Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 16, 2025

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 19 ਮਾਰਚ (ਸਤ ਪਾਲ ਸੋਨੀ) : ਪੰਜਾਬ ‘ਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਵਿਰੋਧ ਤੇ ਆਮ ਲੋਕਾਂ ਨੂੰ ਸਰਕਾਰੀ ਕੰਮ ਕਿਸੇ ਕਿਸਮ ਦੀ ਸਮੱਸਿਆ ਨਾ ਆਉਣ ਦਾ ਪ੍ਰਣ ਕੀਤਾ ਗਿਆ ਹੈ, ਇਸੇ ਤਹਿਤ ਅੱਜ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਡੀਪੂ ਹੋਲਡਰਾਂ ਨੂੰ ਰਾਸ਼ਨ ਵੰਡ ਪ੍ਰਣਾਲੀ ‘ਚ ਪਾਰਦਸ਼ਤਾ ਲਿਆਉਣ ਲਈ ਕਿਹਾ, ਉਹਨਾਂ ਖਾਸ ਤੌਰ ‘ਤੇ ਫੂਡ ਸਪਲਾਈ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੀਪੂ ਹੋਲਡਰਾਂ ਨਾਲ ਤਾਲਮੇਲ ਬਣਾਉਣ ਤੇ ਸਰਕਾਰ ਵੱਜੋਂ ਭੇਜੀ ਸਮੱਗਰੀ ਨੂੰ ਸਮੇਂ ਸਿਰ ਡੀਪੂ ਹੋਲਡਰ ਤੱਕ ਪੰਹੁਚਾਉਣ ਤਾਂ ਜੋ ਉਹ ਸਮੱਗਰੀ ਲਾਭਪਾਤਰੀਆਂ ਤੱਕ ਸਮੇਂ ਸਿਰ ਪੁੱਜ ਸਕੇ।
ਉਹਨਾਂ ਨਾਲ ਹੀ ਡੀਪੂ ਹੋਲਡਰਾਂ ਨੂੰ ਵੀ ਕਿਹਾ ਕਿ ਉਹ ਆਮ ਲੋਕਾਂ ਪ੍ਰਤੀ ਆਪਣੇ ਰਵੱਈਏ ‘ਚ ਨਰਮੀ ਲਿਆਉਣ ਤੇ ਸਰਕਾਰ ਵੱਲੋੰ ਭੇਜਿਆ ਰਾਸ਼ਨ ਸਮੇਂ ਸਿਰ ਤੇ ਪੂਰਾ ਲੋਕਾਂ ਤੱਕ ਪੰਹੁਚਾਉਣ। ਵਿਧਾਇਕ ਸਿੱਧੂ ਨੇ ਕਿਹਾ ਕਿ ਇਹ ਆਮ ਹੈ ਕਿ ਫੂਡ ਅਧਿਕਾਰੀਆਂ ਤੇ ਡੀਪੂ ਹੋਲਡਰਾਂ ਦੇ ਨਾਂਹ ਪੱਖੀ ਰਵੱਈਏ ਦੀ ਸ਼ਿਕਾਇਤ ਅਕਸਰ ਆਉਂਦੀ ਹੈ, ਹੁਣ ਜੋ ਪਿੱਛੇ ਜੋ ਹੋਣਾ ਸੀ ਹੋ ਗਿਆ, ਹੁਣ ਨਾ ਤਾਂ ਉਹਨਾਂ ਦੇ ਸਿਆਸੀ ਆਕਾ ਤੇ ਨਾ ਹੁਣ ਗਲਤ ਕੰਮ ਹੋਵੇਗਾ, ਗਲਤ ਕੰਮ ਕਰਨ ਵਾਲੇ ਤੇ ਲੋਕਾਂ ਨੂੰ ਖੱਜਲ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਿਪਟਿਆ ਜਾਵੇਗਾ।
ਲੋਕਾਂ ਨੂੰ ਅਪੀਲ :- ਸੂਬੇ ‘ਚ ਤੁਹਾਡੀ ਆਪਣੀ ਸਰਕਾਰ, ਬਿਨ੍ਹਾਂ ਕਿਸੇ ਡਰ ਤੋਂ ਤੁਸੀਂ ਆਪਣੇ ਹੱਕ ਲਓ
ਵਿਧਾਇਕ ਸਿੱਧੂ ਨੇ ਅੰਤ ਵਿਚ ਲੋਕਾਂ ਨੂੰ ਅਪੀਲ ਕੀਤੀ ਕੀ ਹੁਣ ਸੂਬੇ ‘ਚ ਤੁਹਾਡੀ ਸਰਕਾਰ ਹੈ ਬਿਨ੍ਹਾਂ ਕਿਸੇ ਡਰ ਤੋਂ ਤੁਸੀਂ ਆਪਣੇ ਹੱਕ ਲੈਣੇ ਹਨ, ਹਲਕਾ ਆਤਮ ਨਗਰ ‘ਚ ਰਾਸ਼ਨ ਵੰਡ ਪ੍ਰਣਾਲੀ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਮੇਰੇ ਨੰਬਰ 9781800002 ‘ਤੇ ਸੰਪਰਕ ਕਰਨ, ਮੌਕੇ ‘ਤੇ ਸੁਣਵਾਈ ਕੀਤੀ ਜਾਵੇਗੀ।
110650cookie-checkਵਿਧਾਇਕ ਕੁਲਵੰਤ  ਸਿੱਧੂ ਦੀ ਫੂਡ ਸਪਲਾਈ ਅਧਿਕਾਰੀਆਂ ਤੇ ਡੀਪੂ ਹੋਲਡਰਾਂ ਨੂੰ ਰਾਸ਼ਨ ਵੰਡ ਪ੍ਰਣਾਲੀ ‘ਚ ਪਾਰਦਸ਼ਤਾ ਲਿਆਉਣ ਦੀ ਹਦਾਇਤ
error: Content is protected !!