Categories Birthday NewsDharmik NewsPunjabi News

ਮਿੰਨੀ ਬੱਸ ਆਪ੍ਰੇਟਰ ਯੂਨੀਅਨ ਵੱਲੋ ਗੁਰਮਤਿ ਸਮਾਗਮ ਕਰਵਾਇਆ

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ 9 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਮਿੰਨੀ ਬੱਸ ਆਪ੍ਰੇਟਰ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਮੂਹ ਆਪ੍ਰੇਟਰਾਂ ਅਤੇ ਸਟਾਫ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਦਸਮੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਸਥਾਨਕ ਬੱਸ ਸਟੈਡ ਅੰਦਰ ਬਣੇ ਦਫਤਰ ਵਿੱਚ ਧਾਰਮਿਕ ਪੋ੍ਰਗਰਾਮ ਕਰਵਾਇਆ ਗਿਆ।
ਇਸ ਮੌਕੇ ਸਥਾਨਕ ਗੁਰਦੁਆਰਾ ਕਲਗੀਧਰ ਸਾਹਿਬ ਦੁਆਰਾ ਪ੍ਰਕਾਸ਼ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠੀ ਸਿੰਘਾਂ ਵੱਲੋ ਭੋਗ ਪਾਉਣ ਉਪਰੰਤ ਸਮੂਹ ਬੱਸ ਆਪ੍ਰੇਟਰਾਂ, ਸਟਾਫ, ਇਕੱਤਰ ਹੋਈ ਸੰਗਤ, ਨਗਰ ਖੇੜੇ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ।ਇਸ ਮੌਕੇ ਰਾਗੀ ਜਥੇ ਭਾਈ ਅਵਤਾਰ ਸਿੰਘ ਗਾਂਧੀ ਨਗਰ ਵੱਲੋ ਆਪਣੇ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਵੱਲੋ ਪਾਠੀ ਸਿੰਘਾਂ ਤੇ ਸੇਵਾਦਾਰ ਬੀਬੀਆਂ ਨੂੰ ਸਿਰਪਾਉ ਭੇਟ ਕੀਤੇ ਗਏ ਅਤੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਤੀਰਥ ਸਿੰਘ ਸਿੱਧੂ ਵੱਲੋ ਪਾਠੀ ਸਿੰਘਾਂ, ਕੀਰਤਨੀ ਜਥੇ ਤੇ ਇਕੱਤਰ ਹੋਈ ਸੰਗਤ ਦਾ ਦਿਲੀ ਧੰਨਵਾਦ ਕੀਤਾ ਗਿਆ।
ਇਸ ਉਪਰੰਤ ਇਕੱਤਰ ਹੋਈ ਸੰਗਤ ਲਈ ਚਾਹ-ਪਾਣੀ ਤੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਹਰਮੇਲ ਸਿੰਘ ਜਟਾਣਾ, ਕ੍ਰਿਸ਼ਨ ਮੱਕੜ, ਜਸਵੀਰ ਸਿੰਘ ਖਾਲਸਾ ਬੱਸ, ਕਮਲਵੀਰ ਸਿੰਘ ਰੂਪ ਕਮਲ, ਰੁਪਿੰਦਰ ਸਿੰਘ ਸਿੱਧੂ ਕੋਲੋਕੇ , ਹੈਪੀ ਧਾਲੀਵਾਲ ਫੂਲੇਵਾਲਾ, ਦਿਲਬਾਗ ਸਿੰਘ, ਹਰਜੀਵਨ ਸਿੰਘ ਬਰਾੜ, ਇੰਦਰਜੀਤ ਸਿੰਘ ਬਠਿੰਡਾ, ਗੁਰਸੇਵਕ ਸਿੰਘ ਤਪਾ, ਕੁਲਦੀਪ ਸਿੰਘ , ਅਤਿੰਦਰ ਸਿੰਘ, ਹਰਿੰਦਰ ਸਿੰਘ ਜਟਾਣਾ, ਰੂਪ ਸਿੰਘ, ਰਾਜਪਾਲ ਸਿੰਘ, ਹਰਦੀਪ ਸਿੰਘ, ਰਮੇਸ਼ ਮੱਕੜ, ਸਮੂਹ ਆਪ੍ਰੇਟਰ ਤੇ  ਹਰਦੇਵ ਸਿੰਘ ਆਕਲੀਆ ਦਫਤਰ ਇੰਚਾਰਜ ਆਦਿ ਹਾਜ਼ਰ ਸਨ।
99030cookie-checkਮਿੰਨੀ ਬੱਸ ਆਪ੍ਰੇਟਰ ਯੂਨੀਅਨ ਵੱਲੋ ਗੁਰਮਤਿ ਸਮਾਗਮ ਕਰਵਾਇਆ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)