
ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ, 21 ਜਨਵਰੀ- ਪੰਜਾਬ ਸਰਕਾਰ ਨੇ ਲੁਧਿਆਣਾ ਉੱਤਰੀ ਵਿਧਾਇਕ ਮਦਨ ਲਾਲ ਬੱਗਾ ਨੂੰ ਸਥਾਨਕ ਸਰਕਾਰਾਂ ਬਾਰੇ ਗਠਤ ਕਮੇਟੀ ਦਾ ਪ੍ਰਧਾਨ ਨਿਯੁਕਤੀ ਕੀਤਾ ਹੈ। ਬੱਗਾ ਨੂੰ ਇਹ ਜਿੰਮੇਵਾਰੀ ਤਤਕਾਲ ਤੌਰ ਤੇ ਸੌਂਪੀ ਗਈ ਹੈ। ਇਹ ਜਿੰਮੇਵਾਰੀ ਪਹਿਲੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਕੋਲ ਸੀ,ਜਿਨਾਂ ਦੀ ਮੌਤ ਕਾਰਨ ਹੁਣ ਇਹ ਜਿੰਮੇਵਾਰੀ ਖਾਲੀ ਸੀ। ਇਸ ਤਰ੍ਹਾਂ ਹੁਣ ਚੌਧਰੀ ਮਦਨ ਲਾਲ ਬੱਗਾ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਦੇ ਪ੍ਰਧਾਨ ਵਜੋਂ ਜਿੰਮੇਵਾਰੀ ਨਿਭਾਉਂਦੇ ਹੋਏ ਲੁਧਿਆਣਾ ਦੇ ਵਿਕਾਸ ਦੇ ਕੰਮਾਂ ਲਈ ਤਨਦੇਹੀ ਨਾਲ ਕੰਮ ਕਰਨਗੇ।
ਮਦਨ ਲਾਲ ਬੱਗਾ ਦੇ ਵੱਡੇ ਪੁੱਤਰ ਅਮਨ ਬੱਗਾ ਪਹਿਲਾਂ ਹੀ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ ਅਤੇ ਲੋਕਾਂ ਵਿੱਚ ਕਾਫੀ ਪਾਪੂਲਰ ਵੀ ਹਨ। ਅਮਨ ਬੱਗਾ ਆਪਣੇ ਪਿਤਾ ਮਦਨ ਲਾਲ ਬੱਗਾ ਦੀ ਜਿੰਮੇਵਾਰੀ ਵੀ ਲੋਕਾਂ ਦੇ ਕੰਮ ਕਰਾ ਕੇ ਬਖੂਬੀ ਨਿਭਾ ਰਹੇ ਹਨ। ਲੁਧਿਆਣਾ ਉੱਤਰੀ ਖੇਤਰ ਵਿੱਚ ਬੱਗਾ ਦੀ ਇਸ ਨਿਯੁਕਤੀ ਤੇ ਖੁਸ਼ੀ ਜ਼ਾਹਿਰ ਕੀਤੀ ਗਈ ਹੈ ਅਤੇ ਪਾਰਟੀ ਲੀਡਰਾਂ ਦਾ ਕਹਿਣਾ ਹੈ ਕਿ ਬੱਗਾ ਉੱਤਰੀ ਖੇਤਰ ਵਿੱਚ ਵਿਕਾਸ ਦੇ ਕੰਮ ਹੋਰ ਜੋਰ ਸ਼ੋਰ ਨਾਲ ਕਰਾਉਣ ਦੇ ਸਮਰਥ ਹੋਣਗੇ।
Kindly like,share and subscribe our youtube channel CPD NEWS.Contact for News and advertisement at 9803-4506-01
1672800cookie-checkਵਿਧਾਇਕ ਮਦਨ ਲਾਲ ਬੱਗਾ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰਾਲਿਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ