April 18, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 28 ਅਪ੍ਰੈਲ,(ਸਤ ਪਾਲ ਸੋਨੀ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸ਼੍ਰੋਮਣੀ ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਸੁਰਿੰਦਰ ਸ਼ਿੰਦਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਸੁੱਚੇ ਸੁਥਰੇ ਪੰਜਾਬੀ ਸਭਿਆਚਾਰ ਦੀ ਉਸਾਰੀ ਲਈ ਸਾਡਾ ਸਹਿਯੋਗ ਹਮੇਸ਼ਾਂ ਹਾਜ਼ਰ ਹੈ।
ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਆਖਿਆ ਕਿ ਸਾਡੀ ਉਮਰ ਭਰ ਦੀ ਤਪੱਸਿਆ ਦਾ ਲਾਭ ਪੰਜਾਬੀਆਂ ਨੂੰ ਦੇਣ ਲਈ ਅਸੀਂ ਕਲਾਕਾਰ ਲੋਕ ਕੋਈ ਕਸਰ ਨਹੀਂ ਛੱਡਾਂਗੇ ਕਿਉਂਕਿ ਸੂਬੇ ਦੀ ਵਾਗਡੋਰ ਹੁਣ ਸਾਡੇ ਆਰਟਿਸਟ ਵੀਰ ਦੇ ਹੱਥ ਵਿੱਚ ਹੈ।
ਭਗਵੰਤ ਸਿੰਘ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਸਭ ਖੇਤਰਾਂ ਦੇ ਮਾਹਿਰਾਂ ਦੀਆਂ ਸੇਵਾਵਾਂ ਨਾਲ ਹੀ ਪੰਜਾਬ ਰੰਗਲਾ ਤੇ ਸਦਾਬਹਾਰ ਵਿਕਾਸ ਮੁਖੀ ਪੰਜਾਬ ਬਣ ਸਕੇਗਾ। ਉਨ੍ਹਾਂ ਸੁਰਿੰਦਰ ਸ਼ਿੰਦਾ ਪਰਿਵਾਰ ਤੇ ਕਲਾਕਾਰ ਭਾਈਚਾਰੇ ਦਾ ਹਾਲ ਚਾਲ ਜਾਣਿਆ।
116630cookie-checkਸੁੱਚੇ ਸੁਥਰੇ ਪੰਜਾਬੀ ਸਭਿਆਚਾਰ ਦੀ ਉਸਾਰੀ ਲਈ ਸਾਡਾ ਸਹਿਯੋਗ ਹਾਜ਼ਰ ਹੈ- ਸ਼ਿੰਦਾ
error: Content is protected !!