January 9, 2025

Loading

ਚੜ੍ਹਤ ਪੰਜਾਬ ਦੀ
ਮਾਨਸਾ 9 ਅਪ੍ਰੈਲ (ਪ੍ਰਦੀਪ ਸ਼ਰਮਾ): ਸਿਹਤ ਮੰਤਰੀ ਦੇ ਹਲਕੇ ਦੇ ਲੋਕ ਬੰਦ ਸੀਵਰੇਜ਼ ਤੇ ਸ਼ਹਿਰ ‘ਚ ਲੱਗ ਰਹੁੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਹਨ ਪਰ ਕੋਈ ਅਧਿਕਾਰੀ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਨਹੀਂ ਕਰ ਰਿਹਾ । ਅੱਜ ਸੀਵਰੇਜ਼ ਬੰਦ ਹੋਣ ਕਾਰਨ ਤਿੰਨਕੋਣੀ ਤੇ ਭਰੇ ਪਾਣੀ ਸੰਬੰਧੀ ਵਾਰਡ ਨੰਬਰ 27 ਅਤੇ ਤਿੰਨਕੋਣੀ ਤੇ ਆਸੇ ਪਾਸੇ ਦੇ ਲੋਕ ਇਕੱਤਰ ਹੋਏ ।ਵਾਰਡ ਨੰਬਰ 27 ਦੇ ਵਸਨੀਕ ਐਡਵੋਕੇਟ ਬਲਕਰਨ ਸਿੰਘ ਬੱਲੀ, ਡਾਕਟਰ ਰਵਿੰਦਰ ਸਿੰਘ ਬਰਾੜ ਅਤੇ ਡਾਕਟਰ ਸੁਖਦੇਵ ਸਿੰਘ ਡੁਮੇਲੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਰਿਹਾਇਸ਼ ਕੋਲ ਤਿੰਨਕੋਣੀ ਵਾਲਾ ਸੀਵਰੇਜ਼ ਲਗਭਗ ਬੰਦ ਹੀ ਰਹਿੰਦਾ ਹੈ, ਜਿਸ ਕਾਰਨ ਤਿੰਨਕੋਣੀ ਤੇ ਸੀਵਰੇਜ਼ ਦਾ ਗੰਦਾ ਪਾਣੀ ਜਮਾਂ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਪਾਣੀ ਖੜਨ ਨਾਲ ਜਿੱਥੇ ਆਸੇ ਪਾਸੇ ਬਦਬੂ ਫੈਲ ਰਹੀ ਹੈ ਉਥੇ ਹੀ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਉਹਨਾਂ ਕਿਹਾ ਕਿ ਬਿਜ਼ਲੀ ਗਰਿੱਡ ਕੋਲ ਬਣਾਏ ਰੀਚਾਰਜ਼ ਪੁਆਂਇੰਟ ‘ਚ ਵੀ ਇਹ ਸੀਵਰੇਜ਼ ਦਾ ਪਾਣੀ ਪੈ ਰਿਹਾ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਗੰਦਾ ਹੋ ਰਿਹਾ ਹੈ। ਬੰਦ ਸੀਵਰੇਜ਼ ਕਾਰਨ ਤਿੰਨਕੋਣੀ ਦੇ ਕੋਲ ਕੰਮ ਕਰ ਰਹੇ ਲੋਕਾਂ ਦੇ ਕੰਮ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਜਿੱਥੇ ਇੱਥੋਂ ਆਮ ਲੋਕਾਂ ਨੂੰ ਲੰਘਣ ‘ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਉਥੇ ਹੀ ਵਾਰਡ ਨੰਬਰ 27 ਦੇ ਵਸਨੀਕਾਂ, ਤਿੰਨਕੋਣੀ ਤੇ ਬਣੇ ਹਸਪਤਾਲਾਂ ਦੇ ਮਰੀਜਾਂ, ਬਿਜ਼ਲੀ ਗਰਿੱਡ ਦੇ ਮੁਲਾਜ਼ਮਾਂ ਤੇ ਉਥੇ ਕੰਮ ਧੰਦੇ ਆਉਂਦੇ ਲੋਕਾਂ ਅਤੇ ਹਾੜੀ ਦਾ ਸੀਜਣ ਹੋਣ ਕਾਰਨ ਆਪਣੇ ਖੇਤਾਂ ਨੂੰ ਜਾਣ ਵਾਲੇ ਲੋਕਾਂ ਦਾ ਲੰਘਣਾ ਦੁਭਰ ਹੋਇਆ ਪਿਹੈ।
ਉਹਨਾਂ ਕਿਹਾ ਕਿ ਵਾਰਡ ਨੰਬਰ 27 ਵਿਚ ਸਾਫ ਸਫਾਈ ਦਾ ਬੁਰਾ ਹਾਲ ਹੈ। ਪਹਿਲਾਂ ਤਾਂ ਗਲੀਆਂ ਨਾਲੀਆਂ ਦੀ ਸਫਾਈ ਕਰਨ ਕੋਈ ਆਉਂਦਾ ਹੀ ਨਹੀ, ਜੇ ਕਦੇ ਭੁੁਲੇ ਭੁਲੇਖੇ ਆ ਜਾਣ ਤਾਂ ਬਾਦ ‘ਚ ਕੂੜਾ ਚੁੱਕਣ ਵਾਲੇ ਨਹੀਂ ਆਉਂਦੇ ਜਿਸ ਕਾਰਨ ਸ਼ਹੀਦ ਭਗਤ ਸਿੰਘ ਯਾਦਗਾਰੀ ਗੇਟ ਕੋਲ ਅਤੇ ਬਿਜ਼ਲੀ ਗਰਿੱਡ ਦੀ ਪਿਛਲੀ ਕੰਧ ਕੋਲ ਕੂੜੇ ਦੇ ਡੰਪ ਬਣ ਗਏ ਹਨ। ਉਹਨਾਂ ਕਿਹਾ ਕਿ ਗਰਿੱਡ ਦੀ ਪਿਛਲੀ ਕੰਧ ਕੋਲ ਬਣੇ ਡੰਪ ਕਾਰਨ ਜਿੱਥੇ ਉਥੇ ਰਹਿੰਦੇ ਲੋਕਾਂ ਲਈ ਬੜੀ ਮੁਸ਼ਕਿਲ ਹੈ, ਉਥੇ ਹੀ ਉਥੋਂ ਸਕੂਲ ਵੈਨਾਂ ‘ਚ ਚੜਨ ਵਾਲੇ ਬੱਚਿਆਂ ਦਾ ਉਥੇ ਖੜਕੇ ਆਪਣੀ ਸਕੂਲ ਵੈਨ ਦਾ ਇੰਤਜਾਰ ਕਰਨਾ ਬਹੁਤ ਮੁਸ਼ਕਿਲ ਹੈ। ਉਹਨਾਂ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ਼ ਅਤੇ ਸਾਫ ਸਫਾਈ ਦੇ ਪ੍ਰਬੰਧ ਨੂੰ ਦਰੁਸਤ ਕੀਤਾ ਜਾਵੇ ਅਤੇ ਅਣਗਹਿਲੀ ਵਰਤਣ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਸ਼ਹਿਰ ਦੀਆਂ ਸਮੱਸਿਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਲੋਕ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਮੁੱਹੱਲਾ ਨਿਵਾਸੀ ਗੁਰਪ੍ਰੀਤ ਸਿੰਘ, ਹਰਬੰਸ ਸਿੰਘ,  ਡਾਕਟਰ ਜਗਤਾਰ ਸਿੰਘ, ਪ੍ਰਦੀਪ ਬਾਂਸਲ, ਸੋਨੂੰ ਆਦਿ ਹਾਜ਼ਰ ਸਨ।
113850cookie-checkਸਿਹਤ ਮੰਤਰੀ ਦੇ ਹਲਕੇ ਦੇ ਲੋਕ ਬੰਦ ਸੀਵਰੇਜ਼ ਤੇ ਸ਼ਹਿਰ ‘ਚ ਲੱਗ ਰਹੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ 
error: Content is protected !!