April 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 2 ਫਰਵਰੀ, (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਢਪਾਲੀ ਅਤੇ ਹਰਨਾਮ ਸਿੰਘ ਵਾਲਾ ‘ਚ ਜਨ ਸਭਾ ਦੌਰਾਨ ਹੋਏ ਭਰਵੇਂ ਇਕੱਠ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੁ ਜਿੱਤ ਨੂੰ ਯਕੀਨੀ ਬਣਾ ਦਿੱਤਾ ਦੋਵੇਂ ਪਿੰਡਾਂ ਦਾ ਇਕੱਠ ਦਰਸਾ ਰਿਹਾ ਸੀ ਕਿ ਹਲਕੇ ਵਿੱਚ ਆਪ ਦੇ ਉਮੀਦਵਾਰ ਦਾ ਜਿੱਤਣਾ ਤਹਿ ਹੈ।ਇਸ ਮੌਕੇ ਪਿੰਡ ਢਪਾਲੀ ਵਾਸੀਆਂ ਨੇ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਲੱਡੂਆਂ ਨਾਲ ਅਤੇ ਪਿੰਡ ਹਰਨਾਮ ਸਿੰਘ ਵਾਲਾ ਵਿਖੇ ਕੇਲਿਆਂ ਨਾਲ ਤੋਲ ਕੇ ਖ਼ੁਸ਼ੀ ਮਨਾਈ ਅਤੇ ਇਸ ਮੌਕੇ ਪੰਜ ਦਰਜ਼ਨ ਦੇ ਕਰੀਬ ਪਰਿਵਾਰ ਅਕਾਲੀ ਦਲ ਤੇ ਕਾਂਗਰਸ ਛੱਡ ਆਪ ਵਿੱਚ ਸਾਮਲ ਹੋਏ ।
ਪਿੰਡ ਹਰਨਾਮ ਸਿੰਘ ਵਾਲਾ ਦੇ ਪੰਜ ਦਰਜਨ  ਪਰਿਵਾਰ ਆਪ ਚ ਸਾਮਲ ਹੋਏ
ਇਸ ਮੌਕੇ ਬਲਕਾਰ ਸਿੱਧੂ ਨੇ ਭਰੋਸਾ ਦਿੱਤਾ ਕਿ ਉਹ ਜਿੱਤ ਪ੍ਰਾਪਤ ਕਰਕੇ ਵਿਧਾਨ ਸਭਾ ਵਿੱਚ ਜਾਣਗੇ ਹਲਕੇ ਤੇ ਪੰਜਾਬ ਵਿੱਚ ਖੁਸਹਾਲੀ ਲੈਕੇ ਆਉਣਗੇ। ਇਸ ਮੌਕੇ ਪਿੰਡ ਢਪਾਲੀ ਤੇ ਪਿੰਡ ਹਰਨਾਮ ਸਿੰਘ ਵਾਲਾ ਦੇ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਉਹਨਾਂ ਨਾਲ ਅਵਤਾਰ ਸਿੰਘ, ਇੰਦਰਵੀਰ ਸਿੰਘ ਢਿੱਲੋ, ਚਰਨਾ ਸਿੰਘ ਗੁਰਦੀਪ ਸਿੰਘ, ਇੰਦਰਜੀਤ ਸਿੰਘ, ਜਗਦੇਵ ਸਿੰਘ , ਬੂਟਾ ਸਿੰਘ ਸਰਪੰਚ, ਜਸਵੀਰ ਸਿੰਘ ਸਰਪੰਚ , ਸੁਖਪਾਲ ਸਿੰਘ , ਜਗਸੀਰ ਸਿੰਘ , ਸੀਰਾ ਜੈਬਦਾ , ਡਾਕਟਰ ਬਲਦੇਵ ਸਿੰਘ , ਸੁਖਚੈਨ ਸਿੰਘ , ਕਰਮਜੀਤ ਸਿੰਘ , ਜਸਮੇਲ ਸਿੰਘ , ਗੁਰਟੇਕ ਸਿੰਘ , ਜਗਸੀਰ ਸਿੰਘ ਖੱਤਰੀ ਦਾ , ਬਲਤੇਜ ਕੌਰ  ਅਤੇ ਤਰਸੇਮ ਕੌਰ ਹਾਜ਼ਰ ਸਨ।
103800cookie-checkਪਿੰਡ ਢਪਾਲੀ ਬਲਕਾਰ ਸਿੱਧੂ ਨੂੰ ਲੱਡੂਆਂ ਨਾਲ ਤੇ ਹਰਨਾਮ ਸਿੰਘ ਵਾਲਾ ਚ ਕੇਲਿਆ ਨਾਲ ਤੋਲਿਆਂ
error: Content is protected !!