Categories PoliticsPunjabi NewsSTATEMENT

ਕਾਂਗੜ ਨੇ ਆਪਣੇ ਰਾਜ ਦੌਰਾਨ ਸਾਬਕਾ ਅਕਾਲੀਆਂ ਨੂੰ ਤਾਕਤਾਂ ਦਿੱਤੀਆਂ, ਟਕਸਾਲੀ ਕਾਂਗਰਸੀ ਖੂੰਜੇ ਲਾਏ:ਬਲਕਾਰ ਸਿੱਧੂ

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,7 ਅਕਤੂਬਰ , (ਪ੍ਰਦੀਪ ਸ਼ਰਮਾ) : ਸਾਬਕਾ ਮਾਲ ਮੰਤਰੀ ਤੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਆਪਣੀਆਂ ਤਰੀਫਾਂ ਦੇ ਪੁੱਲ ਬੰਨ ਕੇ ਆਪਣੇ ਮੂੰਹ ਮੀਆਂ ਮਿੱਠੂ ਬਣਕੇ ਆਪਣੇ ਆਪ ਨੂੰ ਸਭ ਤੋ ਵੱਡਾ ਵਫਾਦਾਰ ਤੇ ਟਕਸਾਲੀ ਕਾਂਗਰਸੀ ਹੋਣ ਦਾ ਝੂਠਾ ਤੇ ਗੁੰਮਰਾਹਕੁੰਨ ਬਿਆਨ ਦੇਕੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ‘ਤੇ ਚਿੱਕੜ ਉਛਾਲੀ ਕੀਤੀ ਹੈ ਉਹ ਬੜੀ ਹਾਸੋਹੀਣੀ ਹੈ। ਕਾਂਗੜ ਸਹਿਬ ! ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਜਿਹੜੀ ਵਿੱਚ 36 ਛੇਕ ਨੇ ….!
ਇੰਨਾ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਕਾਂਗੜ ਕਿਸੇ ਦਾ ਸਕਾ ਨਹੀ ਰਿਹਾ । ਬਲਕਾਰ ਸਿੱਧੂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਿੱਚ ਰਹਿੰਦਿਆਂ ਕਾਂਗੜ ਸਹਿਬ ਨੇ ਸਭ ਤੋ ਪਹਿਲਾਂ ਸਿਕੰਦਰ ਸਿੰਘ ਮਲੂਕਾ ਨਾਲ ਗਦਾਰੀ ਕੀਤੀ ਅਕਾਲੀ ਦਲ ‘ਚ ਰਹਿੰਦਿਆਂ ਜਿਲ੍ਹਾਂ ਪ੍ਰੀਸ਼ਦ ਦੀ ਚੋਣ ਜਿੱਤੀ ਤੇ ਬਾਅਦ ਵਿਚ ਅਜਾਦ ਉਮੀਦਵਾਰ ਚੋਣ ਲੜੀ ਤੇ ਜਿੱਤਣ ਤੋ ਬਾਅਦ ਫੇਰ ਸ੍ਰੋਮਣੀ ਅਕਾਲੀ ਦਲ ਚਲਾ ਗਿਆ ਸੀ। ਉਸ ਤੋ ਬਾਅਦ ਫੇਰ ਚੋਣਾਂ ਤੋ ਪਹਿਲਾਂ ਟਿਕਟ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਲੱਗਿਆ ਤੇ ਛੇਂ ਮਹੀਨੇ ਪਹਿਲਾਂ ਕਾਂਗਰਸ ਵਿੱਚ ਸਾਮਲ ਹੋ ਗਿਆ ਸੀ, ਉਸ ਤੋ ਬਾਅਦ ਜਦੋ ਕੈਪਟਨ ਤੇ ਬਾਜਵਾ ਦਾ ਆਪਸੀ ਫਰਕ ਪਿਆ ਤਾਂ ਇਹ ਕਿਤੇ ਬਾਜਵਾ ਨਾਲ ਤੇ ਕਿਤੇ ਕੈਪਟਨ ਨਾਲ ਦੋਗਲੀ ਰਾਜਨੀਤੀ ਖੇਡਦਾ ਰਿਹਾਂ। ਹੁਣ ਜਦੋ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਚ ਤਰੇੜਾਂ ਪਈਆ ਸੀ ਤਾਂ ਕਾਂਗੜ ਸਹਿਬ ਤੁਸੀ ਕਿਤੇ ਸਿੱਧੂ ਨਾਲ ਤੇ ਕੈਪਟਨ ਨਾਲ ਦੋਗਲੀ ਨੀਤੀ ਅਪਣਾਉਂਦੇ ਰਹੇ। ਕਾਂਗੜ ਸਹਿਬ ਇੱਕ ਪਾਸੇ ਕਹਿ ਰਹੇ ਨੇ ਉਹ ਕੈਪਟਨ ਦਾ ਸਤਿਕਾਰ ਕਰਦੇ ਹਨ ਪਰ ਉਸ ਦੇ ਨਾਲ ਨਹੀ ਜਾਣਗੇ ਤੇ ਦੂਸਰੇ ਪਾਸੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਭੰਡ ਰਹੇ ਨੇ।
ਬਲਕਾਰ ਸਿੱਧੂ ਨੇ ਕਿਹਾ ਕਿ ਜੇਕਰ ਹਲਕੇ ਵਿੱਚ ਆਪਣੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਵੇਖਣੀ ਹੈ ਤਾਂ ਬਿਨਾਂ ਸੁਰੱਖਿਆ ਦਸਤਿਆ ਤੋ ਪਿੰਡਾਂ ਵਿਚ ਆਕੇ ਵਿਖਾਓ, ਫੇਰ ਹਲਕੇ ਦੇ ਲੋਕ ਦੱਸਣਗੇ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ। ਸੁਰੱਖਿਆ ਦਸਤਿਆ ਨਾਲ ਵੀ ਤੁਹਾਡਾ ਇੱਕ ਹਫਤੇ ਵਿਚ ਦੋ ਵਾਰ ਵਿਰੋਧ ਹੋ ਚੁੱਕਿਆ ਤੁਸੀ ਪਿੰਡਾਂ ਵਿੱਚ ਕਿਸਾਨਾਂ ਤੋ ਡਰਦੇ ਰਾਤ ਨੂੰ ਆਉਦੇ ਹੋ ਜੋ ਤੁਸੀ ਆਪ ਕਬੂਲਿਆ।
ਹੁਣ ਕਾਂਗਰਸੀ ਵਿਧਾਇਕ ਕਾਂਗੜ ਨੂੰ ਆਪਣਾ ਸਿਆਸੀ ਅੰਤ ਨੇੜੇ ਆਉਦਾ ਦਿਸ ਰਿਹਾ
ਸਿੱਧੂ ਨੇ ਕਿਹਾ ਕਿ ਭਾਵੇ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਪਰ ਜੇ ਫੇਰ ਵੀ  ਕਾਂਗਰਸ ਹਾਈਕਮਾਂਡ ਨੇ ਕਾਂਗੜ ਦੀ ਪਾਰਟੀ ਪ੍ਰਤੀ ਵਫਾਦਾਰੀ ਵੇਖਣੀ ਹੈ ਤਾਂ ਉਹ ਭਗਤਾ ਭਾਈਕਾ, ਕੋਠਾਗੁਰੂ, ਮਹਿਰਾਜ , ਰਾਮਪੁਰਾ ਸਹਿਰ ਵਿੱਚ ਟਕਸਾਲੀ ਕਾਂਗਰਸੀਆਂ ਨੂੰ ਮਿਲੇ ਜਿਥੇ ਸਾਰੇ ਵੱਡੇ ਅਹੁੱਦਿਆ ਤੇ ਸਾਬਕਾ ਅਕਾਲੀ ਬੈਠੈ ਹਨ।
ਮੰਤਰੀ ਬਣਨ ਤੋ ਬਾਅਦ ਹਲਕੇ ਵਿੱਚ ਸਭ ਤੋ ਪਹਿਲਾਂ ਟਕਸਾਲੀ ਕਾਂਗਰਸੀਆਂ ਨੂੰ ਖੂੰਜੇ ਲਾਇਆ ਇਹ ਵਫਾਦਾਰੀ ਦੀਆਂ ਗੱਲਾਂ ਤੁਹਾਡੇ ਮੂੰਹੋ ਸੋਭਾ ਨਹੀ ਦਿੰਦੀਆ ।ਪਿਛਲੇ ਚਾਰ ਸਾਲ ਤੋਂ ਤੁਸੀਂ ਹਲਕੇ ਲਈ ਕੁੱਝ ਨਹੀ ਕੀਤਾ ਹੁਣ ਤੁਹਾਨੂੰ ਆਪਣਾ ਸਿਆਸੀ ਅੰਤ ਨੇੜੇ ਆਉਦਾ ਨਜਰ ਆ ਰਿਹਾ ਤੇ ਤੁਸੀਂ ਆਪਣੀਆਂ ਨਾਕਾਮੀਆਂ ਦਾ ਭਾਂਡਾ ਹੁਣ ਪੰਜਾਬ ਕਾਂਗਰਸ ਦੇ ਆਹਲਾ ਨੇਤਾਵਾਂ ਤੇ ਸੁੱਟ ਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨਾ ਚਹੁੰਦੇ ਹੋ ਹੁਣ ਹਲਕੇ ਦੇ ਲੋਕ ਤੁਹਾਡੀਆਂ ਮੋਮੋਠਗਣੀਆ ਵਿੱਚ ਆਉਣ ਵਾਲੇ ਨਹੀ ਉਹ ਤੁਹਾਡੀ ਅਸਲੀਅਤ ਜਾਣ ਚੁੱਕੇ ਹਨ।ਤੁਹਾਡੀ ਵਾਰੀ ਵੱਟੇ ਵਾਲੀ ਗੇਮ ਹੁਣ ਫਲਾਪ ਹੋ ਚੁੱਕੀ ਹੈ। ਤੁਸੀ ਹਲਕੇ ਦੀ ਬਹੁਤ ਸੇਵਾ ਕਰ ਲਈ ਹੁਣ ਰਹਿਮ ਕਰੋ ।
 ਅਖੀਰ ਤੇ ਬਲਕਾਰ ਸਿੱਧੂ ਨੇ ਕਿਹਾ ਕਿ ਵਿਧਾਇਕ ਕਾਂਗੜ ਨੂੰ ਸਾਫ ਦਿਸ ਰਿਹਾ ਕਿ ਹੁਣ ਉਸਦੀ ਗੇਮ ਓਵਰ ਹੋ ਗਈ ਹਲਕੇ ਦੇ ਲੋਕ ਹੁਣ ਮੂੰਹ ਨਹੀ ਲਾ ਰਹੇ ਇਸੇ ਕਾਰਨ ਉਹ ਬੁਖਲਾਹਟ ਵਿੱਚ ਆਕੇ ਅਜਿਹੇ ਬਿਆਨ ਦੇ ਰਿਹਾ ਹਲਕੇ ਦੇ ਬਦਲਾਅ ਲਿਆਉਣ ਲਈ ਉਤਾਵਲੇ ਹਨ ਤੇ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਯੋਜਨਾਵਾਂ ਤੋ ਖੁਸ ਨੇ ਧੜਾਧੜ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।

 

89930cookie-checkਕਾਂਗੜ ਨੇ ਆਪਣੇ ਰਾਜ ਦੌਰਾਨ ਸਾਬਕਾ ਅਕਾਲੀਆਂ ਨੂੰ ਤਾਕਤਾਂ ਦਿੱਤੀਆਂ, ਟਕਸਾਲੀ ਕਾਂਗਰਸੀ ਖੂੰਜੇ ਲਾਏ:ਬਲਕਾਰ ਸਿੱਧੂ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)