March 29, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 31 ਮਾਰਚ (ਸਤ ਪਾਲ ਸੋਨੀ)- ਹਲਕਾ ਲੁਧਿਆਣਾ ਉਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਵਾਰਡ ਨੰਬਰ 92 ਦੇ ਏਰੀਏ ਵਿੱਚ ਭੂਰੀ ਵਾਲੇ ਗੁਰਦੁਆਰਾ ਸਾਹਿਬ ਤੋ ਚੰਦਰ ਨਗਰ ਤੱਕ 99 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਹ ਸੜਕ ਅੱਗੇ ਹੈਬੋਵਾਲ ਦੇ ਏਰੀਏ ਨਾਲ ਜੁੜ ਜਾਵੇਗੀ ਅਤੇ ਇਸ ਸੜਕ ਦੇ ਬਣਨ ਨਾਲ ਲੁਧਿਆਣਾ ਸ਼ਹਿਰ ਦੇ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਮੌਕੇ ਉਨਾਂ ਨਾਲ ਵਾਰਡ ਨੰਬਰ 92 ਦੇ ਕੌਸਲਰ ਰੌਕੀ ਭਾਟੀਆ ਵੀ  ਸ਼ਾਮਿਲ ਸਨ।
ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰਾਗੇ
ਵਿਧਾਇਕ   ਬੱਗਾ ਨੇ ਕਿਹਾ ਕਿ ਇਹ ਸੜਕ ਬਨਾਉਣ ਲਈ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਜਿਸ ਨੂੰ ਪੂਰਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਵੀ ਉਹ ਲੁਧਿਆਣਾ ਸ਼ਹਿਰ ਅਤੇ ਹਲਕੇ ਦੇ ਵਿਕਾਸ ਕਾਰਜ਼ ਕਰਵਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ ਅਤੇ  ਲੋਕਾਂ ਦੀਆਂ ਆਸਾ `ਤੇ ਪੂਰਾ ਉਤਰਨਾ ਅਤੇ ਅਣਥਕ ਮਿਹਨਤ ਕਰਨਾ ਹੀ ਉਹਨਾਂ ਦਾ ਇੱਕੋ ਇਕ ਟੀਚਾ ਹੈ। ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸ਼ਹਿਰ ਦੀ ਸਾਫ ਸਫਾਈ ਨੂੰ ਹਰ ਹੀਲੇ ਵਧੀਆ ਬਨਾਉਣ ਅਤੇ ਉਹਨਾਂ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਮਾਜਿਕ ਕੰਮ ਲਈ ਨਗਰ ਨਿਗਮ ਦਾ ਸਹਿਯੋਗ ਕਰਨ। ਉਹਨਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਲੁਧਿਆਣਾ ਸ਼ਹਿਰ ਨੂੰ ਵਧੀਆ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹਨ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਸੀਨੀਅਰ ਆਗੂ ਅਮਨ ਬੱਗਾ, ਗੌਰਵ ਬੱਗਾ, ਪੀ.ਏ ਸ੍ਰੀ ਰਜਿੰਦਰ ਕੁਮਾਰ ਸ਼ਰਮਾ, ਨਗਰ ਨਿਗਮ ਦੇ ਐਸ.ਡੀ.ਓ ਸ੍ਰੀ ਵਨੀਤ ਕੁਮਾਰ, ਜੀ.ਏ. ਅੰਕੁਸ਼ ਸ਼ਰਮਾ,ਦਸ਼ਮੇਸ਼ ਸਿੰਘ,ਅਮਿਤ ਬੇਰੀ,ਰਜਿੰਦਰ ਕੁਮਾਰ ਸ਼ਰਮਾ,ਲਵੀ ਭਾਟੀਆ,ਅਸ਼ੋਕ ਸ਼ਰਮਾ, ਯਤਿਨ ਚੁੱਘ, ਨਰਿੰਦਰ ਮੱਕੜ, ਕੁਮਾਰ ਗੌਰਵ, ਪਰਮਜੀਤ ਸਿੰਘ ਪੰਮਾ,  ਨਵਰਾਜ ਗਰੇਵਾਲ, ਸਤਿੰਦਰ ਸ਼ਾਹੀ, ਸਨੀ ਬਜਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
112320cookie-checkਵਿਧਾਇਕ  ਮਦਨ ਲਾਲ ਬੱਗਾ ਨੇ ਭੂਰੀ ਵਾਲੇ ਗੁਰਦੁਆਰੇ ਤੋ ਚੰਦਰ ਨਗਰ ਤੱਕ 99 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਬਨਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ
error: Content is protected !!