November 14, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 06 ਮਾਰਚ (ਸਤ ਪਾਲ ਸੋਨੀ) : ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਬੱਸ ਅੱਡਾ ਲੁਧਿਆਣਾ ਤੋਂ 1 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਵਸੁਲਿਆ ਗਿਆਨਿਗਮ ਵੱਲੋਂ ਬੱਸ ਅੱਡੇ ਨੂੰ ਪ੍ਰਾਪਰਟੀ ਟੈਕਸ ਦਾ ਲਗਭਗ 9 ਕਰੋੜ ਦਾ ਨੋਟਿਸ ਦਿੱਤਾ ਗਿਆ ਸੀਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਕੁਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਸਟੈਂਡ ਲੁਧਿਆਣਾ ਦੇ ਜਨਰਲ ਮੈਨੇਜਰ ਰਛਪਾਲ ਸਿੰਘ ਵੱਲੋਂ ਇਸ ਬਣਦੇ ਪ੍ਰਾਪਰਟੀ ਟੈਕਸ ਦੀ ਬਕਾਇਆ ਰਾਸ਼ੀ ਵਿਚੋਂ 1 ਕਰੋੜ ਰੁਪਏ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ ਨੂੰ ਚੈੱਕ ਦੇ ਰੂਪ ਦਿੱਤੇ ਗਏ

ਇਸ ਦੋਰਾਨ ਜਨਰਲ ਮੈਨੇਜਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਪ੍ਰਾਪਰਟੀ ਟੈਕਸ ਦਾ ਬਾਕੀ ਬਣਦਾ ਬਕਾਇਆ ਵੀ ਆਉਂਦੇ ਕੁਝ ਦਿਨਾਂ ਵਿੱਚ ਹੀ ਅਦਾ ਕਰ ਦੇਣਗੇ ਜਨਰਲ ਮੈਨੇਜ਼ਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਨਾਂ  ਵੱਲੋਂ ਪਹਿਲਾਂ ਹੀ ਰਿਪੋਰਟ ਬਣਾ ਕੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਭੇਜ ਦਿੱਤੀ ਗਈ ਹੈ ਅਤੇ ਨਗਰ ਨਿਗਮ ਲੁਧਿਆਣਾ ਦੀ ਪ੍ਰਾਪਰਟੀ ਟੈਕਸ ਬਕਾਇਆ ਰਕਮ ਵੀ ਅਗਲੇ ਕੁਝ ਦਿਨਾਂ ਵਿੱਚ ਪ੍ਰਾਪਤ ਹੋ ਜਾਵੇਗੀ ਜੋ ਨਿਗਮ ਨੂੰ ਅਦਾ ਕਰ ਦਿੱਤੀ ਜਾਵੇਗੀ

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ  ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਸਮੂਹ ਸਰਕਾਰੀ ਅਤੇ ਗੈਰਸਰਕਾਰੀ ਅਦਾਰਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਆਪਣਾ ਬਣਦਾ ਪ੍ਰਾਪਰਟੀ ਟੈਕਸ ਦਾ ਬਕਾਇਆ ਤੁਰੰਤ ਨਗਰ ਨਿਗਮ ਲੁਧਿਆਣਾ ਨੂੰ ਜਮਾਂ ਕਰਵਾਉਣ ਤਾਂ ਜੋ ਵਿਕਾਸ ਦੇ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾ ਸਕੇ

ਇਸ ਮੌਕੇ ਸੁਪਰਡੈਂਟ  ਹਰਵਿੰਦਰ ਸਿੰਘ ਬਿੰਦਰਾ ਵੱਲੋਂ ਦੱਸਿਆ ਗਿਆ ਕਿ ਕਈ ਹੋਰ ਸਰਕਾਰੀ ਅਦਾਰਿਆਂ ਵੱਲੋਂ ਪ੍ਰਾਪਰਟੀ ਟੈਕਸ ਦਾ ਬਕਾਇਆ ਜਮਾਂ ਕਰਵਾਉਣਾ ਬਾਕੀ ਹੈ, ਜਿਸ ਵਿੱਚ ਜਿਲਾ ਪ੍ਰੀਸ਼ਦ ਨੂੰ ਲਗਭਗ 1.50 ਕਰੋੜ ਰੁਪਏ ਦਾ ਨੋਟਿਸ ਦਿੱਤਾ ਗਿਆ, ਇਸੇ ਤਰ੍ਹਾਂ ਦਫਤਰ ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਵੱਲੋਂ ਵੀ ਪ੍ਰਾਪਰਟੀ ਟੈਕਸ ਲੈਣਾ ਬਾਕੀ ਹੈ ਇਸ ਤੋਂ ਇਲਾਵਾ ਮਾਲ ਰੋਡ ਅਤੇ ਰੱਖ ਬਾਗ ਦੇ ਇਲਾਕੇ ਵਿੱਚ ਸਰਕਾਰੀ ਰਿਹਾਇਸ਼ਾਂ ਦਾ ਪ੍ਰਾਪਰਟੀ ਟੈਕਸ ਅਤੇ ਪਾਣੀ/ਸੀਵਰੇਜ਼ ਦਾ ਬਕਾਇਆ ਵੀ ਵਸੂਲ ਕਰਨਾ ਬਾਕੀ ਹੈ

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪ੍ਰਾਪਰਟੀ ਟੈਕਸ/ਪਾਣੀ ਸੀਵਰੇਜ਼ ਦਾ ਬਕਾਇਆ 31 ਮਾਰਚ, 2021 ਤੱਕ ਜਮਾਂ ਕਰਵਾਉਣਾ ਯਕੀਨੀ ਬਣਾਉਣਉਨਾਂ ਕਿਹਾ ਕਿ ਜੇਕਰ 31 ਮਾਰਚ ਤੱਕ ਪ੍ਰਾਪਰਟੀ ਟੈਕਸ/ਪਾਣੀ ਅਤੇ ਸੀਵਰੇਜ਼ ਦਾ ਬਕਾਇਆ ਨਹੀਂ ਜਮਾਂ ਕਰਵਾਇਆ ਜਾਂਦਾ ਤਾਂ ਇਸ ਉੱਪਰ ਸਰਕਾਰ ਵੱਲੋਂ ਵਿਆਜ਼ ਅਤੇ ਪੈਨੇਲਟੀ ਵੀ ਲਗਦੀ ਹੈ

65390cookie-checkਐਮ.ਸੀ.ਐਲ. ਵੱਲੋਂ ਬੱਸ ਅੱਡਾ ਲੁਧਿਆਣਾ ਤੋਂ 1 ਕਰੋੜ ਰੁਪਏ ਦਾ ਵਸੁਲਿਆ ਪ੍ਰਾਪਰਟੀ ਟੈਕਸ
error: Content is protected !!