ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,7 ਨਵੰਬਰ , (ਪ੍ਰਦੀਪ ਸ਼ਰਮਾ): ਪੰਜਾਬ ਤੋ ਇਲਾਵਾ ਸਮੁੱਚੇ ਭਾਰਤ ਵਿੱਚ ਦਿਵਾਲੀ ਤੋ ਦੂਸਰੇ ਦਿਨ ਬਾਬਾ ਵਿਸ਼ਵਕਰਮਾ ਜੀ ਦਾ ਪਵਿੱਤਰ ਦਿਹਾੜਾ ਪੰਜਾਬ ਦੇ ਹਰ ਸਹਿਰ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਰਾਮਪੁਰਾ ਤੋ ਫੂਲ ਸੜਕ ਤੇ ਸਥਿਤ ਬਾਬਾ ਵਿਸਵਕਰਮਾ ਜੀ ਦੇ ਪ੍ਰਸਿੱਧ ਅਸਥਾਨ ਤੇ ਹਰ ਸਾਲ ਰਾਮਪੁਰਾ ਵਾਸੀਆ ਵੱਲੋ ਇਹ ਪਵਿੱਤਰ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰਛਾਇਆ ਹੇਠ ਮਨਾਇਆ ਜਾਂਦਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਸ੍ਰੀ ਆਖੰਡ ਪਾਠ ਸਹਿਬ ਦੇ ਭੋਗ ਪਾਏ ਗਏ ਤੇ ਕੀਰਤਨੀ ਜਥੇ ਤੇ ਢਾਡੀ ਜਥਿਆ ਨੇ ਗੁਰ ਇਤਿਹਾਸ ਦੀ ਸੁਣਾਇਆ।
ਇਸ ਮੌਕੇ ਜਿਥੇ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਸਿਰਕਤ ਕਰਦਿਆ ਹਾਜਰੀ ਭਰੀ ਉੱਥੇ ਰਾਮਪੁਰਾ ਫੂਲ ਹਲਕੇ ਦੀ ਸਿਆਸਤ ਵਿੱਚ ਤੇਜੀ ਨਾਲ ਉੱਭਰ ਰਹੇ ਸਮਾਜ ਸੇਵੀ ਨੌਜਵਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਇੰਦਰਜੀਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਲਾ ਤੇ ਕ੍ਰਿਤ ਦੇ ਸੁਮੇਲ ਬਾਬਾ ਵਿਸਵਕਰਮਾ ਜੀ ਦਾ ਪਵਿੱਤਰ ਦਿਹਾੜਾ ਸਰਧਾ ਤੇ ਉਤਸਾਹ ਨਾਲ ਮਨਾਇਆ ਜਾਂਦਾ ਉਹਨਾਂ ਇਹ ਵੀ ਕਿਹਾ ਭਾਈਚਾਰਕ ਸਾਂਝ ਦੇ ਪ੍ਰਤੀਕ ਬਾਬਾ ਵਿਸਵਕਰਮਾ ਜੀ ਦੇ ਮੰਦਰ ਵੀ ਬਣੇ ਹੋਏ ਹਨ ਤੇ ਗੁਰਦੁਆਰਾ ਸਹਿਬ ਵੀ ਇਸ ਤੋ ਅੰਦਾਜਾ ਲਾਇਆ ਜਾ ਸਕਦਾ ਕਿ ਹਰ ਵਰਗ ਦੇ ਪੂਜਨੀਕ ਬਾਬਾ ਵਿਸਵਕਰਮਾ ਜੀ ਦੀ ਸਮਾਜ ਵਿੱਚ ਕਿੰਨੀ ਮਾਨਤਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਤਰੱਕੀ ਤੇ ਖੁਸਹਾਲੀ ਲਈ ਸਾਨੂੰ ਸਾਰਿਆ ਨੂੰ ਮਿਲ ਜੁਲਕੇ ਰਹਿਣਾ ਚਾਹੀਦਾ ਹੈ।
899000cookie-checkਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਪ ਆਗੂ ਮਾਨ ਨੇ ਭਰੀ ਹਾਜ਼ਰੀ