April 21, 2024

Loading

ਚੜ੍ਹਤ ਪੰਜਾਬ ਦੀ
 
ਲੁਧਿਆਣਾ,13 ਮਾਰਚ ( ਸਤ ਪਾਲ ਸੋਨੀ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਆਰੰਭ ਹੋਏ 32ਵੇਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਦੇ ਦੂਜੇ ਦਿਨ  ਵੱਡੀ ਗਿਣਤੀ ਵਿੱਚ  ਦੇਸ਼ ਵਿਦੇਸ਼ ਤੋ ਪੁੱਜੀਆਂ ਸੰਗਤਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਪੰਥ ਦੀ ਸਤਿਕਾਰਤ ਸ਼ਖਸ਼ੀਅਤ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਸਿੱਖ ਧਰਮ ਦੇ ਮੋਢੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸਾਨੂੰ ਜਿੱਥੇ ਅਧਿਆਤਮਕ ਦੇ ਮਾਰਗ ਤੇ ਚੱਲਣ  ਦਾ ਸ਼ੰਦੇਸ਼ ਦਿੱਤਾ, ਉੱਥੇ ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਹੋਇਆ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਸਿਧਾਂਤ ਵੀ ਬਖਸ਼ਿਆ। ਉਨ੍ਹਾਂ ਨੇ ਆਪਣੇ ਉਪਦੇਸ਼ਕ ਸ਼ਬਦਾਂ ਵਿੱਚ ਕਿਹਾ ਕਿ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਹਰ ਸਾਲ ਗੁਰਬਾਣੀ ਕੀਰਤਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਯੋਜਿਤ ਕੀਤਾ ਜਾਂਦਾ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਸਮੁੱਚੇ ਸੰਸਾਰ ਵਿੱਚ ਵੱਸਦੀਆਂ ਸੰਗਤਾਂ ਦੇ ਲਈ ਪ੍ਰੇਣਾ ਦਾ ਸਰੋਤ ਬਣ ਚੁੱਕਾ ਹੈ।
ਇਸ ਤੋ ਪਹਿਲਾਂ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋ ਆਰੰਭ ਕੀਤੇ ਗਏ ਪਾਵਨ ਤਿਉਹਾਰ ਹੋਲਾ ਮੁਹੱਲਾ ਅਤੇ ਬਾਬਾ ਨੰਦ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਉਕਤ 32 ਵੇਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਅੰਦਰ ਪੁੱਜੇ  ਸੰਤ ਬਾਬਾ ਧੰਨਾ ਸਿੰਘ ,ਮਾਤਾ ਵਿਪਨਪ੍ਰੀਤ ਕੌਰ ਜੀ ਨੇ  ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀ ਭਰੀਆਂ ਅਤੇ ਸੰਗਤਾਂ ਦੇ ਦਰਸ਼ਨ ਦੀਦਾਰੇ ਕੀਤੇ।
ਅੰਤਰਰਾਸ਼ਟਰੀ ਗੁਰਮਤਿ ਸਮਾਗਮ ਕੇਵਲ ਇੱਕ ਗੁਰਮਤਿ ਸਮਾਗਮ ਨਹੀਂ ਬਲਕਿ ਕੀਰਤਨੀਆਂ ਦਾ ਵੱਡਾ ਜੋੜ ਮੇਲ-ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ
ਅੰਤਰਰਾਸ਼ਟਰੀ ਗੁਰਮਤਿ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ  ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਦਿਆਂ ਕਿਹਾ ਕਿ ਪੰਥ ਦੇ ਪਿਆਰੇ ਕੀਰਤਨੀਏ  ਭਾਈ ਦਵਿੰਦਰ ਸਿੰਘ ਸੋਢੀ ਵੱਲੋ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਦਾਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਕੇਵਲ ਇੱਕ ਸਮਾਗਮ ਹੀ ਨਹੀਂ ਬਲਕਿ ਗੁਰਬਾਣੀ ਕੀਰਤਨ ਦਾ ਗਾਇਨ ਕਰਨ ਵਾਲੇ ਕੀਰਤਨੀਆਂ ਤੇ ਕੀਰਤਨ ਕਲਾ ਨਾਲ ਪਿਆਰ ਕਰਨ ਵਾਲੇ ਸਮੂਹ ਸਤਿਸੰਗੀਆਂ ਦਾ ਵੱਡਾ ਜੋੜ ਮੇਲ ਹੈ। ਜਿਸ ਰਾਹੀਂ ਦੇਸ਼ ਵਿਦੇਸ਼ ਵਿੱਚ ਵੱਸਦੇ ਕੀਰਤਨੀ ਸਿੰਘਾਂ ਨੂੰ ਅਕਾਲ ਪੁਰਖ ਦੀ ਉਸਤਤਿ ਕਰਨ ਲਈ ਜਿੱਥੇ ਇੱਕ ਸਾਂਝਾ ਵੱਡਾ ਪਲੇਟਫਾਰਮ  ਮਿਲਦਾ ਹੈ, ਉੱਥੇ ਨਾਲ ਹੀ ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਤੇ ਸੰਗਤਾਂ ਦੀ ਪਿਆਰ ਭਰੀ ਆਸੀਸ ਵੀ ਪ੍ਰਾਪਤ ਹੁੰਦੀ ਹੈ।ਇਸ ਦੇ ਨਾਲ ਹੀ ਗੁਰਮਤਿ ਸਮਾਗਮ ਵਿੱਚ ਭਾਈ ਜਸਬੀਰ ਸਿੰਘ ਜੀ ਪਾਉਟਾ ਸਾਹਿਬ ਵਾਲੇ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ,ਮੀਰੀ ਪੀਰੀ ਜੱਥਾ ਯੁਮਨਾ ਨਗਰ ਵਾਲੇ’ਅਤੇ ਭਾਈ ਦਵਿੰਦਰ ਸਿੰਘ ਸੋਢੀ ਦੇ ਕੀਰਤਨੀ   ਜੱਥਿਆਂ ਨੇ ਗੁਰੂ ਸਾਹਿਬਾ ਵੱਲੋ ਉਚਰੀ ਇਲਾਹੀ ਬਾਣੀ ਦਾ ਆਨੰਦਮਈ ਕੀਰਤਨ ਕਰਕੇ ਜਿੱਥੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕੀਤਾ, ਉੱਥੇ ਵਿਸ਼ੇਸ਼ ਤੌਰ ਤੇ ਗੁਰਮਤਿ ਸਮਾਗਮ  ਅੰਦਰ ਪੁੱਜੇ ਗੁਰਮਤਿ ਸੰਗੀਤ ਕਲਾ ਦੇ ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਆਪਣੇ ਕੀਰਤਨੀ ਜੱਥੇ ਨਾਲ ਤੰਤੀ ਸਾਜਾਂ ਰਾਹੀਂ ਗੁਰੂ ਸਾਹਿਬਾਂ ਵੱਲੋ ਉਚਰੀ ਇਲਾਹੀ ਬਾਣੀ ਦਾ ਆਨੰਦਮਈ ਕੀਰਤਨ ਕਰਕੇ ਸਮੁੱਚੇ ਮਾਹੌਲ ਨੂੰ ਅਧਿਆਤਮਕ ਦੇ ਰੰਗ ਵਿੱਚ ਰੰਗ ਦਿੱਤਾ।
ਸਮੁੱਚੇ ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਸੇਵਾ ਗਿਆਨੀ ਗੁਰਮੀਤ ਸਿੰਘ ਨੇ ਬੜੀ ਸ਼ਰਧਾ ਭਾਵਨਾ ਨਾਲ ਨਿਭਾਈ। ਸਮਾਗਮ ਦੌਰਾਨ ਭਾਈ ਦਵਿੰਦਰ ਸਿੰਘ ਸੋਢੀ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਸਾਂਝੇ ਤੌਰ ਤੇ ਸਮਾਗਮ ਅੰਦਰ ਪੁੱਜੀਆਂ ਧਾਰਮਿਕ ਸ਼ਖਸ਼ੀਅਤਾਂ ਸਮੇਤ ਸਮੂਹ ਕੀਰਤਨੀ ਜੱਥਿਆਂ ਨੂੰ ਸਿਰਪਾਉ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ,ਉੱਥੇ ਨਾਲ ਹੀ ਪਿਛਲੇ ਗੁਰਮਤਿ ਸਮਾਗਮਾ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਆਪਣਾ ਨਿੱਘਾ ਯੋਗਦਾਨ ਪਾਉਣ ਵਾਲੀ ਸ਼ਖਸ਼ੀਅਤ ਸਵ.ਅਮਰੀਕ ਸਿੰਘ ਮਿੱਕੀ ਜੀ ਦੀ ਮਾਤਾ ਬੀਬੀ ਚੰਨਣ ਕੌਰ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਮਹਿੰਦਰ ਸਿੰਘ ਡੰਗ, ਅਤਰ ਸਿੰਘ ਮੱਕੜ, ਜਗਦੇਵ ਸਿੰਘ ਕਲਸੀ, ਜਗਜੀਤ ਸਿੰਘ ਅਹੂਜਾ, ਰਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਾਵਾ, ਅਵਤਾਰ ਸਿੰਘ ਬੀ.ਕੇ.,ਪਰਮਜੀਤ ਸਿੰਘ ਸੇਠੀ, ਹਰਪਾਲ ਸਿੰਘ ਖਾਲਸਾ ਫਰਨੀਚਰ , ਐੱਸ.ਪੀ. ਸਿੰਘ ਖੁਰਾਣਾ, ਸੰਦੀਪ ਸਿੰਘ ਧਵਨ, ਭੂਪਿੰਦਰ ਸਿੰਘ ਨਿਸ਼ਕਾਮ, ਮਨਿੰਦਰ ਸਿੰਘ ਆਹੂਜਾ, ਗੁਰਪੀਤ ਸਿੰਘ,,ਬੀਬੀ ਇੰਦਰਜੀਤ ਕੌਰ ,ਬੀਬੀ ਕੁਲਵਿੰਦਰ ਕੌਰ ਬਿਲਗੇ ਵਾਲੇ,ਸ੍ਰ ਮਹਿੰਦਰ ਸਿੰਘ ,  ਮਨਜੀਤ ਸਿੰਘ ਆਲ ਇੰਡੀਆ ਰੇਡੀਓ, ਗੁਰਦੀਪ ਸਿੰਘ ਲੂਥਰਾ ,ਅਨੀਲ ਖਟਵਾਨੀ , ਤਜਿੰਦਰ ਸਿੰਘ ਪਿੰਕੀ ,ਸਰੂਪ ਸਿੰਘ ਜੀ ਬਿਲਗਾ,ਪ੍ਰਿਤਪਾਲ ਸਿੰਘ,ਖੁਸ਼ਦਿਲ ਸਿੰਘ, ਸਤਨਾਮ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਸਿੰਘ ਬਿੱਟੂ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

 

 

109690cookie-check32ਵੇਂ ਅੰਤਰਰਾਸ਼ਟਰੀ ਗੁਰਮਤਿ   ਸਮਾਗਮ ‘ਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਲਾਈਆਂ ਗੁਰਬਾਣੀ ਕੀਰਤਨ ਦੀਆਂ ਛਹਿਬਰਾਂ
error: Content is protected !!