ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 1 ਜਨਵਰੀ (ਪ੍ਰਦੀਪ ਸ਼ਰਮਾ): ਅੱਜ ਨਵੇ ਸਾਲ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਪਿੰਡ ਰਾਮਪੁਰਾ ਦੇ ਗੁਰੂ ਘਰ ਵਿੱਚ ਮੀਟਿੰਗ ਹੋਈ। ਪ੍ਰੈੱਸ ਨੋਟ ਜਾਰੀ ਕਰਦਿਆਂ ਬੂਟਾ ਸਿੰਘ ਉਗਰਾਹਾਂ ਨੇ ਦੱਸਿਆ ਕਿ ਹਰ ਸਮੇਂ ਸੰਘਰਸ਼ਾਂ ਦੇ ਰਾਹ ਤੇ ਤੁਰਨ ਦਾ ਅਤੇ ਲੋਕ ਹਿਤਾਂ ਲਈ ਤੱਤਪਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਫਾਸੀਵਾਦ ਅਤੇ ਫਿਰਕਾਪ੍ਰਸਤੀ ਦੀ ਅੱਗ ਤੋਂ ਪ੍ਰਹੇਜ਼ ਕਰੋ।
ਜਥੇਬੰਦੀ ਵੱਲੋਂ ਦਿੱਤੇ ਗਏ ਐਕਸ਼ਨਾਂ ਬਾਰੇ ਬੁਲਾਰਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਸਾਨ ਅੰਦੋਲਨ ਸਮੇਂ ਮੰਨੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਅਤੇ ਪੰਜਾਬ ਵਿੱਚ ਕੁੱਝ ਟੋਲ ਪਲਾਜਿਆਂ ਨੂੰ ਪਰਚੀ ਮੁਕਤ ਕਰਵਾਇਆ ਹੈ। ਉਹਨਾਂ ਦੀ ਸਪੋਟ ‘ਤੇ ਆਪਣੀ ਜਥੇਬੰਦੀ ਵੱਲੋਂ ਸਹਿਯੋਗ ਦੇਣ ਲਈ 5 ਜਨਵਰੀ ਨੂੰ 12 ਵਜੇ ਤੋਂ 3 ਵਜੇ ਤੱਕ ਪੰਜਾਬ ਦੇ ਸਾਰੇ ਹੀ ਟੋਲ ਟੈਕਸ ਪਲਾਜਿਆ ‘ਤੇ ਜਥੇਬੰਦੀ ਵੱਲੋਂ ਧਰਨੇ ਦੇ ਕੇ ਉਗਰਾਹਾਂ ਜਥੇਬੰਦੀ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ। ਕਿਉਂਕਿ ਉਸ ਜਥੇਬੰਦੀ ਦੇ ਵੱਲੋਂ ਕੀਤਾ ਗਿਆ ਐਕਸ਼ਨ ਠੀਕ ਹੈ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਹਾਲੇ ਤੱਕ ਕਿਸਾਨ ਅੰਦੋਲਨ ਸਮੇਂ ਮੰਨੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ।
ਸਮਰੱਥਨ ਵਿੱਚ ਜਥੇਬੰਦੀ ਵੱਲੋਂ ਸਹਿਯੋਗ ਦੇਣ ਲਈ 5 ਜਨਵਰੀ ਨੂੰ ਸਾਰੇ ਟੋਲ ਟੈਕਸ ਪਲਾਜਿਆਂ ਨੂੰ 12 ਵਜੇ ਤੋਂ 3 ਵਜੇ ਤੱਕ ਟੋਲ ਟੈਕਸ ਫਰੀ ਕੀਤਾ ਜਾਵੇਗਾ। ਇਸ ਮੌਕੇ ਬੁਲਾਰੇ ਨਛੱਤਰ ਸਿੰਘ ਢੱਡੇ, ਗੁਲਾਬ ਸਿੰਘ ਜਿਉਂਦ, ਬੂਟਾ ਸਿੰਘ ਬੱਲ੍ਹੋ, ਸੁਖਮੰਦਰ ਸਿੰਘ ਪਿੱਥੋ ਅਤੇ ਹਰੀ ਸਿੰਘ ਰਾਮਣਵਾਸ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1363700cookie-check5 ਜਨਵਰੀ ਨੂੰ ਟੋਲ ਪਲਾਜਿਆ ‘ਤੇ ਧਰਨੇ ਦੇ ਕੇ ਉਗਰਾਹਾਂ ਜਥੇਬੰਦੀ ਕਰੇਗੀ ਹਮਾਇਤ