਾ ਮਜ਼ਦੂਰਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਰੋਸ ਵਜੋਂ ਅੱਜ ਭੱਠਾ ਮਜ਼ਦੂਰਾਂ ਨੇ ਮੀਟਿੰਗ ਦੌਰਾਨ ਫੈਸਲਾ ਲਿਆ ਕਿ ਅਸੀਂ 203 ਰੁਪਏ ਨਹੀਂ ਕਟਵਾਵਾਂਗੇ ਅਤੇ ਨਾ ਹੀ ਮਸ਼ੀਨ ਦਾ ਗਾਰਾ ਲਵਾਂਗੇ ਜੇ ਸਰਕਾਰ ਵੱਲੋਂ ਸਾਡੇ ਇਸ ਫੈਸਲੇ ‘ਤੇ ਨਾ ਧਿਆਨ ਦਿੱਤਾ ਤਾਂ ਅਸੀਂ ਸੰਘਰਸ਼ ਦੇ ਰਾਹ ਪਵਾਂਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਭੱਠਾ ਮਾਲਕਾਂ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ੋਰਾ ਸਿੰਘ ਫੂਲ, ਭੋਲਾ ਸਿੰਘ ਫੂਲ, ਸੁਖਵਿੰਦਰ ਸਿੰਘ, ਡੀਸੀ ਰਾਮਪੁਰਾ, ਬਾਦਲ ਸਿੰਘ ਰਾਮਪੁਰਾ, ਕੂੱਕੂ ਸਿੰਘ ਰਾਮਪੁਰਾ, ਰਮਨ ਸਿੰਘ ਰਾਮਪੁਰਾ, ਪ੍ਰੈਸ ਸਕੱਤਰ ਹਰਦੀਪ ਸਿੰਘ ਰਾਮਪੁਰਾ ਆਦਿ ਹਾਜ਼ਰ ਸਨ।
#For any kind of News and advertisment contact us on 9803-450-601
132360cookie-checkਮੁੱਖ ਮੰਤਰੀ ਭਗਵੰਤ ਮਾਨ ਨੇ ਭੱਠਾ ਮਜ਼ਦੂਰਾਂ ਨੂੰ ਦਿਵਾਲੀ ਦੇ ਗਿਫਟ ‘ਚ ਦਿੱਤਾ ਧੋਖਾ- ਜਗਸੀਰ ਫੂਲ 
error: Content is protected !!