Categories CarefulCORONA VACINATIONPunjabi News

ਸੈਕਟਰ ਢਿਪਾਲੀ ਅਧੀਨ ਪਿੰਡਾਂ ਵਿੱਚ ਕੋਰੋਨਾ ਵਿਰੋਧੀ ਵੈਕਸੀਨੇਸਨ ਕੈਂਪਾਂ ਦਾ ਆਯੋਜਿਨ 

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 31 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਨਵਦੀਪ ਕੁਮਾਰ ਅਤੇ ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ ਦੇ ਹੁਕਮਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਭਗਤਾ ਭਾਈ ਕਾ ਡਾ. ਰਾਜਪਾਲ ਸਿੰਘ, ਬੀ.ਡੀ.ਪੀ.ਓ ਫੂਲ  ਮਹਿਕਮੀਤ ਸਿੰਘ ਅਤੇ ਸੀ.ਡੀ.ਪੀ.ਓ ਫੂਲ ਮੈਡਮ ਊਸਾ ਰਾਣੀ ਦੀ ਦੇਖ ਰੇਖ ਹੇਠ ਸੈਕਟਰ ਢਿਪਾਲੀ ਅਧੀਨ ਪਿੰਡ ਢਿਪਾਲੀ, ਚੋਟੀਆਂ, ਫੂਲ ਟਾਊਨ, ਆਲੀਕੇ, ਵਿਖੇ ਕੋਰੋਨਾ ਤੋ ਬਚਾਓ ਸੰਬੰਧੀ ਟੀਕਾਕਰਨ ਕੈਂਪਾਂ ਦਾ ਆਯੋਜਿਨ ਕੀਤਾ ਗਿਆ।
ਇਸ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਵੈਕਸੀਨੇਸਨ ਅਤੇ ਸਾਵਧਾਨੀਆ ਹੀ ਕੋਰੋਨਾ ਮਹਾਂਮਾਰੀ ਦੀ ਲਾਗ ਤੋਂ ਆਪਣੇ ਆਪ ਨੂੰ ਬਚਾਉਣ ਦਾ ਸਾਰਥਿਕ ਉਪਾਅ ਹੈ ਜਿੰਨਾ ਵਿਅਕਤੀਆਂ ਨੇ ਅਜੇ ਤੱਕ ਵੈਕਸੀਨੇਸਨ ਨਹੀ ਕਰਵਾਈ ਜਾਂ ਦੂਸਰੀ ਖੁਰਾਕ ਨਹੀ ਲਈ ਜਲਦੀ ਵੈਕਸੀਨੇਸਨ ਕਰਵਾਉਣੀ ਚਾਹੀਦੀ ਹੈ। ਅਫਵਾਹਾਂ ਤੋ ਸੁਚੇਤ ਰਹੋ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ। ਉਪਰੋਕਤ ਪਿੰਡਾਂ ਲਗਾਏ ਕੈਂਪਾਂ ਵਿੱਚ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 464 ਵਿਅਕਤੀਆਂ ਨੂੰ ਕੋਵਿਡ ਵਿਰੋਧੀ ਵੈਕਸੀਨ ਲਗਾਈ ਗਈ।
ਇਸ ਮੌਕੇ ਆਂਗਨਵਾੜੀ ਸੁਪਰਵਾਈਜਰ ਮੈਡਮ ਨਿਰਮਲਜੀਤ ਕੌਰ, ਰਾਜਵਿੰਦਰ ਕੌਰ, ਸੀ.ਐਚ.ਓ ਪਰਮਜੀਤ ਕੌਰ, ਪਰਮਿੰਦਰ ਕੌਰ, ਮਨਪ੍ਰੀਤ ਕੌਰ, ਗਗਨਦੀਪ ਕੌਰ, ਲਵਪਿੰਦਰ ਕੌਰ, ਮਨਪ੍ਰੀਤ ਕੌਰ, ਏ.ਐਨ.ਐਮ ਬੇਅੰਤ ਕੌਰ, ਕਰਮਜੀਤ ਕੌਰ, ਮਨਦੀਪ ਰਾਣੀ, ਸਿਮਰਜੀਤ ਕੌਰ, ਰਣਜੀਤ ਕੌਰ, ਇੰਦਰਜੀਤ ਕੌਰ, ਸਰਬਜੀਤ ਕੌਰ, ਸਿਹਤ ਕਰਮਚਾਰੀ ਨਰਪਿੰਦਰ ਸਿੰਘ ਗਿੱਲ ਆਦਿ ਹਾਜਰ ਸਨ।

 

 

103310cookie-checkਸੈਕਟਰ ਢਿਪਾਲੀ ਅਧੀਨ ਪਿੰਡਾਂ ਵਿੱਚ ਕੋਰੋਨਾ ਵਿਰੋਧੀ ਵੈਕਸੀਨੇਸਨ ਕੈਂਪਾਂ ਦਾ ਆਯੋਜਿਨ 
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)