ਚੜ੍ਹਤ ਪੰਜਾਬ ਦੀ
ਲੁਧਿਆਣਾ 28 ਅਗਸਤ (ਸਤ ਪਾਲ ਸੋਨੀ) : ਅੱਜ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੀ ਇਕ ਵਿਸ਼ੇਸ਼ ਮੀਟਿੰਗ ਰਾਹੋ ਰੋਡ, ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿੱਚ ਆਲ ਇੰਡੀਆ ਹਿਉਮਨ ਰਾਈਟਸ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਆਸਾ ਸਿੰਘ ਤਲਵੰਡੀ ਮੁੱਖ ਤੌਰ ਤੇ ਸ਼ਾਮਲ ਹੋਏ ਜਿਨਾਂ ਨੇ ਨਵੇਂ ਵਰਕਰਾਂ ਨੂੰ ਸ਼ਾਮਲ ਹੋਣ ਤੇ ਵਧਾਈਆਂ ਦਿਤੀਆ ਅਤੇ ਕਿਹਾ ਕਿ ਇਸ ਸੰਸਥਾ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮ ਕਰਨਾ ਹੀ ਸੇਵਾ ਹੈ । ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹੋਇਆ ਨੈਸ਼ਨਲ ਸਕੱਤਰ ਜਨਰਲ ਰਾਮ ਪਾਲ ਸ਼ਰਮਾ ਨੇ ਕਿਹਾ ਹੈ ਕਿ ਇਹ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੀਆ ਹੱਕੀ ਮੰਗਾਂ ਹਮੇਸ਼ਾ ਹੀ ਉਜਾਗਰ ਕਰਦੀ ਰਹੀ ਹੈ ਜਿਸ ਤਰਾਂ ਪੰਜਾਬ ਦੇ ਵਿੱਚ ਨੋਜਵਾਨ ਪੀੜ੍ਹੀ ਨਸ਼ਿਆਂ ਵੱਲ੍ਹ ਵੱਧ ਰਹੀ ਹੈ ਉਸਨੂੰ ਰੋਕਣ ਲਈ ਅਹਿੰਮ ਰੋਲ ਅਦਾ ਕਰਦੀ ਹੈ ।
ਆਸਾ ਸਿੰਘ ਤਲਵੰਡੀ ਨੇ ਕਿਹਾ ਕਿ ਇਸ ਤੋ ਇਲਾਵਾ ਪਰਿਵਾਰਿਕ ਸਬੰਧਾਂ ਬਾਰੇ ਵੀ ਆਪਸ ਵਿੱਚ ਬਿਠਾ ਕੇ ਫੈਸਲੇ ਕਰਵਾਏ ਜਾਂਦੇ ਹਨ । ਇਸ ਸੰਸਥਾ ਨੇ ਥੋੜਾ ਸਮਾਂ ਪਹਿਲਾਂ ਕਲੋਨੀਆਂ ਰੈਗੂਲਰ ਬਾਰੇ ਐਨ ੳ ਸੀ ਦੇਣ ਲਈ ਪੰਜਾਬ ਸਰਕਾਰ ਨੂੰ ਪੁਰਜੋਰ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇ । ਇਸ ਤੋ ਇਲਾਵਾ ਪੰਜਾਬ ਦੇ ਲੋਕਾਂ ਦੇ ਕਰੋੜਾ ਰੁਪਏ ਦੇ ਟੈਕਸ ਨਾਲ ਖਰੀਦੀਆਂ ਗਈਆਂ ਸਿਟੀ ਬੱਸਾਂ ਕੂੜੇ ਦੇ ਢੇਰਾਂ ਦੇ ਪਈਆ ਕਬਾੜ ਹੋ ਰਹੀਆ ਹਨ ਜਿਨਾਂ ਦੀਆਂ ਬੈਟਰੀਆਂ, ਟਾਇਰ ਕੰਡਮ ਹੋ ਚੁੱਕੇ ਹਨ ਅਤੇ ਚੈਸੀਆਂ ਵੀ ਜੰਗਾਲ ਨਾਲ ਖਰਾਬ ਹੋ ਗਈਆ ਹਨ । ਇਸ ਤੋ ਇਲਾਵਾ ਨਸ਼ੇੜੀ ਲੋਕ ਇਨਾਂ ਬੱਸਾਂ ਦਾ ਸਮਾਨ ਚੋਰੀ ਕਰਨ ਦੀ ਫਿਰਾਕ ਵਿੱਚ ਹਨ । ਇਨਾਂ ਸਾਰੇ ਮੁੱਦਿਆਂ ਤੋ ਪ੍ਰਭਾਵਿਤ ਹੋ ਕੇ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਸਮੂੰਹ ਅਹੁਦੇਦਾਰਾਂ ਨੇ ਇਸ ਸੰਸਥਾ ਦਾ ਮੈਂਬਰ ਬਨਣ ਲਈ ਹਾਂ ਦਾ ਨਾਅਰਾ ਮਾਰਿਆ । ਇਸ ਮੋਕੇ ਪੰਜਾਬ ਚੇਅਰਮੈਨ ਜੱਥੇਦਾਰ ਹਰਜਿੰਦਰ ਸਿੰਘ ਖਾਲਸਾ, ਨੈਸ਼ਨਲ ਯੂਥ ਵਿੰਗ ਪ੍ਰਧਾਨ ਸੋਨੂੰ ਮੈਹਤਾ ਆਦਿ ਹਾਜਰ ਹੋਏ ।
ਇਸ ਮੋਕੇ ਤੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ । ਸੰਸਥਾ ਦੀਆਂ ਗ਼ਤੀਵਿਦੀਆ ਨੂੰ ਮਜ਼ਬੂਤ ਕਰਨ ਲਈ ਨਵੀਂਆਂ ਨਿਯੁਕਤੀਆਂ ਕੀਤੀਆਂ ਗਈਆ ਜਿਸ ਵਿੱਚ ਮੋਹਨ ਸਿੰਘ ਰਾਣਾ ਨੂੰ ਨੈਸ਼ਨਲ ਵਪਾਰ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਰਾਕੇਸ਼ ਕੁਮਾਰ ਡੋਗਰਾ ਨੂੰ ਪੰਜਾਬ ਵਪਾਰ ਵਿੰਗ ਦਾ ਪ੍ਰਧਾਨ, ਐਡਵੋਕੇਟ ਅਭਿਸ਼ੇਕ ਕੁਮਾਰ ਨੂੰ ਜਿਲ੍ਹਾ ਲੁਧਿਆਣਾ ਲੀਗਲ ਐਡਵਾਈਜਰ, ਬਲਵੀਰ ਕੌਰ ਸੀਨੀਅਰ ਮੀਤ ਪ੍ਰਧਾਨ ਮਹਿਲਾ ਵਿੰਗ, ਲੁਧਿਆਣਾ ਨਿਯੁਕਤ ਕੀਤਾ ਗਿਆ। ਇਸ ਮੋਕੇ ਤੇ ਨਵੇਂ ਬਣੇ ਅਹੁਦੇਦਾਰਾਂ ਨੇ ਭੋਰਸਾ ਦਿੱਤਾ ਕਿ ਸੰਸਥਾ ਦੇ ਰੂਲਾਂ ਮੁਤਾਬਕ ਕੰਮ ਕਰਾਗੇ । ਇਸ ਮੋਕੇ ਤਲਵੰਡੀ ਨੇ ਸਮੂੰਹ ਅਹੁਦੇਦਾਰਾਂ ਨੂੰ ਸ਼ਾਮਲ ਹੋਣ ਤੇ ਵਧਾਈ ਦਿੱਤੀ। ਇਸ ਮੋਕੇ ਤੇ ਨੈਸ਼ਨਲ ਮੀਡੀਆ ਇੰਚਾਰਜ ਜਰਨੈਲ ਸਿੰਘ ਭੱਟੀ, ਨੈਸ਼ਨਲ ਚੇਅਰਮੈਨ ਸੁੱਖਵਿੰਦਰ ਮੈਹਰਾ, ਏ ਪੀ ਮੋਰਿਆ ਪੰਜਾਬ ਪ੍ਰਧਾਨ, ਹਰਜਿੰਦਰ ਸਿੰਘ ਸਿਡਾਨਾ ਚੇਅਰਮੈਨ ਲੁਧਿਆਣਾ, ਸੰਜੀਵ ਗਲਹੋਤਰਾ ਹੈਬੋਵਾਲ ਪ੍ਰਧਾਨ ਲੁਧਿਆਣਾ ਤੋ ਇਲਾਵਾ ਬਹੁਤ ਸਾਰੇ ਅਹੁਦੇਦਾਰ ਹਾਜਰ ਸਨ ।
#For any kind of News and advertisment contact us on 980-345-0601
1263800cookie-checkਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ