ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 5 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ 5 ਅਕਤੂਬਰ 1972 ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀ 49ਵੀਂ ਬਰਸੀ ਮੌਕੇ ਟੀ.ਪੀ.ਡੀ ਮਾਲਵਾ ਕਾਲਜ ਵਿਖੇ ਵਿਦਿਆਰਥੀਆਂ ਦੀ ਇਕੱਤਰਤਾ ਕੀਤੀ ਗਈ। ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਬਲਜਿੰਦਰ ਕੌਰ ਨੇ ਕਿਹਾ ਕਿ ਪੰਜ ਅਕਤੂਬਰ 1972 ਨੂੰ ਮੋਗੇ ਵਿਖੇ ਸਥਿਤ ਰੀਗਲ ਸਿਨੇਮਾ ਵਿੱਚ ਹੁੰਦੀ ਟਿਕਟਾਂ ਦੀ ਬਲੈਕ, ਕੁੜੀਆਂ ਨਾਲ ਛੇੜਖਾਨੀ ਅਤੇ ਲੋਕਾਂ ਤੇ ਹੁੰਦੇ ਜਬਰ ਦੇ ਖਿਲਾਫ ਵਿਦਿਆਰਥੀ ਮੁਜ਼ਾਹਰਾ ਕਰ ਰਹੇ ਸੀ ਪਰ ਉਸ ਵੇਲੇ ਦੀ ਹਕੂਮਤ ਵੱਲੋਂ ਵਿਦਿਆਰਥੀਆਂ ਤੇ ਸਿੱਧੀਆਂ ਗੋਲੀਆਂ ਚਲਾ ਕੇ ਉਨਾਂ ਨੂੰ ਸ਼ਹੀਦ ਕੀਤਾ ਗਿਆ। ਇਸ ਕਾਂਡ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਦਹਾਕਾ ਭਰ ਪੰਜਾਬ ਦੀ ਧਰਤੀ ਦੀ ਫਿਜ਼ਾ ਦਾ ਰੰਗ ਬਦਲਿਆਂ ਤੇ ਲੋਕਾਂ ਨੂੰ ਵਿਦਿਆਰਥੀਆਂ ਨੇ ਜਬਰ ਦਾ ਮੁਕਾਬਲਾ ਕਰਨ ਲਈ ਅਗਵਾਈ ਕੀਤੀ।
ਉਨਾਂ ਕਿਹਾ ਕਿ ਅੱਜ ਵੀ ਸਮੇਂ ਸਮੇਂ ਤੇ ਹਕੂਮਤਾਂ ਵੱਲੋਂ ਵਿਦਿਆਰਥੀ ਲਹਿਰ ਨੂੰ ਦਬਾਉਣ ਲਈ ਵਿਦਿਆਰਥੀਆਂ ਤੇ ਝੂਠੇ ਪਰਚੇ ਪਾਏ ਜਾ ਰਹੇ ਹਨ ਉਨਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਅੱਜ ਸਾਨੂੰ ਸੱਤਰਵਿਆਂ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਤੋਂ ਪ੍ਰੇਰਨਾ ਲੈ ਕੇ ਵਿਦਿਆਰਥੀ ਮੰਗਾਂ ਤੇ ਬੋਲਣਾ ਚਾਹੀਦਾ ਹੈ। ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ਲਖਮੀਪੁਰ ਖੀਰੀ ਵਿਚ ਕਿਸਾਨਾਂ ਨੂੰ ਸ਼ਹੀਦ ਅਤੇ ਜ਼ਖ਼ਮੀ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਵੱਲੋਂ ਕਰਵਾਈ ਜਾ ਰਹੀ ਇਕੱਤਰਤਾ ਵਿਚ ਪੀ.ਐੱਸ.ਯੂ ਦੇ ਸੂਬਾ ਆਗੂ ਅਮਿਤੋਜ਼ ਮੌੜ ਨੂੰ ਕਾਲਜ ਪ੍ਰਸ਼ਾਸਨ ਵੱਲੋਂ ਸ਼ਾਮਿਲ ਹੋਣ ਤੋਂ ਰੋਕ ਲਾਉਣ ਦੀ ਨਿਖੇਧੀ ਕੀਤੀ।
852300cookie-checkਮੋਗਾ ਗੋਲੀ ਕਾਂਡ ਦੇ ਸ਼ਹੀਦ ਵਿਦਿਆਰਥੀਆਂ ਨੂੰ ਕੀਤਾ ਯਾਦ