ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ ): ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ,ਤਜਿੰਦਰ ਸਿੰਘ ਰਾਜੇਵਾਲ(ਸਪੁੱਤਰ ਬਲਬੀਰ ਸਿੰਘ ਰਾਜੇਵਾਲ) ਤੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੀ ਸ਼ਖਸ਼ੀਅਤ ਭਾਈ ਹਰਪ੍ਰੀਤ ਸਿੰਘ ਮੱਖੂ ਅਤੇ ਕਿਸਾਨ ਆਗੂ ਮਨਮੋਹਣ ਸਿੰਘ ਖੇੜਾ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾ ਨੂੰ ਰੱਦ ਕਰਵਾਉਣ ਲਈ ਲੰਮਾ ਸਮਾਂ ਚੱਲੇ ਕਿਸਾਨ ਮੋਰਚੇ ਦੀ ਜਿੱਤ ਇਤਿਹਾਸ ਦਾ ਉਹ ਇਨਕਲਾਬੀ ਪੰਨਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਰਹਿਣ ਤੇ ਆਪਸੀ ਇਕਸੁਰਤਾ ਤੇ ਇੱਕਜੁੱਟਤਾ ਦਾ ਗਿਆਨ ਪ੍ਰਦਾਨ ਕਰੇਗਾ ,ਕਿਉ ਕਿ ਕਿਸਾਨ ਮੋਰਚਾ ਕੇਵਲ ਦੇਸ਼ ਦੇ ਕਿਸਾਨਾਂ ਦਾ ਮੋਰਚਾ ਹੀ ਨਹੀਂ ਸੀ, ਬਲਕਿ ਸਮੂਹ ਦੇਸ਼ਵਾਸੀਆਂ ਦਾ ਸਾਂਝਾ ਮੋਰਚਾ ਬਣ ਗਿਆ ਸੀ।
ਕਿਸਾਨ ਮੋਰਚੇ ਦੀ ਜਿੱਤ ਇਤਿਹਾਸ ਦਾ ਇਨਕਲਾਬੀ ਪੰਨਾ- ਤਜਿੰਦਰ ਸਿੰਘ ਰਾਜੇਵਾਲ,ਹਰਪ੍ਰੀਤ ਸਿੰਘ ਮੱਖੂ
ਅੱਜ ਲੁਧਿਆਣਾ ਵਿਖੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸੁਹਿਰਦ ਅਗਵਾਈ ਹੇਠ ਸਥਾਨਕ ਸ਼ਹਿਰ ਨਿਵਾਸੀਆਂ ਦੇ ਨਿੱਘੇ ਸਹਿਯੋਗ ਨਾਲ ਗੁਲਮੋਹਰ ਹੋਟਲ ਦੇ ਅੱਗੇ ਕਿਸਾਨਾਂ ਦੇ ਹੱਕ ਵਿੱਚ ਲਗਾਏ ਹੋਏ ਕਿਸਾਨ ਸ਼ੰਘਰਸ਼ ਮੋਰਚੇ ਦੀ ਸੰਮਪੂਰਨਤਾ ਕਰਵਾਉਣ ਲਈ ਆਯੋਜਿਤ ਕੀਤੇ ਗਏ ਸ਼ੁਕਰਾਨਾ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤਜਿੰਦਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ਦੇ ਸਿੰਘੂ ਬਾਰਡਰ ਤੇ ਲੁਧਿਆਣੇ ਵਿਖੇ ਲਗਾਏ ਗਏ ਕਿਸਾਨ ਮੋਰਚੇ ਨੂੰ ਸਫਲ ਕਰਨ ਵਿੱਚ ਜੋ ਯੋਗਦਾਨ ਜੱਥੇਦਾਰ ਨਿਮਾਣਾ ਤੇ ਉਨ੍ਹਾਂ ਦੇ ਸਾਥੀਆਂ ਨੇ ਪਾਇਆ, ਖਾਸ ਕਰਕੇ ਕਿਸਾਨੀ ਸ਼ੰਘਰਸ਼ ਦੇ ਹੱਕ ਵਿੱਚ ਆਪਣੇ ਖੂਨ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਯੂ.ਐਨ.ਓ ਪ੍ਰਧਾਨ ਦੇ ਨਾਮ ਤੇ ਚਿੱਠੀਆਂ ਲਿਖੀਆਂ ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ।ਇਸ ਮੌਕੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ. ਨਿਮਾਣਾ ਨੇ ਸੰਯੁਕਤ ਕਿਸਾਨ ਮੋਰਚੇ ਪ੍ਰਮੁੱਖ ਆਗੂ ਤਜਿੰਦਰ ਸਿੰਘ ਰਾਜੇਵਾਲ ਨੂੰ ਭਰੋਸਾ ਦਿਵਾਉਦਿਆ ਹੋਇਆ ਕਿਹਾ ਕਿ ਸ਼ੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ ਹਮੇਸ਼ਾ ਡੱਟ ਕੇ ਖੜੇ ਹਨ ਅਤੇ ਹਮੇਸ਼ਾਂ ਸ਼ਹਿਰੀ ਲੋਕਾਂ ਦੇ ਨਿੱਘੇ ਸਹਿਯੋਗ ਨਾਲ ਆਪਣੀ ਜ਼ੋਰਦਾਰ ਆਵਾਜ਼ ਕਿਸਾਨਾਂ ਦੇ ਹੱਕ ਵਿੱਚ ਬੁਲੰਦ ਕਰਦੇ ਰਹਿਣਗੇ।
ਰਾਜੇਵਾਲ ਵੱਲੋ ਜੱਥੇ.ਤਰਨਜੀਤ ਸਿੰਘ ਨਿਮਾਣਾ ਤੇ ਸਾਥੀ ਨੂੰ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਸਨਮਾਨਿਤ
ਇਸ ਮੌਕੇ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਜਿੱਥੇ ਉੱਘੇ ਕਵੀ ਅਮਰਜੀਤ ਸਿੰਘ ਸ਼ੇਰਪੁਰੀ, ਸਰਬਜੀਤ ਸਿੰਘ ਵਿਰਦੀ ਤੇ ਭਾਈ ਮਨਜੀਤ ਸਿੰਘ ਬੁਟਹਾਰੀ ਦੇ ਕਵੀਸ਼ਰੀ ਜੱਥੇ ਨੇ ਜ਼ੋਸ਼ ਭਰਪੂਰ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਕਿਸਾਨੀ ਜਿੱਤ ਦਾ ਡੰਕਾ ਵੱਜਾਇਆ ਉੱਥੇ ਸਮਾਗਮ ਅੰਦਰ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤਜਿੰਦਰ ਸਿੰਘ ਰਾਜੇਵਾਲ ਨੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਸਮੇਤ ਲੁਧਿਆਣਾ ਸ਼ਹਿਰ ਵਿਖੇ ਅਣਮੀਥੇ ਸਮੇਂ ਲਈ ਲਗਾਏ ਗਏ ਕਿਸਾਨ ਮੋਰਚੇ ਨੂੰ ਸਫਲ ਕਰਨ ਲਈ ਆਪਣਾ ਤਨ -ਮਨ ਤੇ ਧੰਨ ਨਾਲ ਵੱਡਮੁੱਲਾ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖਸ਼ੀਅਤਾਂ ,ਮੋਰਚੇ ਦੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ ਅਤੇ ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਸਮਾਗਮ ਦੀ ਸਮਾਪਤੀ ਮੌਕੇ ਇੱਕਤਰ ਹੋਈਆਂ ਸਮੂਹ ਸ਼ਖਸ਼ੀਅਤਾਂ, ਵਲੰਟੀਅਰਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਕਿਸਾਨੀ ਮੋਰਚੇ ਦੀ ਜਿੱਤ ਤੇ ਲੁਧਿਆਣਾ ਦੇ ਕਿਸਾਨੀ ਸ਼ੰਘਰਸ਼ ਮੋਰਚੇ ਦੀ ਸੰਮਪੂਰਨਤਾ ਕਰਦਿਆਂ ਅਕਾਲ ਪੁਰਖ ਦੇ ਸਨਮੁੱਖ ਸਮੂਹਿਕ ਰੂਪ ਵਿੱਚ ਸ਼ੁਕਰਾਨੇ ਦੀ ਅਰਦਾਸ ਵੀ ਕੀਤੀ ਗਈ।
ਇਸ ਸਮੇਂ ਉਨ੍ਹਾਂ ਦੇ ਨਾਲ ਬੀਬੀ ਸਵਿੰਦਰਜੀਤ ਕੌਰ ਖਾਲਸਾ,ਬਾਬਾ ਨਿਰਮਲ ਸਿੰਘ ਕਾਰ ਸੇਵਾ, ਪੰਥਕ ਕਵੀਸ਼ਰ ਜੱਥਾ ਭਾਈ ਮਨਜੀਤ ਸਿੰਘ ਬੂਟਾਹਰੀ, ਕਵੀ ਸਰਬਜੀਤ ਸਿੰਘ ਬਿਰਦੀ, ਕਵੀ ਅਮਰਜੀਤ ਸਿੰਘ ਸ਼ੇਰਪੁਰੀ, ਸੀਟੀਯੂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ, ਰਘਬੀਰ ਸਿੰਘ ਬੈਨੀਪਾਲ, ਜਗਦੀਸ਼ ਚੰਦ, ਘਨਸ਼ਾਮ ਸਿੰਘ, ਕੁਲਦੀਪ ਸਿੰਘ ਲਾਂਬਾ, ਮਨਜੀਤ ਸਿੰਘ ਅਰੋੜਾ, ਸ਼ਮਸ਼ੇਰ ਸਿੰਘ ਲਾਡੋਵਾਲ, ਮਨੀ ਬਰਮੀ, ਲਕਸ਼ਮਣ ਸਿੰਘ ਖਾਲਸਾ, ਤਨਜੀਤ ਸਿੰਘ, ਤਰਵਿੰਦਰ ਸਿੰਘ,ਹਰਪ੍ਰੀਤ ਸਿੰਘ ਸੰਨੀ, ਗਿਆਨ ਸਿੰਘ ਕਾਲੜਾ,ਜਤਿੰਦਰ ਸਿੰਘ ਗਿਲਹੋਤਰਾ, ਕੰਵਲਜੀਤ ਸਿੰਘ ਕਾਲੜਾ,ਜਤਿੰਦਰ ਸਿੰਘ ਗਿਲਹੋਤਰਾ, ਕੰਵਲਜੀਤ ਸਿੰਘ ਬਿੱਟੂ,ਜਸਪਾਲ ਸਿੰਘ ਸੈਣੀ,ਬਿਟੂ ਭਾਟੀਆ, ਦਿਲਬਾਗ ਸਿੰਘ, ਗੁਰਵਿੰਦਰ ਸਿੰਘ ਲਵਲੀ, ਪ੍ਰਮਿੰਦਰ ਸਿੰਘ ਨੰਦਾ, ਮਨਪ੍ਰੀਤ ਸਿੰਘ ਬੰਗਾ, ਭਰਪੂਰ ਸਿੰਘ ਥਰੀਕੇ, ਜਗਦੀਸ਼ ਸਿੰਘ ਜੱਗਾ,ਹਰਮੋਹਨ ਸਿੰਘ ਗੁਡੂ, ਸੁਖਵਿੰਦਰ ਕੌਰ ਸੁਖੀ, ਮਨੀ ਖਾਲਸਾ,ਅਮਰਜੀਤ ਸਿੰਘ ਸ਼ਟੂ, ਕੁਲਵੰਤ ਸਿੰਘ ਬੜੇਵਾਲ, ਦਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿੰਘ ਸ਼ਾਨ, ਆਦ ਹਾਜ਼ਰ ਸਨ।
977300cookie-checkਸ਼ੁਕਰਾਨੇ ਦੀ ਅਰਦਾਸ ਨਾਲ ਹੋਈ ਲੁਧਿਆਣਾ ਦੇ ਕਿਸਾਨ ਸ਼ੰਘਰਸ਼ ਮੋਰਚੇ ਦੀ ਸੰਮਪੂਰਨਤਾ