May 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,  (ਪ੍ਰਦੀਪ ਸ਼ਰਮਾ): ਪਿਛਲੇ ਕਈ ਦਹਾਕਿਆਂ ਤੋਂ ਇਲਾਕੇ ਵਿੱਚ ਸੱਭਿਆਚਾਰਕ ਮੇਲਿਆਂ ਦੀ ਲੜੀ ਚਲਾਉਣ ਵਾਲੇ ਸਥਾਨਕ ਪੰਜਾਬੀ ਸੱਭਿਆਚਾਰਕ ਮੰਚ (ਰਜਿ:) ਦਾ ਪੁਨਰਗਠਨ ਕਰ ਦਿੱਤਾ ਗਿਆ ਹੈ। ਜਸਵਿੰਦਰ ਸਿੰਘ ਢਿੱਲੋਂ ਇਸ ਮੰਚ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਨਵ ਨਿਯੁਕਤ ਪੀ ਆਰ ਓ ਪ੍ਰਵੀਨ ਕੋਹਲੀ ਨੇ ਦੱਸਿਆ ਕਿ ਅੱਜ ਮੰਦਿਰ ਬੀਬੀ ਪਾਰੋ ਜੀ ਫੂਲ ਵਿਖੇ ਹੋਈ ਮੀਟਿੰਗ ਦੌਰਾਨ ਕਲੱੱਬ ਦੇ ਸਮੂਹ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੋਣ ਦੌਰਾਨ ਮਨਜੀਤ ਸਿੰਘ ਮਾਨ ਨੂੰ ਚੇਅਰਮੈਨ, ਹਰਵਿੰਦਰ ਸਿੰਘ ਸਿੱਧੂ ਨੂੰ ਵਾਇਸ ਚੇਅਰਮੈਨ ਅਤੇ ਸੁਖਦੇਵ ਸਿੰਘ ਸੁੱਖੀ ਐਮ ਸੀ ਨੂੰ ਸਰਪ੍ਰਸਤ ਬਣਾਇਆ ਗਿਆ।
ਮਹੇਸ਼ ਸ਼ਰਮਾ ਬਣੇ ਜਨਰਲ ਸਕੱਤਰ, ਸੱਭਿਆਚਾਰਕ ਮੇਲਿਆਂ ਦਾ ਕਾਫਿਲਾ ਮੁੜ ਹੋਵੇਗਾ ਸ਼ੁਰੂ
ਇਸ ਤਰ੍ਹਾਂ ਹੀ ਜਨਰਲ ਸਕੱਤਰ ਮਹੇਸ਼ ਸ਼ਰਮਾ, ਖਜਾਨਚੀ ਸੁਖਵੀਰ ਸਿੰਘ ਮਾਟਾ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਪੱਪੂ ਢਿਪਾਲੀ, ਮੀਤ ਪ੍ਰਧਾਨ ਸਿਕੰਦਰ ਸਿੰਘ, ਹਰਦੀਪ ਸਿੰਘ ਧਾਲੀਵਾਲ, ਪ੍ਰੈਸ ਸਕੱਤਰ ਮੱਖਣ ਸਿੰਘ ਬੁੱਟਰ, ਦਲਜੀਤ ਸਿੰਘ ਭੱਟੀ, ਘੀਚਰ ਸਿੰਘ ਸਿੱਧੂ, ਸਹਾਇਕ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਅਤੇ ਸਹਾਇਕ ਖਜਾਨਚੀ ਗੁਰਮੀਤ ਸਿੰਘ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਡੀਟਰ ਲਾਡੀ ਕਰਾੜਵਾਲਾ ਹੋਣਗੇ ਜਦਕਿ ਸਹਾਇਕ ਐਡੀਟਰ ਰਜਿੰਦਰ ਸਿੰਘ ਹੋਣਗੇ। ਇਸ ਦੇ ਨਾਲ ਹੀ ਗੁਰਮੇਲ ਸਿੰਘ ਭੋਲਾ, ਗੁਰਵਿੰਦਰ ਸਿੰਘ ਬੱਬੂ ਬਿੰਨੜ ਅਤੇ ਅਮਨ ਕਰਾੜਵਾਲਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਪ੍ਰਧਾਨ ਢਿੱਲੋਂ ਨੇ ਦੱਸਿਆ ਕਿ ਅਗਲੇ ਸਾਲ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਸੱਭਿਆਚਾਰਕ ਮੇਲਿਆਂ ਦਾ ਕਾਫਿਲਾ ਮੁੜ ਤੋਂ ਚਾਲੂ ਕੀਤਾ ਜਾਵੇਗਾ। ਇਸ ਤਹਿਤ ਪਹਿਲਾ ਮੇਲਾ ਕਸਬਾ ਫੂਲ ਵਿਖੇ ਕਰਵਾਇਆ ਜਾਵੇਗਾ। ਜਿਸ ਵਿੱਚ ਚੋਟੀ ਦੇ ਕਲਾਕਾਰ ਭਾਗ ਲੈਣਗੇ। ਇਸ ਸਬੰਧੀ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।
#For any kind of News and advertisment contact us on 980-345-0601

 

125950cookie-checkਜਸਵਿੰਦਰ ਸਿੰਘ ਢਿੱਲੋਂ ਬਣੇ ਪੰਜਾਬੀ ਸੱਭਿਆਚਾਰਕ ਮੰਚ ਦੇ ਪ੍ਰਧਾਨ
error: Content is protected !!