November 15, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ ) : ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਡਾ ਸ. ਪ. ਸਿੰਘ   ਪ੍ਰਧਾਨ ਗੁੱਜਰਾਂਵਾਲਾ  ਐਜੂਕੇਸ਼ਨਲ ਕੌਂਸਲ  ਤੇ ਪ੍ਰਿੰਸੀਪਲ ਡਾ ਅਰਵਿੰਦਰ ਸਿੰਘ ਦੀ ਸਰਪ੍ਰਸਤੀ ਵਿੱਚ     ਅੰਤਰਰਾਸ਼ਟਰੀ ਨਾਰੀ ਦਿਵਸ ਮੌਕੇ ਕਵਿਤਾ ਦਰਬਾਰ ਦਾ ਆਯੋਜਨ ਕੀਤਾ ਗਿਆ  ਜਿਸ ਦੀ ਪ੍ਰਧਾਨਗੀ ਡਾ. ਵਨੀਤਾ ਪ੍ਰੋ. ਗੁਰੂ ਤੇਗ ਬਹਾਦਰ ਕਾਲਜ ਦਿੱਲੀ ਨੇ ਕੀਤੀ  ਅਤੇ ਡਾ ਰਾਜੇਸ਼ ਗਿੱਲ ਪ੍ਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਕਵਿਤਾ ਦਰਬਾਰ ਦੇ ਆਰੰਭ ਵਿਚ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਰਾਜਿੰਦਰ ਕੌਰ ਮਲਹੋਤਰਾ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ ਅਤੇ ਨਾਰੀਤਵ ਦੇ ਮਹੱਤਵ ਬਾਰੇ, ਉਸਦੇ ਅਧਿਕਾਰਾਂ, ਉਸ ਦੇ ਕਰਤੱਵਾਂ ਬਾਰੇ   ਵਿਚਾਰ ਪੇਸ਼ ਕੀਤੇ  । ਇਸ ਤੋਂ ਬਾਦ  ਡਾ. ਰਜੇਸ਼ ਗਿਲ ਨੇ ਨਾਰੀ ਦਿਵਸ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ  ਅੱਜ ਜ਼ਾਹਿਰ ਤੌਰ ਤੇ  ਔਰਤ ਦੀਆਂ ਸਮੱਸਿਆਵਾਂ ਨੂੰ, ਵੇਦਨਾਵਾਂ, ਸੰਵੇਦਨਾਵਾਂ ਨੂੰ ਪੇਸ਼ ਕਰਨ ਵਿੱਚ ਸਾਹਿਤ ਵੱਡੀ ਭੂਮਿਕਾ ਨਿਭਾ ਸਕਦਾ ਹੈ ਭਾਵੇਂ  ਔਰਤ ਸਾਨੂੰ ਸਾਰੀਆਂ ਸਮੱਸਿਆਵਾਂ ਤੋਂ ਮੁਕਤ ਦਿਖਾਈ ਦਿੰਦੀ ਹੈ  ਪਰ ਅੱਜ ਵੀ ਉਸ ਨੂੰ ਜ਼ਿਹਨੀ ਤੌਰ ਤੇ, ਸਰੀਰਕ ਤੌਰ ਤੇ ਕਈ ਸਮੱਸਿਆਵਾਂ ਦਰਪੇਸ਼ ਹਨ।
ਡਾ. ਵਨੀਤਾ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਕਿਹਾ ਕਿ ਔਰਤ ਨੂੰ ਪਹਿਲਾਂ ਆਪਣੀ ਸਵੈ ਹੋਂਦ ਬਾਰੇ ਸੁਚੇਤ ਹੋਣ ਦੀ ਲੋੜ ਹੈ ਤਾਂ ਹੀ ਉਹ ਆਪਣੇ ਵਿਰੋਧ ਦੀ ਰਾਜਨੀਤੀ ਨੂੰ  ਸਮਝ ਪਾਵੇਗੀ । ਉਨ੍ਹਾਂ ਨੇ ਕਿਹਾ ਕਿ   ਨਕਾਰਾਤਮਕ ਨਾਰੀਵਾਦੀ ਰੁਝਾਨ ਨੂੰ   ਖ਼ਤਮ ਕਰਨਾ ਵੀ  ਅਜੋਕੇ ਸਮੇਂ ਦੀ ਲੋੜ ਹੈ ਕਿਸੇ ਵੀ ਇੱਕ ਧਿਰ ਨੂੰ ਮਨਫੀ ਕਰਕੇ ਸਮਾਜ ਅੱਗੇ ਨਹੀਂ ਵੱਧ ਸਕਦਾ। ਉਹਨਾਂ ਨੇ ਕਿਹਾ ਕਿ   ਅਜੋਕੀ ਔਰਤ ਨੂੰ ਆਪਣੇ ਹੱਕਾਂ ਦ ਨਾਲ ਨਾਲ ਅੱਜ ਮਨੁੱਖਤਾ ਦੇ ਹੱਕ ਵਿੱਚ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ । ਇਸ ਸਮੇਂ ਉਨ੍ਹਾਂ ਨੇ ਆਪਣੀਆਂ ਕੁਝ ਨਜ਼ਮਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਸਮੇਂ ਹੋਏ ਕਵਿਤਾ ਦਰਬਾਰ ਵਿਚ ਅਰਤਿੰਦਰ ਸੰਧੂ ਡਾ. ਤੇਜਿੰਦਰ ਹਰਜੀਤ, ਅਮੀਆ ਕੁੰਵਰ,ਡਾ. ਗੁਰਚਰਨ ਕੌਰ ਕੋਚਰ , ਡਾ. ਅਮਰਜੀਤ ਘੁੰਮਣ,  ਡਾ. ਦੇਵਿੰਦਰ ਦਿਲਰੂਪ ,  ਸਰਬਜੀਤ ਕੌਰ ਜੱਸ, ਡਾ. ਗੁਰਪ੍ਰੀਤ ਕੌਰ , ਸ਼ਮਿੰਦਰ ਬਰਾੜ ਤੇ ਨਵਗੀਤ ਕੌਰ ਨੇ  ਔਰਤ ਮਨ ਦੀਆਂ ਭਾਵਨਾਵਾਂ ਨੂੰ, ਵਲਵਲਿਆਂ ਨੂੰ  ਆਪਣੀਆਂ ਰਚਨਾਵਾਂ  ਰਾਹੀਂ ਪੇਸ਼ ਕੀਤਾ । ਡਾ. ਸ਼ਰਨਜੀਤ ਕੌਰ ਨੇ ਇਸ ਕਵੀ ਦਰਬਾਰ ਦਾ ਸੰਚਾਲਨ ਬਾਖੂਬੀ ਕੀਤਾ । ਅੰਤ ਵਿੱਚ ਡਾ. ਤਜਿੰਦਰ ਕੌਰ ਨੇ ਰਸਮੀ ਤੌਰ ਤੇ ਸਭ ਦਾ ਧੰਨਵਾਦ ਕੀਤਾ।

 

109760cookie-checkਅੰਤਰਰਾਸ਼ਟਰੀ ਨਾਰੀ ਦਿਵਸ ਮੌਕੇ ਕਰਵਾਇਆ ਗਿਆ ਕਵਿਤਾ ਦਰਬਾਰ 
error: Content is protected !!