October 12, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਸਥਾਨਕ ਪੁਰਾਣਾ ਦੁਰਗਾ ਮੰਦਰ ਵਿਖੇ ਜੈ ਸ਼ਕਤੀ ਸੇਵਾ ਦਲ, ਮਾਂ ਵੈਸ਼ਨੂੰ ਭਜਨ ਮੰਡਲੀ ਅਤੇ ਸ੍ਰੀ ਰਾਧਾ ਕ੍ਰਿਸ਼ਲ ਕੀਰਤਨ ਮੰਡਲ ਵੱਲੋ ਬਹੁਤ ਹੀ ਉਤਸ਼ਾਹ ਅਤੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਮਨਾਇਆ ਗਿਆ । ਰਾਤ ਨੂੰ ਸੰਸਥਾ ਦੇ ਮੈਬਰਾਂ ਵੱਲੋਂ ਸ੍ਰੀ ਕ੍ਰਿਸ਼ਨ ਕੀਰਤਨ ਕੀਤਾ ਗਿਆ । ਛੋਟੇ ਬੱਚਿਆਂ ਨੇ ਮਨਮੋਹਕ ਨਾਚ ਪੇਸ਼ ਕੀਤਾ । ਰਾਤ 12 ਵਜੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ । ਮੰਦਰ ਵਿੱਚ ਮੋਜੂਦ ਸਾਰੇ ਭਗਤਾਂ ਨੇ ਨੱਚ ਗਾ ਕੇ ਕ੍ਰਿਸ਼ਨ ਜਨਮ ਦੀ ਖੁਸ਼ੀ ਮਨਾਈ ।
ਇਸ ਦੌਰਾਨ ਰਾਮਪੁਰਾ ਫੂਲ ਸ਼ਹਿਰ ਤੋ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਨਾਮ ਦਰਜ ਕਰਵਾਉਣ ਵਾਲੇ ਚਾਰ ਵਿਦਿਆਰਥੀਆਂ ਆਸ਼ੀਸ ਬਾਂਸਲ, ਸੁਪ੍ਰੀਆ, ਦਾਨਿਸ਼ ਗਰਗ ਅਤੇ ਅਪੈਕਸ਼ਾ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ । ਵਿਦਿਆਰਥਣ ਅਪੈਕਸ਼ਾ ਨੇ ਇਸ ਮੌਕੇ ਸ੍ਰੀ ਮਦ ਭਾਗਵਤ ਗੀਤਾ ਦੇ 20 ਸ਼ਲੋਕ ਬਿਨ੍ਹਾਂ ਦੇਖੇ ਸੁਣਾ ਕੇ ਸਾਰਿਆ ਨੂੰ ਹੈਰਾਨ ਵੀ ਕਰ ਦਿੱਤਾ । ਇਸ ਮੌਕੇ ਹੋਰਾਂ ਤੋ ਇਲਾਵਾ ਜੈ ਸ਼ਕਤੀ ਸੇਵਾ ਦਲ ਦੇ ਪ੍ਰਧਾਨ ਭੂਸ਼ਨ ਗਰਗ, ਚੇਅਰਮੈਨ ਡਾ: ਅਰੁਣ ਬਾਂਸਲ, ਸਤੀਸ਼ ਬਾਂਸਲ, ਦਿਨੇਸ਼ ਗਰਗ, ਤਰਸੇਮ ਗਰਗ, ਕੇਸ਼ਵ ਗਰਗ, ਰੂਬੀ ਗੋਇਲ, ਮਨੀਸ਼ ਗੋਇਲ ਅਤੇ ਮਾਂ ਵੈਸ਼ੂਨੂੰ ਭਜਨ ਮੰਡਲੀ ਦੇ ਰਾਜ ਕੁਮਾਰ, ਅਸ਼ੋਕ ਮਿੱਤਲ, ਯਸ਼ਪਾਲ ਢੀਂਗਰਾ, ਆਦਰਸ਼ ਗਰਗ ਅਤੇ ਸ਼ਾਰਪ ਬ੍ਰੇਨਸ ਦੇ ਡਾਇਰਕੈਟਰ ਰੰਜੀਵ ਗੋਇਲ ਵੀ ਹਾਜਰ ਸਨ ।
#For any kind of News and advertisment contact us on 980-345-0601
125980cookie-checkਜਨਮ ਅਸ਼ਟਮੀ ਮੌਕੇ ਇੰਡੀਆ ਬੁੱਕ ਆਫ ਰਿਕਾਡਸ ਵਿੱਚ ਆਉਣ ਵਾਲੇ ਬੱਚੇ ਕੀਤੇ ਸਨਮਾਨਿਤ
error: Content is protected !!