April 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 10 ਮਈ,(ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਸਿਧਾਣਾ ਵਿਖੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਭੂਆ ਸਰਦਾਰਨੀ ਸੁਖਦੇਵ ਕੌਰ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਸਮਾਰੋਹ ਦੌਰਾਨ ਸ਼ਰਧਾਂਜਲੀਆ ਭੇਂਟ ਕੀਤੀਆਂ ।ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ  ਬਾਬਾ ਬੂਟਾ ਸਿੰਘ ਗੁਰਥੜੀ ਵਾਲਿਆਂ ਨੇ ਵਿਯੋਗਮਈ ਕੀਰਤਨ ਕਰਦਿਆਂ ਆਈਆਂ ਸੰਗਤਾ ਨੂੰ ਅਲਾਹੀ ਬਾਣੀ ਨਾਲ ਜੋੜਦਿਆਂ ਮਨੁੱਖੀ ਜੀਵਨ ਦੀਆਂ ਰੁਹਾਨੀਅਤ ਨਾਲ ਜੁੜੀਆਂ ਗੁੱਝੀਆਂ ਰਮਜ਼ਾਂ ਦੀ ਵਿਆਖਿਆ ਕਰਕੇ ਆਈਆ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆਂ।
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮਾਤਾ ਸੁਖਦੇਵ ਕੌਰ ਦੇ ਸੰਘਰਸ਼ਮਈ ਜੀਵਨ ਤੇ ਚਾਨਣਾ ਪਾਉਂਦਿਆਂ ਆਪਣੀਆਂ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਉਹਨਾਂ ਕਿਹਾ ਕਿ ਮੇਰੇ ਭੂਆ ਜੀ ਮਾਤਾ ਸੁਖਦੇਵ ਕੌਰ ਦਾ ਜੀਵਨ ਸਾਡੇ ਲਈ ਮਾਰਗ ਦਰਸ਼ਕ ਬਣਿਆ ਜਿਸ ਦੀ ਬਦੌਲਤ ਮੈਂ ਇਸ ਮੁਕਾਮ ਤੇ ਪਹੁੰਚਿਆਂ ਉਹਨਾਂ ਕਿਹਾ ਕਿ ਮਾਤਾ ਸੁਖਦੇਵ ਕੌਰ ਨੇ ਆਪਣੇ ਪਰਿਵਾਰ ਨੂੰ ਚੰਗੇ ਸੰਸਕਾਰ ਦਿੰਦਿਆਂ ਜ਼ਿੰਦਗੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਜਿਸ ਦੀ ਬਦੌਲਤ ਸਮੁੱਚਾ ਪਰਿਵਾਰ ਆਪਣੇ ਵਧੀਆ ਮੁਕਾਮ ‘ਤੇ ਪਹੁੰਚ ਚੁੱਕਿਆ ।
ਹਲਕਾ ਰਾਮਪੁਰਾ ਫੂਲ, ਹਲਕਾ ਮੌੜ ਤੇ ਜੈਤੋ ਦੇ ਵਿਧਾਇਕਾਂ ਨੇ ਕੀਤੀਆਂ ਸ਼ਰਧਾਂਜਲੀਆ ਭੇਂਟ 

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਇਸਰ ਖਾਨਾ,  ਅਮੋਲਕ ਸਿੰਘ ਵਿਧਾਇਕ ਹਲਕਾ ਜੈਤੋ, ਅਮਿਤ ਰਤਨ ਵਿਧਾਇਕ ਹਲਕਾ ਬਠਿੰਡਾ ਦਿਹਾਤੀ, ਲਾਭ ਸਿੰਘ ਉੱਗੋਕੇ ਵਿਧਾਇਕ ਹਲਕਾ ਭਦੌੜ, ਵਿਜੈ ਸਿੰਗਲਾ ਸਿਹਤ ਮੰਤਰੀ ਪੰਜਾਬ,ਰਮੇਸ਼ ਕੁਮਾਰ ਇੰਚਾਰਜ ਲੋਕ ਸਭਾ, ਜਥੇਦਾਰ ਤੋਗਾ ਸਿੰਘ, ਬਾਬਾ ਬੂਟਾ ਸਿੰਘ ਗੁਰਥੜੀ, ਨਛੱਤਰ ਸਿੰਘ ਸਿੱਧੂ ਭਗਤਾ, ਜਤਿੰਦਰ ਸਿੰਘ ਭੱਲਾ,, ਅਮਰਦੀਪ ਰਾਜਨ, ਪ੍ਰਧਾਨ ਯੂਥ ਵਿੰਗ ਬਠਿੰਡਾ, ਗੁਰਜੰਟ ਸਿੰਘ ਸਿਵੀਆ, ਜਿਲਾਂ ਪ੍ਧਾਨ ਆਮ ਆਦਮੀ ਪਾਰਟੀ ਸਤਵੀਰ ਕੌਰ ਇਸਤਰੀ ਵਿੰਗ, ਭਿੰਦਰ ਡੱਬਵਾਲੀ ਗੀਤਕਾਰ, ਮਨਪ੍ਰੀਤ ਟਿਵਾਣਾ ਗੀਤਕਾਰ, ਬਲਜਿੰਦਰ ਕੌਰ ਵਾਈਸ ਪ੍ਰਧਾਨ ਇਸਤਰੀ ਵਿੰਗ ਆਮ ਆਦਮੀ ਪਾਰਟੀ ਆਦਿ ਸ਼ਾਮਲ ਹੋਏ ।ਇਸ ਤੋਂ ਇਲਾਵਾ  ਵੱਖ ਵੱਖ ਸ਼ਖ਼ਸੀਅਤਾਂ ਦੇ ਸ਼ੋਕ ਸੰਦੇਸ਼ ਆਏ ਜਿਨ੍ਹਾਂ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਸ਼ਰਧਾਂਜਲੀ ਭੇਟ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।
ਅਖ਼ਰ  ‘ਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਈਆ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਜੀ ਆਇਆਂ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਪੰਮਾ ਪ੍ਧਾਨ ਟਰੱਕ ਯੂਨੀਅਨ ਰਾਮਪੁਰਾ, ਆਪ ਆਗੂ ਅਮਰੀਕ ਸਿੰਘ ਫੂਲ, ਆਪ ਆਗੂ ਜਤਿੰਦਰ ਸਿੰਘ ਭੱਲਾ ਅਤੇ ਪਰਮਜੀਤ ਬਰਾੜ ਭਗਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰ ਸ਼ਾਮਲ ਹੋਏ। 
#For any kind of News and advertisement contact us on   980-345-0601 
118310cookie-checkਮਾਤਾ ਸੁਖਦੇਵ ਕੌਰ ਦੇ ਸ਼ਰਧਾਂਜਲੀ ਸਮਾਗਮ ਤੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਲਵਾਈ ਹਾਜ਼ਰੀ
error: Content is protected !!