ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,13 ਅਗਸਤ (ਪ੍ਰਦੀਪ ਸ਼ਰਮਾ): ਸਥਾਨਕ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਦੇਸ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸ਼ਮੂਲੀਅਤ ਕਰਦਿਆਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਤੇ ਕੌਮੀ ਤਿਰੰਗਾ ਲਹਿਰਾਇਆ।
ਸਿਵਲ ਹਸਪਤਾਲ ਰਾਮਪੁਰਾ ‘ਚ ਲੋੜੀਂਦੇ ਉਪਕਰਨ ਤੇ ਟੈਸਟ ਮਸ਼ੀਨਾ ਛੇਤੀ ਮੁਹਈਆ ਕਰਵਾਈਆ ਜਾ ਰਹੀਆਂ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਆਪ ਸਰਕਾਰ ਸਿਹਤਮੰਦ ਸਮਾਜ ਦੀ ਸਿਰਜਣ ਲਈ ਵਚਨਵੱਧ ਹੈ ਤੇ ਪੰਜਾਬ ‘ਚ ਸਿਹਤ ਗਰੰਟੀ ਯੋਜਨਾ ਦੇ ਤਹਿਤ ਜਿਥੇ ਮੁਹੱਲਾ ਕਲੀਨਿਕਾ ਦੀ ਸਥਾਪਨਾ ਕੀਤੀ ਹੈ। ਹਲਕਾ ਰਾਮਪੁਰਾ ਦੇ ਪਿੰਡਾਂ ਵਿੱਚ ਜਿਥੇ ਤਿੰਨ ਕਲੀਨਿਕ ਲੱਗਣ ਜਾ ਰਹੇ ਹਨ ਉਥੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਨਵੀਂ ਤਕਨੀਕ ਦੀਆਂ ਸਕੈਨ ਮਸ਼ੀਨਾਂ, ਅਲਟਰਾਸਾਊਂਡ ਤੇ ਹੋਰ ਉਪਕਰਨ ਮਨਜ਼ੂਰ ਹੋ ਚੁੱਕੇ ਹਨ ਅਤੇ ਜਲਦੀ ਹੀ ਸਿਵਲ ਹਸਪਤਾਲ ਰਾਮਪੁਰਾ ਵਿਖੇ ਇਹ ਸੇਵਾਵਾਂ ਚਾਲੂ ਹੋ ਜਾਣਗੀਆਂ।
ਉਹਨਾਂ ਦਸਿਆ ਕਿ ਪਿਛਲੀਆਂ ਸਰਕਾਰਾਂ ਨੇ ਸਿਹਤ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਦੋਂ ਕਿ ਪੰਜਾਬ ਵਿੱਚ ਹੁਣ ਆਪ ਸਰਕਾਰ ਦਿੱਲੀ ਦੀ ਤਰਜ਼ ‘ਤੇ ਸਿਹਤ ਸਹੂਲਤਾਂ ਦੇਣ ਜਾ ਰਹੀ ਹੈ। ਉਹਨਾਂ ਦਸਿਆ ਕਿ ਸਿਵਲ ਹਸਪਤਾਲ ਰਾਮਪੁਰਾ ਵਿਖੇ ਜਲਦੀ ਦੀ ਡਾਕਟਰਾਂ ਦੀਆਂ ਤੇ ਨਰਸਾਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ ਸ਼ਹਿਰ ਵਾਸੀਆਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਸੀਨੀਅਰ ਆਪ ਆਗੂ ਨਰੇਸ਼ ਕੁਮਾਰ ਬਿੱਟੂ, ਰਵੀ ਸਿੰਗਲਾ ਕਾਲਾ, ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਸੁਖਚੈਨ ਸਿੰਘ ਚੈਨਾ ਫੂਲੇਵਾਲਾ, ਸੀਰਾ ਮੱਲੂਆਣਾ, ਯੋਧਾ ਮਹਿਰਾਜ,ਰੌਬੀ ਬਰਾੜ, ਸੋਹੀ ਫੂਲ, ਸੁੱਖੀ ਮੱਲੂਆਣਾ ਆਦਿ ਹਾਜ਼ਰ ਸਨ।
#For any kind of News and advertisment contact us on 980-345-0601
1253800cookie-checkਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਚ ਲਹਿਰਾਇਆ ਕੌਮੀ ਝੰਡਾ ਤੇ ਦਿੱਤੀ ਸਲਾਮੀ