Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 18, 2025 1:56:13 PM

11 total views , 1 views today

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਦੋ ਜਿਲ੍ਹੇ ਬਠਿੰਡਾਂ ਬਰਨਾਲਾ ਦੀ ਮੀਟਿੰਗ ਗੁਰਦਵਾਰਾ ਬਾਬਾ ਪੰਜਾਬ ਸਿੰਘ ਗੁਰਦਵਾਰਾ ਤਾਜੋਕੇ ਜਿਲ੍ਹਾ ਬਰਨਾਲਾ ਵਿੱਚ ਹੋਈ ਜਿਸ ਵਿੱਚ ਸੂਬਾ ਪ੍ਰਧਾਨ  ਜਗਜੀਤ ਸਿੰਘ ਡੱਲੇਵਾਲ ਤੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਵਿਸੇਸ਼ ਤੌਰ ਤੇ ਸਾਮਿਲ ਰਹੇ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਜੋਂ ਮਸਲਾ ਦੋ ਪਿੰਡਾਂ ਦੇ ਹੱਦ ਤੇ ਬਣਨ ਵਾਲੀ ਪਰਾਲੀ ਦੀ ਫੈਕਟਰੀ ਦਾ ਸੀ ਜੋਂ ਕਾਫ਼ੀ ਲੰਮੇ ਸਮੇ ਤੋ ਚੱਲ ਰਿਹਾ ਹੈ ।ਇਸ ਨੂੰ ਬੰਦ ਕਰਵਾਉਣ ਲਈ ਕਾਫੀ ਲੰਮੇ ਸਮੇਂ ਤੋ ਇਸ ਅੱਗੇ ਧਰਨਾ ਚੱਲ ਰਿਹਾ ਹੈ ਜਿਸ ਦੇ ਮੁੱਦੇ ਨੂੰ ਲੈ ਕੇ 14 ਕਿਸਾਨਾਂ ਉੱਪਰ ਫੈਕਟਰੀ ਦੇ ਮਾਲਿਕ ਗੁਰਮੀਤ ਸਿੰਘ ਨੇ ਕੋਰਟ ਵਿੱਚ ਕੇਸ ਕੀਤਾ ਸੀ । ਜਿਸ ਵਿੱਚ 2 ਕਿਸਾਨ ਬੱਲੋ ਪਿੰਡ ਦੇ ਪ੍ਰਧਾਨ ਗੁਰਵਿੰਦਰ ਸਿੰਘ ਤੇ ਕਰਮਜੀਤ ਸਿੰਘ ਇਸ ਤੋਂ ਇਲਾਵਾਂ ਰੂੜੇਕੇ ਖੁਰਦ ਦੇ ਪ੍ਰਧਾਨ ਜਸਬੀਰ ਸਿੰਘ ਸਮੇਤ 11ਕਿਸਾਨ ਸਨ। ਜਿਨਾ ਨੂੰ ਕੋਰਟ ਵੱਲੋ ਸੰਮਨ ਯਾਰੀ ਕੀਤੇ ਗਏ ਹਨ। ਰੂੜੇਕੇ ਖੁਰਦ ਦੇ ਇੱਕ ਕਿਸਾਨ  ਵੱਲੋ ਇਹਨਾ ਸੰਮਨ ਦੇ ਡਰ ਕਾਰਨ ਖ਼ੁਦਕਸ਼ੀ ਕਰ ਲਈ ਸੀ ਉਸਦਾ ਇੱਕ ਮਰਨ ਤੋ ਪਹਿਲਾ ਇੱਕ ਨੋਟ ਲਿਖਿਆ ਗਿਆ ਸੀ ਜਿਸ ਵਿੱਚ ਫੈਕਟਰੀ ਦੇ ਮਾਲਿਕ ਗੁਰਮੀਤ ਸਿੰਘ ਤੇ ਹਿੱਸੇਦਾਰ ਹਰਮੀਕ ਸਿੰਘ ਦਾ ਨਾਮ ਸਾਫ ਤੌਰ ਤੇ ਲਿਖਿਆ ਹੋਇਆ ਹੈ ।ਜਿਸ ਦਾ ਪੁਲਿਸ ਥਾਣਾ ਰੂੜੇਕੇ ਕਲਾਂ  ਵਿੱਚ ਮਾਮਲਾ ਦਰਜ਼ ਕੀਤਾ ਗਿਆ ਹੈ ।ਜਿਸ ਕੈਂਪਲਟ ਦਰਜ ਹੋਣ ਤੋਂ ਬਾਅਦ ਥਾਣਾ ਰੂੜੇਕੇ ਕਲਾਂ ਵਿਖੇ ਧਰਨਾ ਲਗਾਇਆ ਗਿਆ ਸੀ ਤਾਂ ਜਲਦੀ ਤੋ ਜਲਦੀ ਦੋਸ਼ੀਆ ਨੂੰ ਗਿਰਫ਼ਤਾਰ ਕੀਤਾ ਜਾਵੇ । ਇਨਾ ਦੋਨੇ ਮਸਲਿਆਂ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਗਏ।ਇਸ ਮੌਕੇ ਰਾਮਪੁਰਾ ਬਲਾਕ, ਬਲਾਕ ਬਰਨਾਲਾ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਤੇ ਪੂਰੀ ਜਿਲ੍ਹਾ ਟੀਮ ਬਰਨਾਲੇ ਜਿਲ੍ਹੇ ਦੇ ਪ੍ਰਧਾਨ,  ਬਲੌਰ ਸਿੰਘ ਢਿੱਲਵਾਂ ਤੇ ਪੂਰੀ ਜਿਲ੍ਹਾ ਟੀਮ ਸਾਮਿਲ ਰਹੀ।

 

108920cookie-checkਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਦੋ ਜਿਲ੍ਹੇ ਬਠਿੰਡਾਂ ਬਰਨਾਲਾ ਦੀ ਮੀਟਿੰਗ ਗੁਰਦਵਾਰਾ ਬਾਬਾ ਪੰਜਾਬ ਸਿੰਘ ਗੁਰਦਵਾਰਾ ਤਾਜੋਕੇ ਜਿਲ੍ਹਾ ਬਰਨਾਲਾ ਵਿੱਚ ਹੋਈ
error: Content is protected !!