December 9, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ  (ਪ੍ਰਦੀਪ ਸ਼ਰਮਾ)  : ਕੌਮੀ ਸੇਵਾ ਯੋਜਨਾ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਯੁਵਕ ਸੇਵਾਵਾਂ ਵਿਭਾਗ ਬਠਿੰਡਾ ਦੀ ਯੋਗ ਰਹਿਨੁਮਾਈ ਹੇਠ ਪ੍ਰੈੱਸ ਕਲੱਬ ਰਾਮਪੁਰਾ ਫੂਲ, ਸਹਾਰਾ ਸਮਾਜ ਸੇਵਾ ਕਲੱਬ ਦੇ ਸਹਿਯੋਗ ਸਦਕਾ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ ਰਾਮਪੁਰਾ ਫੂਲ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਾਲਜ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਤੇ ਪ੍ਰੈੱਸ ਕਲੱਬ ਮੈਂਬਰਾਂ ਵੱਲੋਂ 55 ਯੂਨਿਟ ਖੂਨਦਾਨ ਕੀਤਾ ਗਿਆ।
ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਪਿਰੰਸੀਪਲ ਡਾ ਅਮਰਜੀਤ ਸਿੰਘ ਸਿੱਧੂ ਨੇ ਰੀਬਨ ਕੱਟ ਕੇ ਕੀਤੀ। ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ ਚੇਅਰਮੈਨ ਐਸ ਐਸ ਚੱਠਾ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਗੰਭੀਰ ਚਰਚਾ ਕੀਤੀ। ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਗੱਲ ਕਹੀ। ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕਰਨ ਆਏ ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂ ਰਾਜੂ ਮਾਨ ਢੱਡੇ ਨੇ ਪ੍ਰੈਸ ਕਲੱਬ ਅਤੇ ਫਤਿਹ ਗਰੁੱਪ ਦਾ ਇਸ ਦਿਨ ਤੇ ਖੂਨਦਾਨ ਕੈਂਪ ਦਾ ਆਯੋਜਨ ਕਰਨਾ ਸੱਚੀ ਸ਼ਰਧਾਂਜਲੀ ਹੈ।
ਇਸ ਮੌਕੇ ਖੂਨਦਾਨ ਕਰਨ ਵਾਲਿਆਂ ਵਲੰਟੀਅਰਾਂ ਦਾ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਰਾਮਪੁਰਾ ਫੂਲ ਦੇ ਪ੍ਰਧਾਨ ਗੁਰਮੇਲ ਵਿਰਦੀ, ਮੁੱਖ ਸਲਾਹਕਾਰ ਹਰਪ੍ਰੀਤ ਹੈਪੀ, ਜੁਆਇੰਟ ਸਕੱਤਰ ਜਸਪ੍ਰੀਤ ਭੁੱਲਰ, ਕੈਸ਼ੀਅਰ ਰਾਣਾ ਸ਼ਰਮਾ,, ਜਸਪਾਲ ਪਾਲੀ, ਮੈਨੇਜਰ ਜਤਿੰਦਰਜੀਤ ਆਸ਼ੂ, ਪ੍ਰੈਸ ਸਕੱਤਰ ਹੇਮੰਤ ਸ਼ਰਮਾ, ਪੀਆਰਓ ਕੁਲਜੀਤ ਢੀਂਗਰਾ, ਸੰਜੀਵ ਸਿੰਗਲਾ,ਜਗਰਾਜ ਮਾਨ ਤੋਂ ਇਲਾਵਾ ਇਲਾਕੇ ਦੇ ਲੋਕਾਂ ਵੱਧ ਚੜ੍ਹ ਕੇ ਖੂਨਦਾਨ ਕੀਤਾ।
ਪ੍ਰੈੱਸ ਕਲੱਬ ਤੇ ਸਹਾਰਾ ਸਮਾਜ ਸੇਵਾ ਕਲੱਬ ਦਾ ਰਿਹਾ ਵਿਸ਼ੇਸ਼ ਯੋਗਦਾਨ
ਸਮਾਗਮ ਵਿੱਚ ਸਹਾਰਾ ਕਲੱਬ ਦੇ ਪ੍ਰਧਾਨ ਸੰਦੀਪ ਵਰਮਾ, ਪ੍ਰੈੱਸ ਕਲੱਬ ਦੇ ਅਹੁਦੇਦਾਰਾਂ, ਮੈਂਬਰਾਂ ਤੋਂ ਇਲਾਵਾ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਤੇ ਪ੍ਰੋਗਰਾਮ ਅਫਸਰਾਂ ਦਾ ਸਲਾਘਾਯੋਗ ਯੋਗਦਾਨ ਰਿਹਾ। ਇਸ ਮੌਕੇ ਪ੍ਰੈੱਸ ਕਲੱਬ ਰਾਮਪੁਰਾ ਦੇ ਘੀਚਰ ਸਿੰਘ ਸਿੱਧੂ, ਜਸਵੰਤ ਦਰਦਪ੍ਰੀਤ,ਮੱਖਣ ਬੁੱਟਰ, ਜਸਪਾਲ ਢਿਲੋਂ, ਸੁਖਮੰਦਰ ਸਿੰਘ, ਪ੍ਰਦੀਪ ਸ਼ਰਮਾ ਬਿੱਲਾ ਸਮੇਤ ਸਮੂਹ ਕਲੱਬ ਮੈਂਬਰ ਹਾਜ਼ਰ ਰਹੇ।
#For any kind of News and advertisment contact us on 980-345-0601 
129900cookie-checkਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ ਰਾਮਪੁਰਾ ਫੂਲ ਵਿਖੇ 55 ਯੂਨਿਟ ਖੂਨਦਾਨ ਕੀਤਾ
error: Content is protected !!