March 3, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 5 ਫਰਵਰੀ (ਕੁਲਵਿੰਦਰ ਕੜਵਲ) ਸਮਾਜ ਸੇਵੀ ਅਤੇ ਆਰ.ਟੀ.ਆਈ ਕਾਰਕੁਨ ਮੋਹਨ ਲਾਲ ਸ਼ਰਮਾ ਨੇ ਇਨੋਵੇਟਿਵ ਆਈਲੈਟਸ ਇੰਸਟੀਚਿਊਟ ਸਰਦੂਲਗੜ੍ਹ ਵਿਖੇ ਨੌਜਵਾਨਾਂ ਨੂੰ ਸੂਚਨਾ ਅਧਿਕਾਰ ਐਕਟ 2005 ਬਾਰੇ ਜਾਗਰੂਕ ਕਰਨ ਲਈ ਕੈਂਪ ਲਗਾਇਆ। ਇਸ ਕੈਂਪ ਵਿੱਚ ਨੌਜਵਾਨਾਂ ਨੂੰ ਆਰ.ਟੀ.ਆਈ ਕਾਨੂੰਨ ਕੀ ਹੈ, ਆਰ.ਟੀ.ਆਈ. ਕਿਵੇਂ ਫਾਈਲ ਕਰਨੀ ਹੈ, ਆਰ.ਟੀ.ਆਈ ਤਹਿਤ ਅਧਿਕਾਰ , ਆਰ.ਟੀ.ਆਈ. ਅਧਿਕਾਰੀਆਂ ਬਾਰੇ, ਆਰ.ਟੀ.ਆਈ. ਜਵਾਬ ਦਾ ਸਮਾਂ ਆਦਿ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਉਹ ਆਪਣੇ ਅਧਿਕਾਰਾਂ ਨੂੰ ਸਮਝ ਸਕਣ ਅਤੇ ਉਹਨਾਂ ਬਾਰੇ ਜਾਣਕਾਰੀ ਮੰਗ ਸਕਣ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰ.ਟੀ.ਆਈ ਕਾਰਕੁਨ ਮੋਹਨ ਲਾਲ ਨੇ ਕਿਹਾ ਕਿ ਉਹ ਸਮੇਂ-ਸਮੇਂ ‘ਤੇ ਅਜਿਹੇ ਕੈਂਪ ਲਗਾਉਂਦੇ ਰਹਿਣਗੇ ਤਾਂ ਜੋ ਨੌਜਵਾਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਾ ਸਿੱਖਣ ਦੇ ਨਾਲ-ਨਾਲ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਵਿੱਚ ਵੀ ਆਪਣਾ ਯੋਗਦਾਨ ਪਾਉਣ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139650cookie-checkਆਰਟੀਆਈ ਐਕਟ 2005 ਬਾਰੇ ਜਾਗਰੂਕਤਾ ਕੈਂਪ ਲਗਾਇਆ
error: Content is protected !!