March 28, 2024

Loading

ਚੜ੍ਹਤ ਪੰਜਾਬ ਦੀ

ਚੰਡੀਗੜ੍ਹ, 22 ਅਪ੍ਰੈਲ (ਬਿਊਰੋ) :ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਦੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੂੰ ਚਿੱਠੀ ਲਿਖ ਕੇ ਉਨ੍ਹਾਂ ਯੂ.ਐੱਸ ਚ ਵਸਣ ਵਾਲੇ ਸਿੱਖ ਸਮੁਦਾਅ ਦੇ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਅਪੀਲ ਕੀਤੀ ਹੈ, ਜਿਨਾਂ ਨੂੰ ਵਾਰ-ਵਾਰ ਦੁਰਭਾਵਨਾਪੂਰਨ ਅਪਰਾਧਾਂ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ, ਜਿਹੜੇ ਕਈ ਮੌਤਾਂ ਦਾ ਕਾਰਨ ਵੀ ਬਣ ਰਹੇ ਹਨ।ਐਮ.ਪੀ ਤਿਵਾੜੀ ਨੇ ਇੰਡੀਆਨਾਪੋਲੀਸ ਵਿਖੇ ਸਥਿਤ ਫੈਡ-ਐਕਸ ਦੇ ਕੰਪਲੈਕਸ ਵਿਚ ਹੋਈ ਫਾਇਰਿੰਗ ਦੀ ਦਰਦਨਾਕ ਘਟਨਾ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਨਾਲ ਹਮਦਰਦੀ ਪ੍ਰਗਟਾਈ ਹੈ ਜਿਸ ਚ ਅੱਠ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ, ਜਿਨਾਂ ਚੋਂ ਚਾਰ ਲੋਕ ਸਿੱਖ ਸਮੁਦਾਅ ਨਾਲ ਸਬੰਧ ਰੱਖਦੇ ਸਨ। ਜਿਸ ਤੇ ਐਮ.ਪੀ ਤਿਵਾਡ਼ੀ ਨੇ ਕਿਹਾ ਕਿ ਕਿਸੇ ਵੀ ਸਮੁਦਾਅ ਖ਼ਿਲਾਫ਼ ਦੁਰਭਾਵਨਾਪੂਰਨ ਅਪਰਾਧ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਵੀ ਸਮੁਦਾਅ ਖ਼ਿਲਾਫ਼ ਹੋਵੇ, ਦੁਰਭਾਵਨਾਪੂਰਨ ਅਪਰਾਧ ਨੂੰ ਦੁਰਭਾਵਨਾਪੂਰਨ ਅਪਰਾਧ ਹੀ ਮੰਨਿਆ ਜਾਵੇਗਾ।

ਉਨਾਂ ਨੇ ਇੰਡੀਆਨਾਪੋਲਿਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੱਕੋਮਾਤਰ ਘਟਨਾ ਨਹੀਂ ਹੈ। ਅਗਸਤ 2012 ਚ ਓਕ ਕਰੀਕ ਵਿਸਕਾਨਸਿਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਸੀ, ਜਿਸ ਚ 7 ਬੇਕਸੂਰ ਜਾਨਾਂ ਚਲੀਆਂ ਗਈਆਂ ਸਨ।ਉਨਾਂ ਨੇ ਅਫਸੋਸ ਪ੍ਰਗਟਾਇਆ ਕਿ ਸਿੱਖ ਸਮੁਦਾਅ ਦੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਬੀਮਾਰ ਮਾਨਸਿਕਤਾ ਦਾ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਲਈ ਉਨਾਂ ਨੇ ਪੂਰੇ ਅਮਰੀਕਾ ਚ ਸਿੱਖ ਸਮੁਦਾਅ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ।ਉਨਾਂ 9/11 ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਅਸੀਂ 9/11 ਦੀ ਦੁਖ਼ਦ ਘਟਨਾ ਦੀ 20ਵੀਂ ਬਰਸੀ ਨੂੰ ਮਨਾਉਣ ਵਾਲੇ ਹਾਂ। ਇਹ ਦੁਖਦ ਹੈ ਪਰ ਧਿਆਨ ਦੇਣ ਦੀ ਲੋੜ ਹੈ ਕਿ ਇਸ ਘਟਨਾ ਤੋਂ ਬਾਅਦ ਸਿੱਖ ਸਮੁਦਾਅ ਖ਼ਿਲਾਫ਼ ਦੁਰਭਾਵਨਾਪੂਰਨ ਅਪਰਾਧਾਂ ਚ ਵਾਧਾ ਦੇਖਣ ਨੂੰ ਮਿਲਿਆ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ 15 ਸਤੰਬਰ, 2001 ਚ ਮੈਸਾ ਐਰੀਜ਼ੋਨਾ ਚ ਇੱਕ ਅਮਰੀਕੀ ਸਿੱਖ ਨੂੰ ਪਛਾਣ ਦੀ ਗਲਤੀ ਕਾਰਨ ਕਤਲ ਕਰ ਦਿੱਤਾ ਗਿਆ ਸੀ। ਦੁਰਭਾਵਨਾਪੂਰਨ ਅਪਰਾਧ ਨੂੰ ਦੁਰਭਾਵਨਾਪੂਰਨ ਅਪਰਾਧ ਹੀ ਕਿਹਾ ਜਾਵੇਗਾ, ਭਾਵੇਂ ਉਹ ਕਿਸੇ ਵੀ ਸਮੁਦਾਅ ਦੇ ਖ਼ਿਲਾਫ਼ ਹੋਵੇ।

ਐਮ.ਪੀ ਤਿਵਾੜੀ ਨੇ ਪੂਰੇ ਵਿਸ਼ਵ ਅੰਦਰ ਸਿੱਖ ਸਮੁਦਾਅ ਵਲੋਂ ਕੀਤੀ ਗਈ ਮਾਨਵਤਾ ਦੀ ਮਹਾਨ ਸੇਵਾ ਦਾ ਜ਼ਿਕਰ ਕੀਤਾ। ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਸਿੱਖ ਇਕ ਪਰਉਪਕਾਰੀ ਸਮੁਦਾਅ ਹੈ। ਹਾਲ ਹੀ ਚ ਇਸਦੀ ਉਦਾਹਰਣ ਉਸ ਵਕਤ ਦੇਖਣ ਨੂੰ ਮਿਲੀ ਸੀ, ਜਦੋਂ ਸਿੱਖ ਸਮੁਦਾਅ ਨੇ ਕੋਰੋਨਾ ਕਾਰਨ ਤਬਾਹ ਹੋ ਚੁੱਕੇ ਅਤੇ ਕੋਵਿਡ-19 ਦੇ ਕੇਸਾਂ ਨਾਲ ਨਿਪਟ ਨਹੀਂ ਪਾ ਰਹੇ ਨਿਊਯਾਰਕ ਸ਼ਹਿਰ ਚ ਹੈਲਥ ਕੇਅਰ ਵਰਕਰਾਂ, ਕੋਰੋਨਾ ਦੇ ਮਰੀਜ਼ਾਂ ਨੂੰ ਖਾਣਾ ਪਹੁੰਚਾਇਆ ਸੀ। ਉਨਾਂ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਸਿੱਖ ਵਿਚਾਰਧਾਰਾ ਦਾ ਅਤੁੱਟ ਹਿੱਸਾ ਹੈ।

66960cookie-checkਐਮ.ਪੀ ਤਿਵਾੜੀ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਲਿਖਿਆ ਗਿਆ ਪੱਤਰ; ਇੰਡੀਆਨਾਪੋਲਿਸ ਫਾਇਰਿੰਗ ਦਾ ਮੁੱਦਾ ਚੁੱਕਿਆ
error: Content is protected !!