April 26, 2024

Loading

ਚੜ੍ਹਤ ਪੰਜਾਬ ਦੀ
  
ਰਾਮਪੁਰਾ ਫੂਲ , 9 ਅਪ੍ਰੈਲ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਹਿਰ ਰਾਮਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਦਿਆ ਕਣਕ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਤੇ ਮੌਕੇ ‘ਤੇ ਸਬੰਧਤ ਅਧਿਕਾਰੀਆਂ ਤੇ ਮਾਰਕੀਟ ਕਮੇਟੀ ਰਾਮਪੁਰਾ ਫੂਲ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਨਹੀ ਆਉਣੀ ਚਾਹੀਦੀ।
 ਸਥਾਨਕ ਅਨਾਜ਼ ਮੰਡੀ ਵਿਖੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਬੋਲੀ ਲਗਾਕੇ ਕਣਕ ਦੀ ਰਸਮੀ ਤੋਰ ਤੇ ਖਰੀਦ ਸੁਰੂ ਕਰਵਾਈ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ  ਹਲਕੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਫਸ਼ਲ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਖ੍ਰੀਦ ਏਜੰਸ਼ੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਕਿਸਾਨਾ ਦੀ ਫਸ਼ਲ ਦੀ ਬੋਲੀ ਜਲਦ ਤੋਂ ਜਲਦ ਲਗਾਕੇ ਬਾਰਦਾਨੇ ਦਾ ਪ੍ਰਬੰਧ ਕਰਕੇ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਘਰ ਪਹੁੰਚ ਸਕਣ । ਉਹਨਾਂ ਕਿਹਾ ਕਿ ਕਿਸਾਨਾਂ ਦੀ ਪੁੱਤਰਾ ਵਾਂਗ ਪਾਲੀ ਫਸਲ ਨੂੰ ਅਨਾਜ ਮੰਡੀਆਂ ‘ਚ ਨਹੀ ਰੁਲਣ ਦਿੱਤਾ ਜਾਵੇਗਾ।
ਅਨਾਜ਼ ਮੰਡੀਆਂ ਵਿੱਚ ਕਿਸਾਨਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ : ਵਿਧਾਇਕ ਬਲਕਾਰ ਸਿੱਧੂ
ਇਸ ਮੌਕੇ ਹਾਜ਼ਰ ਮਾਰਕਫੈਡ ਦੇ ਮੈਨੇਜ਼ਰ ਕਰਮਜੀਤ ਸਿੰਘ ਨੇ ਉਹਨਾਂ ਵੱਲੋਂ ਖ੍ਰੀਦ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਤੇ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਨਹੀ ਆਉਣ ਦਿੱਤੀ ਜਾਵੇਗੀ । ਮਾਰਕਿਟ ਕਮੇਟੀ ਰਾਮਪੁਰਾ ਫੂਲ ਦੇ ਸਕੱਤਰ ਬਲਕਾਰ ਸਿੰਘ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸ਼ਲ ਨੂੰ ਸੁਕਾਕੇ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਰਵੀ ਕਾਲਾ ਭੁੱਚੋ, , ਨਰੇਸ਼ ਕੁਮਾਰ ਬਿੱਟੂ, ਸੀਰਾ ਮੱਲੂਆਣਾ, ਰਾਕੇਸ਼ ਮਿੱਤਲ , ਮਾਰਕਫੈਡ  ਦੇ ਇੰਸਪੈਕਟਰ ਰਣਜੀਤ ਸਿੰਘ, ਹਰਦੀਪ ਸਿੰਘ, ਪਨਸ਼ਪ ਦੇ ਇੰਸਪੈਕਟਰ ਅਰੁਣ ਕੁਮਾਰ ਆਦਿ ਸਾਮਲ ਸਨ ।
113600cookie-checkਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਰਾਮਪੁਰਾ ਦਾਣਾ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾ ਦਾ ਲਿਆ ਜਾਇਜਾ
error: Content is protected !!