November 15, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 2 ਫਰਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਦੁਬਾਰਾ ਬਣਾਉਣ ਲਈ ਪੰਜਾਬ ਦੇ ਲੋਕ ਉਤਾਵਲੇ ਹਨ। ਇਸ ਕਰਕੇ ਵਿਰੋਧੀਆਂ ਪਾਰਟੀਆਂ ਨੂੰ ਕਿਸੇ ਭਰਮ ਦਾ ਸਿਕਾਰ ਨਹੀਂ ਰਹਿਣਾ ਚਾਹੀਦਾ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤਾ।
ਕਾਂਗੜ ਨੇ ਕਿਹਾ ਕਿ ਕਾਂਗਰਸ ਪ੍ਰਤੀ ਮਾਲਵੇ ਦੇ ਲੋਕਾਂ ਦਾ ਅਥਾਹ ਪਿਆਰ ਭਦੌੜ ਖਿੱਚ ਲਿਆਇਆ ਹੈ ਤੇ ਚੰਨੀ ਦੀ ਆਮ ਆਦਮੀ ਵਾਲੀ ਸਖਸੀਅਤ ਦੀ ਖਿੱਚ ਮਾਲਵੇ ਦੀਆਂ ਸੀਟਾਂ ਨੂੰ ਵੀ ਪ੍ਰਭਾਵਿਤ ਕਰੇਗੀ। ਉਹਨਾਂ ਕਿਹਾ ਕਿ ਸਹਿਰ ਅੰਦਰ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਉਨਾਂ ਨੇ ਸਹਿਰ ਦੇ ਬੱਸ ਅੱਡੇ ਨੂੰ ਬਾਹਰ ਜਾਣ ਤੋਂ ਰੋਕ ਕੇ ਪੁਰਾਣੀ ਜਗਾ ਤੇ ਹੀ ਨਵੇਂ ਬੱਸ ਅੱਡੇ ਦਾ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਕਰਵਾਉਣਾ ਸੁਰੂ ਕਰਵਾ ਦਿੱਤਾ ਹੈ। ਉਹਨਾਂ ਦੱਸਿਆ ਕਿ ਪੰਜਾਬ ਅੰਦਰ ਸਹਿਰਾਂ ਅੰਦਰਲੇ ਬੱਸ ਅੱਡੇ ਸਹਿਰੋਂ ਬਾਹਰ ਲੈ ਜਾਣ ਦੀ ਸਰਕਾਰੀ ਯੋਜਨਾ ਤੇ ਮਿੱਟੀ ਪਾਉਂਦਿਆਂ ਸਹਿਰ ਦੀ ਪਟਿਆਲਾ ਮੰਡੀ ਵਾਲੀ ਅਨਾਜ ਮੰਡੀ ਵੀ ਬਾਹਰ ਜਾਣ ਤੋਂ ਰੋਕਦਿਆਂ ਸੈੱਡਾਂ ਦਾ ਲੋੜੀਂਦਾ ਨਵ ਨਿਰਮਾਣ ਕਰਵਾ ਦਿੱਤਾ ਹੈ ਜਿਸ ਨਾਲ ਆੜਤੀਆ ਅਤੇ ਦੁਕਾਨਦਾਰ ਭਰਾਵਾਂ ਨੂੰ ਚੋਖਾ ਲਾਭ ਮਿਲੇਗਾ।
ਆਪਣੇ ਡ੍ਰੀਮ ਪ੍ਰਾਜੈਕਟ ਰੇਲਵੇ ਓਵਰ ਬਿ੍ਰਜ ਦੀ ਗੱਲ ਕਰਦਿਆਂ ਕਾਂਗੜ ਨੇ ਦੱਸਿਆ ਕਿ ਤਕਨੀਕੀ ਕਾਰਨਾਂ ਕਰਕੇ ਅੰਡਰਬਿ੍ਰਜ ਦਾ ਨਿਰਮਾਣ ਸੰਭਵ ਨਹੀਂ ਸੀ ਨਹੀਂ ਤਾਂ ਇਹ ਹੋਰਨਾਂ ਸਰਕਾਰਾਂ ਵੇਲੇ ਵੀ ਬਣ ਗਿਆ ਹੁੰਦਾ। 70 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬਿ੍ਰਜ ਨਾਲ ਰਾਮਪੁਰਾ ਫੂਲ ਸਹਿਰ ਅਤੇ ਸਾਰਾ ਇਲਾਕਾ ਸਮੇਂ ਦਾ ਹਾਣੀ ਹੋ ਜਾਵੇਗਾ।
ਕਾਂਗੜ ਨੇ ਕਿਹਾ ਕਿ ਫੂਲ ਵਿਖੇ ਢਹਿ ਢੇਰੀ ਹੁੰਦੇ ਜਾ ਰਹੇ ਇਤਿਹਾਸਕ ਕਿਲੇ ਇਸ ਵਿਰਾਸਤ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਾਂਭਣਯੋਗ ਰੱਖਣ ਲਈ ਉਹਨਾਂ ਨੇ 32 ਕਰੋੜ ਰੁਪਏ ਮਨਜੂਰ ਕਰਵਾ ਦਿੱਤੇ ਹਨ ਅਤੇ ਇਸ ਦਾ ਨਿਰਮਾਣ ਵੀ ਫੂਲ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਜਾਰੀ ਹੈ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਜੇਤੂ ਲੜਾਈ ਲੜ ਰਹੇ ਹਨ। ਜਦਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਰਮਿਆਨ ਦੂਜੇ ਤੇ ਤੀਜੇ ਸਥਾਨ ਲਈ ਕਸਮਕਸ ਹੈ। ਇਸ ਮੌਕੇ ਸੀਨੀਅਰ ਸੰਜੀਵ ਢੀਂਗਰਾ ਟੀਨਾ, ਸੁਨੀਲ ਬਿੱਟਾ, ਸੁਰੇਸ ਬਾਹੀਆ, ਕੇਸੀ ਬਾਹੀਆ, ਕਰਮਜੀਤ ਸਿੰਘ ਖਾਲਸਾ, ਤਰਸੇਮ ਸ਼ਰਮਾ ਆਦਿ ਹਾਜਰ ਸਨ।
103860cookie-checkਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਦੁਬਾਰਾ ਬਣਾਉਣ ਲਈ ਲੋਕ ਕਾਹਲੇ- ਕਾਂਗੜ
error: Content is protected !!