December 22, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ , ( ਪ੍ਰਦੀਪ ਸ਼ਰਮਾ )-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਕੋਠੇ ਮਹਾਂ ਸਿੰਘ (ਟਿੱਬੇ ਤੇ ) ਵਿਖੇ ਜਨ ਸੰਵਾਦ ਮੁਹਿੰਮ ਦੇ ਤਹਿਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਅਤੇ ਬਿਜਲੀ ਦੇ ਬਿੱਲਾਂ ਦੀ ਬਕਾਇਆ ਰਾਸ਼ੀ ਮੁਆਫੀ ਦੀ ਗਰੰਟੀ ਤੋਂ ਜਾਣੂ ਕਰਵਾਇਆ ਗਿਆ ਅਤੇ ਲੋਕਾਂ ਦੇ ਬਿਜਲੀ ਗਰੰਟੀ ਯੋਜਨਾ ਦੇ ਤਹਿਤ ਫਾਰਮ ਭਰੇ ਗਏ ਤਾਂ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਲੋਕ ਇਸ ਯੋਜਨਾ ਦਾ ਲਾਭ ਉਠਾ ਸਕਣ। 

ਇਸ ਮੌਕੇ ਆਪ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਆਗਵਾਈ ਹੇਠ ਤੇ ਸਰਕਲ ਇੰਚਾਰਜ ਗੋਪਾਲ ਕੈਂਥ, ਜਸਵੀਰ ਸਿੰਘ ਨਿੱਕੂ ਦੀ ਪ੍ਰੇਰਨਾ ਨਾਲ ਦਰਜਨ ਤੋ ਵੱਧ ਵਿਆਕਤੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਛੱਡਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਆਪਣੀ ਆਰਥਿਕ ਖੁਸਹਾਲੀ ਲਈ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦਾ ਖਹਿੜਾ ਛੱਡਣ ਤੇ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਤਾਂ ਕਿ ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾ ਸਕੇ ਤੇ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਪਾਇਆ ਜਾਵੇ।

ਇਸ ਸਮੇਂ ਉਨਾਂ ਨਾਲ ਬਲਾਕ ਇੰਚਾਰਜ਼ ਸੁੱਖੀ ਮਹਿਰਾਜ, ਸਰਕਲ ਇੰਚਾਰਜ ਗੋਲਡੀ ਵਰਮਾ ਦੀਪ ਸਿੰਘ ਪੰਮਾ ਸਿੰਘ, ਜੈ ਪ੍ਰਕਾਸ਼, ਮਾਨਨ ਸਿੰਘ ਪਰਵੀਨ ਸਿੰਘ,  ਮਨੀ ਸਿੰਘ, ਜੱਸੀ ਸਿੰਘ, ਜਗਰੂਪ ਸਿੰਘ, ਲਾਭਜੀਤ ਸਿੰਘ, ਸਰਵਣ ਸਿੰਘ ਖਾਲਸਾ, ਅੰਗਰੇਜ਼ ਸਿੰਘ ਖਾਲਸਾ,ਕਾਲਾ ਸਿੰਘ ਖਾਲਸਾ, ਮੱਖਣ ਸਿੰਘ, ਲਾਭ ਸਿੰਘ, ਲਭੀ, ਰਾਮੂ, ਹੈਪੀ, ਕੁਲਦੀਪ ਸਿੰਘ, ਗੋਰਾ,ਦੀਪੂ, ਜਗਰੂਪ, ਬੀੱਟੂ ਭਿੰਦਾ, ਆਸੂਪਰੀਤ, ਜਸਪ੍ਰੀਤ ਕੌਰ, ਸਿੰਦਰਪਾਲ ਕੌਰ, ਅਮਨਦੀਪ ਕੌਰ, ਭਿੰਦਰ ਕੌਰ, ਜਸਵਿੰਦਰ ਕੌਰ, ਰਾਣੀ ਬੇਗਮ ਅਤੇ ਕਿਰਨਦੀਪ ਕੌਰ ਆਦਿ ਹਾਜਰ ਸਨ।

75540cookie-checkਹਲਕਾ ਇੰਚਾਰਜ ਬਲਕਾਰ ਸਿੱਧੂ ਦੀ ਅਗਵਾਈ ਹੇਠ ਅਕਾਲੀ ਦਲ ਤੇ ਕਾਂਗਰਜ ਛੱਡ ਕੇ ਆਪ ਪਾਰਟੀ ‘ਚ ਸਾਮਲ ਹੋਏ।
error: Content is protected !!