ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ, 5 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਖਿਡਾਰੀਆਂ ਦੀ ਖੇਡ ਨਾਲ ਹੀ ਗਰਾਉਂਡ ਸੋਭਦੇ ਹਨ ਅਤੇ ਗਰਾਉਂਡ ਨਾਲ ਪਿਆਰ ਹੀ ਨਸ਼ਾ ਅਤੇ ਬੁਰੀਆਂ ਅਲਾਮਤਾਂ ਤੋਂ ਬਚਣ ਦਾ ਇੱਕੋ ਮਾਤਰ ਰਾਮ ਬਾਣ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਮਹਿਰਾਜ ਵਿਖੇ ਖਿਡਾਰੀਆਂ ਨੂੰ ਕਿੱਟਾਂ ਵੰਡਣ ਦੇ ਸਮੇ ਰੱਖੇ ਸਮਾਰੋਹ ਦੌਰਾਨ ਕੀਤਾ।
ਭੱਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੇ ਖਿਡਾਰੀਆਂ ਲਈ ਕੋਈ ਠੋਸ ਖੇਡ ਨੀਤੀ ਬਨਾਉਣ ਵਿੱਚ ਅਸਫਲ ਸਾਬਤ ਹੋਈ ਹੈ ਜਿਸ ਕਰਕੇ ਬਹੁਤੇ ਪਿੰਡਾਂ, ਕਸਬਿਆਂ ਅਤੇ ਸਹਿਰਾਂ ਵਿੱਚ ਉੱਦਮਾ ਅਤੇ ਖੇਡ ਪ੍ਰੇਮੀ ਲੋਕਾਂ ਨੇ ਆਪਣੇ ਪੱਧਰ ਤੇ ਖੇਡਾਂ ਨੂੰ ਉਤਸਾਹਿਤ ਕਰਨ ਲਈ ਯਤਨ ਸੁਰੂ ਕੀਤੇ ਹੋਏ ਹਨ ਜਿਸ ਦੀ ਉਹ ਪ੍ਰਸ਼ੰਸਾ ਕਰਦੇ ਹਨ। ਉਨਾਂ ਕਿਹਾ ਕਿ ਸੂਬੇ ਦੇ ਨਵ ਨਿਯੁਕਤ ਖੇਡ ਮੰਤਰੀ ਪ੍ਰਗਟ ਸਿੰਘ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੀਆਂ ਜਮੀਨੀ ਹਕੀਕਤਾਂ ਨੂੰ ਪਛਾਣਦੇ ਹੋਏ ਖਿਡਾਰੀਆਂ ਨੂੰ ਸਹੂਲਤਾਂ ਉਪਲੱਬਧ ਕਰਵਾਉਣ ਵਿੱਚ ਉਸਾਰੂ ਭੂਮਿਕਾ ਅਦਾ ਕਰਨ। ਇਸ ਮੌਕੇ ਜਸਪਾਲ ਸਿੰਘ, ਸੁੱਖੀ, ਬੂਟਾ ਸਿੰਘ, ਪਾਲੀ ਸਿੰਘ, ਗੀਤੂ, ਜੱਗਾ, ਦੀਪ, ਸੁੱਖਾ, ਜੀਵਨ, ਕਾਲਾ, ਬਬਲੀ ਸਰਪੰਚ, ਆਸੂ, ਜੋਤੀ, ਬੱਬੀ, ਸਨੀ, ਸੰਦੀਪ ਸਨੀ, ਗਗਨ, ਅਕਾਸ, ਜੱਸੂ, ਮਾਣਾ, ਕਿੰਦਰ, ਰਾਜ ਪਾਲ, ਰਿਸੀ ਆਦਿ ਹਾਜਰ ਸਨ।
853700cookie-checkਗਰਾਉਂਡ ਨਾਲ ਪਿਆਰ ਹੀ ਨਸ਼ਾ ਤੇ ਬੁਰੀਆ ਅਲਾਮਤਾ ਤੋਂ ਛੁਟਕਾਰੇ ਦਾ ਰਾਮਬਾਣ- ਜਤਿੰਦਰ ਭੱਲਾ