October 12, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ):ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਿਛਲੇ ਦਿਨਾਂ ‘ਚ ਹਲਕੇ ਦੇ ਵੱਖ ਵੱਖ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਿੰਨਾ ਦੇ ਪਰਿਵਾਰਕ ਮੈਬਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਸਥਾਨਕ ਸ਼ਹਿਰ ਦੇ  ਵਕੀਲ ਹਰਪ੍ਰੀਤ ਸਿੰਘ (ਹਨੀ ਦੁੱਗਲ)ਪ੍ਰਧਾਨ ਬਾਰ ਐਸੋਸੀਏਸ਼ਨ ਫੂਲ ਦੇ ਪੂਜਨੀਕ ਪਿਤਾ ਸਰਦਾਰ ਗੁਰਦਰਸ਼ਨ ਸਿੰਘ ਦੁੱਗਲ(ਰਿਟਾ.ਆਡਿਟ ਅਫਸਰ) ਕੁੱਝ ਦਿਨ ਪਹਿਲਾਂ ਸਦਾ ਲਈ ਵਿੱਛੜ ਕੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।
ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕਿ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਸਰਧਾ ਦੇ ਫੁੱਲ ਭੇਂਟ ਕਰਦਿਆ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਪਰਿਵਾਰਾਕ ਮੈਬਰ ਦਾ ਆਪਣੇ ਪਰਿਵਾਰ ਨੂੰ ਇਸ ਤਰ੍ਹਾਂ ਛੱਡ ਕੇ ਚਲੇ ਜਾਣਾ ਅਸਹਿਣਯੋਗ ਹੁੰਦਾ ਪ੍ਰਤੂੰ ਮੌਤ ਇੱਕ ਅਟੱਲ ਸੱਚਾਈ ਹੈ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਪ੍ਰਮਾਤਮਾ ਦਾ ਭਾਣਾ ਸਾਨੂੰ ਮੰਨਣਾ ਪੈਂਦਾ।
ਪਿਛਲੇ ਦਿਨਾ ‘ਚ ਵਿਛੜ ਚੁੱਕੇ ਸਨੇਹੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰਕ ਮੈਂਬਰਾ ਨਾਲ ਕੀਤਾ ਦੁੱਖ ਦਾ ਪ੍ਰਗਟਾਵਾਂ
ਇਸੇ ਤਰ੍ਹਾਂ  ਪਿੰਡ ਭਾਈਰੂਪਾ ਵਿਖੇ ਰਾਹੁਲ ਗਰਗ ਭਾਈਰੂਪਾ ਦੇ ਪਿਤਾ  ਰਾਕੇਸ਼ ਕੁਮਾਰ ਗੋਲਾ (ਅਖਬਾਰਾਂ ਵਾਲੇ) ਪਿਛਲੇ ਦਿਨੀ ਅਕਾਲ ਚਲਾਣਾ ਗਏ ਸਨ ਅੱਜ ਉਹਨਾਂ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋ ਕੇ ਉਹਨਾਂ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ ਇਸ ਤੋਂ ਇਲਾਵਾ ਪਿੰਡ ਘੰਡਾਬੰਨਾ ਤੋਂ ਬਲਵੀਰ ਸਿੰਘ ਬੀਰਾ ਪਿਛਲੇ ਦਿਨੀ ਅਕਾਲ ਚਲਾਣਾ ਗਏ ਸਨ ਅੱਜ ਉਹਨਾਂ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋ ਕੇ ਉਹਨਾਂ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ ਅਤੇ ਪਰੀਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਹਲਕਾ ਵਿਧਾਇਕ ਨਾਲ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਅਤੇ ਸਾਰੇ ਹੀ ਆਪ ਆਗੂ ਹਾਜ਼ਰ ਸਨ।
#For any kind of News and advertisment contact us on 980-345-0601
126340cookie-checkਵਿਧਾਇਕ ਬਲਕਾਰ ਸਿੱਧੂ ਨੇ ਹਲਕੇ ਦੇ ਵੱਖ ਵੱਖ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ 
error: Content is protected !!