Categories EFFIGY BURN NEWSKISSAN ANDOLANPunjabi News

ਰਾਮਪੁਰਾ ਵਿਖੇ ਹਲਕਾ ਇੰਚਾਰਜ ਬਲਕਾਰ ਸਿੱਧੂ ਦੀ ਅਗਵਾਈ ਹੇਠ ਮੋਦੀ ਤੇ ਯੋਗੀ ਦਾ ਪੁਤਲਾ ਫੂਕਿਆ

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 5 ਅਕਤੂਬਰ , (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਹਿਰ ਰਾਮਪੁਰਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੇਪੀ ਰਾਜ ਦੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕ ਕੇ ਭਾਜਪਾ ਸਰਕਾਰਾਂ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀ ਉੱਤਰ ਪ੍ਰਦੇਸ਼ ਦੇ ਲਖਮੀਪੁਰ ਵਿੱਚ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਭਾਜਪਾ ਸਰਕਾਰ ਦੇ ਗੁੰਡਿਆ ਵੱਲੋ ਦਰਿੰਦਗੀ ਨਾਲ ਗੱਡੀਆਂ ਥੱਲੇ ਕੁਚਲ ਕੇ ਕਿਸਾਨ ਸ਼ਹੀਦ ਕੀਤੇ ਗਏ। ਆਮ ਆਦਮੀ ਪਾਰਟੀ ਇਸ ਲੋਕ ਵਿਰੋਧੀ ਘਿਨਾਉਣੀ ਘਟਨਾ ਦੀ ਸਖਤ ਸਬਦਾ ਵਿੱਚ ਨਖੇਧੀ ਕਰਦੀ ਹੈ ਤੇ ਅਤੇ ਤਨ ਮਨ ਤੇ ਧਨ ਨਾਲ ਕਿਸਾਨ ਅੰਦੋਲਨ ਹਮਾਇਤ ਕਰਦੇ ਸੀ ਤੇ ਕਰਦੇ ਰਹਾਗੇ। ਭਾਜਪਾ ਦੇ ਇਸ ਭੈੜੇ ਮਨਸੂਬਿਆਂ ਨੂੰ ਆਮ ਆਦਮੀ ਪਾਰਟੀ ਕਦੇ ਵੀ ਕਾਮਯਾਬ ਨਹੀ ਹੋਣ ਦੇਵੇਗੀ।
ਪੁਤਲਾ ਫੂਕ ਮੁਜਾਹਰੇ ਤੋ ਬਾਅਦ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ  ਘਟਨਾ ਬਹੁਤ ਹੀ ਦੁਖਦਾਈ, ਅਸਹਿ, ਲੋਕਤੰਤਰ ਦੀ ਹੱਤਿਆ ਅਤੇ ਮੋਦੀ-ਯੋਗੀ ਦੀਆਂ ਲੋਕ ਵਿਰੋਧੀ ਸਰਕਾਰਾਂ ਦੇ ਮੱਥੇ ਤੇ ਕਲੰਕ ਹੈ। ਉਨਾਂ ਕਿਹਾ ਕਿ ਕਿਸਾਨ ਦਾ ਪੁੱਤਰ ਹੋਣ ਨਾਤੇ ਮੈ ਤੇ ਮੇਰੀ ਸਮੁੱਚੀ ਆਮ ਆਦਮੀ ਪਾਰਟੀ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਿਆ ਦੋਸ਼ੀਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੇ ਹਾਂ।
ਇਸ ਮੌਕੇ ਉਹਨਾਂ ਤੋ ਬਿਨਾਂ ਸੀਨੀਅਰ ਆਪ ਆਗੂ ਨਛੱਤਰ ਸਿੰਘ ਸਿੱਧੂ,ਜੁਆਇੰਟ ਸਕੱਤਰ, ਕਿਸਾਨ ਵਿੰਗ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ, ਇੰਦਰਜੀਤ ਸਿੰਘ ਮਾਨ, ਕੁਲਦੀਪ ਕੌਰ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ, ਗੋਰਾ ਲਾਲ ਸਾਬਕਾ ਸਰਪੰਚ, ਬੂਟਾ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ ਰਿੰਕੁ, ਮਨਦੀਪ ਸਿੰਘ ,ਬਲਾਕ ਪ੍ਰਧਾਨ ਸੁੱਖੀ ਮਹਿਰਾਜ, ਬਲਾਕ ਪ੍ਰਧਾਨ ਬਲਜੀਤ ਸਿੰਘ ਭੋਡੀਪੁਰਾ, ਬਲਾਕ ਪ੍ਰਧਾਨ ਰਾਜੂ ਜੇਠੀ, ਯੂਥ ਪ੍ਰਧਾਨ ਪਰਮਪਾਲ ਸਿੰਘ, ਗੋਲਡੀ ਵਰਮਾ ਸਰਕਲ ਇੰਚਾਰਜ, ਗੁਰਸੇਵਕ ਸਿੰਘ ਦੁੱਲੇਵਾਲਾ ਸਥਕਲ ਪ੍ਰਧਾਨ, ਤੋਤਾ ਸਿੰਘ ਕੌਸਲਰ ਮਹਿਰਾਜ, ਇਬਰਾਹੀਮ ਖਾਨ, ਕੁਲਵਿੰਦਰ ਸਿੰਘ ਘੰਡਾਬੰਨਾ, ਬਲਜਿੰਦਰ ਸਿੰਘ ਘੰਡਾਬੰਨਾ, ਗੁਰਦਾਸ ਢਪਾਲੀ, ਰਾਜਪਾਲ ਭੋਡੀਪੁਰਾ, ਰਮੁਕੇਸ ਭਗਤਾਂ, ਸਰਬਜੀਤ ਸਿੰਘ ਬੁਰਜਲੱਧਾ, ਰਾਜੂ ਢਪਾਲੀ,ਸਰਬਾ ਬਰਾੜ, ਕਾਲਾ ਸਿੰਘ ਮਹਿਰਾਜ, ਹਰਦੇਵ ਸਿੰਘ ਮਹਿਰਾਜ, ਜਗਤਾਰ ਸਿੰਘ ਗਿੱਲ, ਬਘਤ ਸਿੰਘ ਐਸੀ ਬਲਾਕ ਪ੍ਰਧਾਨ ਤੇ ਸੀਰਾ ਮੱਲੂਆਣਾ ਆਦਿ ਹਾਜਰ ਸਨ।
85200cookie-checkਰਾਮਪੁਰਾ ਵਿਖੇ ਹਲਕਾ ਇੰਚਾਰਜ ਬਲਕਾਰ ਸਿੱਧੂ ਦੀ ਅਗਵਾਈ ਹੇਠ ਮੋਦੀ ਤੇ ਯੋਗੀ ਦਾ ਪੁਤਲਾ ਫੂਕਿਆ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)