ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ):ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਕਾਮ ਭਾਗ ਪਹਿਲਾ ਸਮੈਸਟਰ ਦੂਜਾ ਦੇ ਨਤੀਜੇ ਵਿੱਚੋਂ ਮਾਲਵੇ ਦੀ ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਮੋਹਰੀ ਸੰਸਥਾ ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਵਿਦਿਆਰਥਣਾਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨਦਾਰ ਰਿਹਾ । ਬੀ.ਕਾਮ ਵਿਭਾਗ ਦੇ ਮੁਖੀ ਪ੍ਰੋ: ਹਰਸ਼ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਕਾਲਜ ਦੀਆਂ ਬੀ.ਕਾਮ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਵਿੱਚੋ ਸਹਿਜਪ੍ਰੀਤ ਕੌਰ ਪੁੱਤਰੀ ਗੁਰਬਿੰਦਰ ਸਿੰਘ ਨੇ 93% ਅੰਕ, ਸਿਮਰਨ ਕੌਰ ਪੁੱਤਰੀ ਹਰਜੀਤ ਸਿੰਘ ਨੇ 92% ਅੰਕ, ਅਤੇ ਨਵਜੋਤ ਕੌਰ ਪੁੱਤਰੀ ਬਿੰਦਰਪਾਲ ਸਿੰਘ ਨੇ 91% ਅੰਕ ਹਾਸਿਲ ਕਰਕੇ ਪੁਜ਼ੀਸਨਾ ਹਾਸਿਲ ਕੀਤੀਆਂ ।
ਸੰਸਥਾ ਦੇ ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਕਿਹਾ ਕਿ ਕਾਮਰਸ ਸਟਰੀਮ ਦੀ ਮੰਗ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਸੈਕਟਰ ਵਿੱਚ ਵੀ ਹਰ ਜਗ੍ਹਾ ਰਹਿੰਦੀ ਹੈ ਜਿਵੇਂ ਕਿ ਬੈਕਾਂ, ਪ੍ਰਾਈਵੇਟ ਕੰਪਨੀਆਂ, ਸੀ.ਏ ਦੇ ਕੋਰਸਾਂ ਅਤੇ ਨੋਕਰੀਆਂ ਲਈ ਕਾਮਰਸ ਦੀ ਮੰਗ ਵਧੇਰੇ ਹੈ। ਇਸਦੇ ਨਾਲ ਹੀ ਬਿਜਨਿਸ ਖੇਤਰ ਵਿੱਚ ਵੀ ਕਾਮਰਸ ਦਾ ਸਕੋਪ ਵਧੇਰੇ ਹੈ।
ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਅਤੇ ਐਮ.ਡੀ ਗੁਰਬਿੰਦਰ ਸਿੰਘ ਬੱਲੀ ਨੇ ਇਸ ਸਾਲ ਦੇ ਨਤੀਜੇ ਲਈ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥਣਾਂ ਦੀ ਸਿਰਤੋੜ ਮਿਹਨਤ ਦੀ ਸਲਾਘਾ ਕੀਤੀ। ਸੰਸਥਾ ਦੇ ਖਜਾਨਚੀ ਮੈਡਮ ਪ੍ਰਸ਼ੋਤਮ ਕੌਰ ਅਤੇ ਪ੍ਰਸ਼ਾਸਕੀ ਡਾਇਰੈਕਟਰ ਮੈਡਮ ਸਿੰਬਲਜੀਤ ਕੌਰ ਨੇ ਸੁਭ ਇੱਛਾਵਾਂ ਦਿੰਦੇ ਹੋਏ ਸਮੂਹ ਸਟਾਫ ਨੂੰ ਮਾਣ ਬਖਸਿਆ ਜਿੰਨ੍ਹਾਂ ਨੇ ਬੜੀ ਮਿਹਨਤ ਤੇ ਸਿੱਦਤ ਨਾਲ ਇਸ ਕਲਾਸ ਨੂੰ ਤਰਾਸਿਆ ਤੇ ਸੰਸਥਾ ਦੀ ਝੋਲੀ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹੋ ਜਿਹਾ ਸ਼ਾਨਦਾਰ ਨਤੀਜਾ ਪਾਇਆ। ਇਸ ਮੋਕੇ ਕਾਮਰਸ ਵਿਭਾਗ ਦੇ ਪ੍ਰੋ: ਮੋਨਿਕਾ ਅਹੂਜਾ, ਪ੍ਰੋ: ਵੀਰਪਾਲ ਕੌਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥਣਾਂ ਨੂੰ ਨਤੀਜੇ ਦੀ ਸ਼ਾਨਦਾਰ ਵਧਾਈ ਦਿੱਤੀ।
914700cookie-checkਪੰਜਾਬੀ ਯੂਨੀਵਰਸਸਿਟੀ ਪਟਿਆਲਾ ਦੇ ਨਤੀਜਿਆਂ ਵਿੱਚੋਂ ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਬੀ.ਕਾਮ ਦੀਆਂ ਵਿਦਿਆਰਥਣਾਂ ਰਹੀਆਂ ਅਵੱਲ