Categories Birthday NewsCELEBRATION NEWSEnthusiasmPunjabi News

ਸਰਦੂਲਗੜ੍ਹ ਵਿੱਚ ਪਰਸ਼ੂਰਾਮ ਜਨਮ ਉਤਸਵ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

Loading

ਕੁਲਵਿੰਦਰ ਕੜਵਲ
ਚੜ੍ਹਤ ਪੰਜਾਬ ਦੀ 
ਸਰਦੂਲਗੜ੍ਹ, 23 ਅਪ੍ਰੈਲ : ਸਨਾਤਨ ਧਰਮ ਧਰਮਸ਼ਾਲਾ ਮੰਦਰ ਪੁਰਾਣਾ ਬਜ਼ਾਰ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਦੇ ਜਨਮ ਦਿਹਾੜੇ ‘ਤੇ 22 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦੀ ਮੂਰਤੀ ਨੂੰ ਫੁੱਲਾਂ ਦੇ ਹਾਰਾਂ ਨਾਲ ਸਜਾਇਆ ਗਿਆ। ਇਸ ਤੋਂ ਬਾਅਦ ਮੰਦਰ ਵਿੱਚ ਆਰਤੀ ਕੀਤੀ ਗਈ। ਸ਼੍ਰੀ ਅਖੰਡ ਰਮਾਇਣ ਜੀ ਦਾ ਪ੍ਰਕਾਸ਼ ਹੋਇਆ।
ਅੱਜ ਐਤਵਾਰ ਨੂੰ ਹਵਨ ਯੱਗ ਕੀਤਾ ਗਿਆ ਅਤੇ ਸ਼੍ਰੀ ਅਖੰਡ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ। ਸ੍ਰੀ ਬ੍ਰਾਹਮਣ ਸਭਾ ਸੰਗਠਨ ਵੱਲੋਂ ਪਰਸ਼ੂਰਾਮ ਜਯੰਤੀ ਮੌਕੇ ਭੰਡਾਰਾ ਕਰਵਾਇਆ ਗਿਆ। ਸੈਂਕੜੇ ਲੋਕਾਂ ਨੇ ਭੰਡਾਰੇ ਦਾ ਪ੍ਰਸ਼ਾਦ ਲਿਆ। ਰਾਕੇਸ਼ ਸ਼ਰਮਾ ਗੱਗੂ ਪ੍ਰਧਾਨ ਸ਼੍ਰੀ ਬ੍ਰਾਹਮਣ ਸਭਾ ਨੇ ਭਗਵਾਨ ਪਰਸ਼ੂਰਾਮ ਦੇ ਜਨਮ ਦਿਨ ‘ਤੇ ਸਾਰਿਆਂ ਨੂੰ ਸਮਾਜ ਵਿੱਚ ਸਦਭਾਵਨਾ ਅਤੇ ਪਿਆਰ ਨਾਲ ਰਹਿਣ ਦਾ ਸੱਦਾ ਦਿੱਤਾ।
ਅਜੀਤ ਕੁਮਾਰ ਕਰੰਡੀ, ਤਰਸੇਮ ਚੰਦ ਭੋਲੀ, ਦਰਸ਼ਨ ਗਰਗ,  ਵਰਿੰਦਰ ਰਾਏਪੁਰ,  ਲਾਲ ਚੰਦ ਕਾਮਰੇਡ, ਕਾਕੂ ਭੱਲਣ ਬਾੜਾ,  ਰਾਜੇਸ਼ ਜਟਾਣਾ,  ਪ੍ਰੇਮ ਗਰਗ, ਸੰਤ ਬਾਬਾ ਕੇਵਲ ਦਾਸ . ਡੇਰਾ ਬਾਬਾ ਹਕਤਾਲਾ ,  ਰਾਮ ਨਾਥ , ਵਿਜੇ ਦੇਵਗਨ,ਡੀ.ਸੀ ਜੈਨ ਗੋਠੀ,  ਹਰਵਿੰਦਰ ਸੋਨੀ ਡਿੰਪੀ,  ਰਾਜਵੀਰ ਸ਼ਰਮਾ ਆਦਿ ਨੇ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਦੀਆਂ ਸ਼ਹਿਰ ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਸਮਾਗਮ ਵਿੱਚ ਸ਼ਹਿਰ ਦੇ ਸ਼ਰਧਾਲੂਆ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
# Contact us for News and advertisement on 980-345-0601
Kindly Like,Share & Subscribe http://charhatpunjabdi.com
149220cookie-checkਸਰਦੂਲਗੜ੍ਹ ਵਿੱਚ ਪਰਸ਼ੂਰਾਮ ਜਨਮ ਉਤਸਵ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)