December 22, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਰਾਮਪੁਰਾ ਫੁਲ, 23 ਅਪ੍ਰੈਲ : ਬੀਤੀ ਦੇਰ ਰਾਤ ਸਥਾਨਕ ਸ਼ਹਿਰ ਵਿਖੇ ਦੋ ਅਲੱਗ ਅਲੱਗ ਥਾਵਾਂ ਤੇ ਘਰਾਂ ਦੇ ਅੱਗੇ ਖੜੇ ਦੋ ਮੋਟਰਸਾਇਕਲਾਂ ਨੂੰ ਅੱਗ ਲੱਗਣ ਕਾਰਨ ਸ਼ਹਿਰ ਵਿਖੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅਜੀਤ ਨਗਰ ਗਲੀ ਨੰ. 1 ਦੇ ਵਾਸੀ ਅਰੁਜਨ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਮੇਰਾ ਸਪਲੈਂਡਰ ਮੋਟਰਸਾਇਕਲ ਘਰ ਅੱਗੇ ਖੜਾ ਸੀ ਤਾਂ ਉਸ ਨੂੰ ਕਿਸੇ ਸਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ। ਜਿਸ ਕਾਰਨ ਮੋਟਰਸਾਇਕਲ ਦਾ ਕਾਫੀ ਵੱਡਾ ਹਿੱਸਾ ਮੱਚ ਗਿਆ। ਉਨਾ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਦਿੱਤੀ। ਸੀ.ਸੀ.ਟੀ.ਵੀ ਫੁਟੇਜ ਚ ਨੌਜਵਾਨ ਇੱਕ ਹੋਰ ਮੋਟਰਸਾਇਕਲ ਨਾਲ ਛੇੜਛਾੜ ਕਰਦਾ ਨਜਰ ਆ ਰਿਹਾ ਹੈ।
ਇਸੇ ਤਰਾਂ ਉੱਕਤ ਘਟਨਾ ਤੋਂ ਦਸ ਮਿੰਟ ਪਹਿਲਾਂ ਫੈਕਟਰੀ ਰੋਡ ਤੇ ਰੋਬਿਨ ਗਰਗ ਦੇ ਘਰ ਅੱਗੇ ਖੜਾ ਮੋਟਰਸਾਇਕਲ ਵੀ ਸੜ ਗਿਆ। ਰੋਬਿਨ ਨੇ ਕਿਹਾ ਰਾਤ 11.50 ਵਜੇ ਜਦ ਅਸੀਂ ਘਰ ਅੰਦਰ ਮੌਜੂਦ ਸੀ ਤਾਂ ਅਚਾਨਕ ਅੱਗ ਲੱਗਣ ਦਾ ਸ਼ੱਕ ਹੋਇਆ। ਜਦ ਵੇਖਿਆਂ ਤਾਂ ਮੇਰੇ ਮੋਟਰਸਾਇਕਲ ਚੋ ਅੱਗ ਦੀਆਂ ਲਾਟਾਂ ਨਿੱਕਲ ਰਹੀਆਂ ਸਨ। ਉਨਾਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਪਰ ਖੁਦ ਆਪਣੇ ਯਤਨਾਂ ਸਦਕਾ ਅੱਗ ਤੇ ਕਾਬੂ ਪਾ ਲਿਆ। ਉਨਾਂ ਕਿਹਾ ਕਿ ਜੇ ਸਰਾਰਤੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣਗੇ ਤਾਂ ਸ਼ਹਿਰ ਦੇ ਕਾਫੀ ਲੋਕਾਂ ਦੇ ਵਹੀਕਲ ਘਰਾਂ ਦੇ ਅੱਗੇ ਖੜਦੇ ਹਨ, ਨੂੰ ਵੀ ਖਤਰਾ ਹੈ। ਉਕਤ ਦੋਵੇਂ ਪੀੜਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਦਾ ਮਾਹੌਲ ਸੁਖਾਵਾਂ ਬਣਿਆ ਰਹੇ। ਪੁਲਸ ਅਧਿਕਾਰੀ ਸ਼ੇਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
# Contact us for News and advertisement on 980-345-0601
Kindly Like,Share & Subscribe http://charhatpunjabdi.com
149270cookie-checkਸ਼ਰਾਰਤੀ ਅਨਸਰਾਂ ਨੇ ਦੋ ਮੋਟਰਸਾਇਕਲ ਕੀਤੇ ਅੱਗ ਦੇ ਹਵਾਲੇ
error: Content is protected !!