ਚੜ੍ਹਤ ਪੰਜਾਬ ਦੀ
ਲੁਧਿਆਣਾ 7 ਅਕਤੂਬਰ (ਸਤ ਪਾਲ ਸੋਨੀ): ਵਾਰਡ ਨੰਬਰ ਇੱਕ ਦੇ ਅਧੀਨ ਆਉਂਦੇ ਮੁਹੱਲਾ ਚੰਦਰ ਨਗਰ ਭੋਰਾ ਵਿਖੇ ਜੀਜਸ ਸੇਫ ਚਰਚ ‘ਚ ਪਾਸਟਰ ਦਰਸ਼ਨ ਮਸੀਹ ਗਿੱਲ ਦੀ ਅਗਵਾਈ ਵਿੱਚ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਮੌਜੂਦਾ ਹਾਲਾਤਾਂ ਵਿੱਚ ਮਸੀਹੀ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪੰਜਾਬ ਕ੍ਰਿਸਚਨ ਫਾਊਂਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰਪਾਲ ਮਸੀਹ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਭਾਰੀ ਇਕੱਠ ”ਚ ਜੁੜੀਆਂ ਮਸੀਹੀ ਸੰਗਤਾਂ ਤੇ ਪਾਸਟਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਮਸੀਹੀ ਭਾਈਚਾਰੇ ਅਤੇ ਸਿੱਖ ਭਾਈਚਾਰੇ ਵਿਚ ਧਾਰਮਿਕ ਵਿਵਾਦਾਂ ਨੂੰ ਬੜ੍ਹਾਵਾ ਦੇ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ । ਅਸੀਂ ਅਜਿਹੇ ਸ਼ਰਾਰਤੀ ਅਨਸਰਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ।ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਾਈਚਾਰੇ ਮਿਲ ਕੇ ਸੂਬੇ ਦੀ ਅਮਨ ਅਤੇ ਸ਼ਾਂਤੀ ਭੰਗ ਨਹੀਂ ਹੋਣ ਦਿਆਗੇ ਕਿਉਂਕਿ ਅਸੀਂ ਅਮਨ ਸ਼ਾਂਤੀ ਪਸੰਦ ਲੋਕ ਹਾਂ ।
ਜ਼ਿਲ੍ਹਾ ਪ੍ਰਧਾਨ ਮਹਿੰਦਰਪਾਲ ਮਸੀਹ ਨੇ ਅੱਗੇ ਕਿਹਾ ਪਿਛਲੇ ਦਿਨੀਂ ਮਸੀਂਹ ਚਰਚਾਂ ਤੇ ਹੋਏ ਹਮਲਿਆਂ ਸਬੰਧੀ ਅਸੀਂ ਆਪਣੀ ਸੰਸਥਾ ਵੱਲੋਂ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਦੇ ਧਿਆਨ ‘ਚ ਲਿਆਉਣ ਲਈ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਹਨ ਕਿ ਉਹ ਮਸੀਹੀ ਲੋਕਾਂ ਤੇ ਚਰਚਾ ਦੀ ਸੁਰੱਖਿਆ ਯਕੀਨੀ ਬਨਾਉਣ ।ਇਸ ਸੰਬੰਧੀ ਸਾਨੂੰ ਉੱਚ ਅਧਿਕਾਰੀਆ ਪੂਰੇ ਪ੍ਰਸ਼ਾਸਨ ਨੇ ਮਸੀਹ ਲੋਕਾਂ ਦੀ ਹਰ ਤਰ੍ਹਾਂ ਦੀ ਸੁਰੱਖਿਆ ਪੱਖੋਂ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ।
ਜ਼ਿਲ੍ਹਾ ਪ੍ਰਧਾਨ ਮਹਿੰਦਰਪਾਲ ਮਸੀਹ ਨੇ ਕਿਹਾ ਕਿ ਅਸੀਂ ਪੰਜਾਬ ਕ੍ਰਿਸ਼ਚਨ ਫਾਉਡੇਸ਼ਨ ਦੇ ਮਾਧਿਅਮ ਤੋਂ ਸੂਬੇ ਦੇ ਸਮੂਹ ਪਾਸਟਰ ਸਾਹਿਬਾਨਾਂ ਨਾਲ ਹਰ ਦੁੱਖ ਸੁੱਖ ‘ਚ ਉਨ੍ਹਾਂ ਨਾਲ ਹਰ ਵਕਤ ਖੜ੍ਹੇ ਹਾਂ।ਇਸ ਮੌਕੇ ਮੀਟਿੰਗ ਵਿੱਚ ਪਾਸਟਰ ਦਰਸ਼ਨ ਮਸੀਹ ਗਿੱਲ ,ਪਾਸਟਰ ਜੈਕਬ ਰੰਧਾਵਾ ,ਪਾਸਟਰ ਪਰਗਟ , ਪਾਸਟਰ ਰਾਮਨਰਾਇਣ , ਪਾਸਟਰ ਰਵੀ , ਪਾਸਟਰ ਕਮਲ ,ਪਾਸਟਰ ਪੰਕਜ , ਪਾਸਟਰ ਸੰਜੇ , ਪਾਸਟਰ ਗੁਲਸ਼ਨ, ਪਾਸਟਰ ਡੈਨਿਅਲ ਗਿੱਲ , ਪਾਸਟਰ ਅਮੋਸ ਗਿੱਲ , ਪਾਸਟਰ ਸੁੱਚਾ ਆਦਿ ਵੀ ਹਾਜ਼ਰ ਸਨ ।
#For any kind of News and advertisment contact us on 980-345-0601
1306100cookie-checkਜੀਜਸ ਸੇਫ ਚਰਚ ਵਿਖੇ ਮੀਟਿੰਗ ‘ਚ ਪਹੁੰਚੇ ਪ੍ਰਧਾਨ ਮਹਿੰਦਰਪਾਲ ਨੇ ਪਾਦਰੀਆ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ