December 21, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,7 ਨਵੰਬਰ,(ਸਤ ਪਾਲ ਸੋਨੀ/ਰਵੀ ਵਰਮਾ )-ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਸੰਬਧੀ ਅੱਜ ਛਾਉਣੀ ਮੁਹੱਲਾ ਪੁਰਾਨਾ ਜੀ ਟੀ ਰੋਡ (ਬਿਜਲੀ ਘਰ ਦੇ ਸਾਹਮਣੇ) ਲੋਕ ਹਿੱਤ ਸੰਘਰਸ਼ ਕਮੇਟੀ ਵੱਲੋਂ ਲਾਲਾ ਜੀਵਨ ਕੁਮਾਰ ਅਤੇ ਦਲੀਪ ਥਾਪਰ ਦੀ ਅਗਵਾਈ ਹੇਠ ਲੰਗਰ ਲਗਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸਫਾਈ ਕਰਮਚਾਰੀ ਆਯੋਗ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਅਤੇ ਹਲਕਾ ਕੇਂਦਰੀ ਲੁਧਿਆਣਾ ਤੋਂ ਵਿਧਾਇਕ ਸੁਰਿੰਦਰ ਡਾਬਰ ਸ਼ਾਮਲ ਹੋਏ। ਸਭ ਤੋਂ ਪਹਿਲਾਂ ਤ੍ਰਿਕਾਲਦਰਸ਼ੀ,ਲਾਵਕੁਸ਼ ਪਾਲਣਹਾਰ,ਰਾਮਾਇਣ ਰਚਿੲਤਾ ਭਗਵਾਨ ਵਾਲਮੀਕਿ ਜੀ ਮਹਾਰਾਜ ਨੂੰ ਮੱਥਾ ਟੇਕ ਕੇ ਆਸ਼ੀਰਵਾਦ ਲੈਂਦਿਆਂ ਲੰਗਰ ਭੋਗ ਲਗਵਾਇਆ ਗਿਆ ਅਤੇ ਸਰਬਤ ਦੇ ਭਲੇ ਦੀ ਕਾਮਨਾ ਕਰਦਿਆਂ ਦੇਸ਼ ਵਾਸੀਆਂ ਦੀ ਸੁਖ ਸਮਰਿੱਧੀ ਦੀ ਦੁਆ ਕੀਤੀ ਗਈ,ਜਿਸ ਉਪਰੰਤ ਲੰਗਰ ਵਰਤਾਇਆ ਗਿਆ।
ਵਾਲਮਿਕਨ ਸਮਾਜ ਆਪਣੇ ਹਿਤਾਂ ਨੂੰ ਤਿਆਗ ਕੇ ਹਮੇਸ਼ਾ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ-ਚੇਅਰਮੈਨ ਗੇਜਾ ਰਾਮ ਵਾਲਮੀਕਿ

ਮੁੱਖ ਮਹਿਮਾਨ ਸਫਾਈ ਕਰਮਚਾਰੀ ਆਯੋਗ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਕਿਹਾ ਕਿ ਭਗਵਾਨ ਵਾਲਮਿਕ ਜੀ ਮਹਾਰਾਜ ਨੇ ਰਾਮਾਇਣ ਦੀ ਰਚਨਾ ਕਰਕੇ ਸਮੁੱਚੀ ਦੁਨੀਆ ਨੂੰ ਜੋ ਸੰਦੇਸ਼ ਦਿੱਤਾ ਹੈ ਉਸ ਨੂੰ ਹਰੇਕ ਇਨਸਾਨ ਨੂੰ ਆਪਣੇ ਅੰਦਰ ਉਤਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਲਮਿਕਨ ਸਮਾਜ ਆਪਣੇ ਹਿਤਾਂ ਨੂੰ ਤਿਆਗ ਕੇ ਹਮੇਸ਼ਾ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਪਰ ਉਨ੍ਹਾਂ ਨੂੰ ਸਮਾਜ ਅੰਦਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਵਾਲਮਿਕਨ ਸਮਾਜ ਦੀਆਂ ਸੇਵਾਵਾਂ ਦੇ ਚਲਦਿਆਂ ਹੀ ਲੋਕ ਬਿਮਾਰੀਆਂ ਤੋਂ ਬਚਦੇ ਹਨ ਕਉਂਕਿ ਵਾਲਮਿਕਨ ਸਮਾਜ ਦੇ ਲੋਕ ਸ਼ਹਿਰ ਦੀ ਸਾਫ ਸਫਾਈ ਸੁਚੱਜੇ ਢੰਗ ਨਾਲ ਕਰਕੇ ਸਾਫ ਸੁਥਰਾ ਵਾਤਾਵਰਨ ਸਮਾਜ ਨੂੰ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਵਾਲਮਿਕਨ ਸਮਾਜ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਵੀ ਫਰੰਟ ਲਾਇਨ ‘ਤੇ ਰਹਿ ਕੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸਾਫ ਸੁਥਰਾ ਵਾਤਾਵਰਨ ਦਿੱਤਾ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਵੀ ਮੂਹਰਲੀ ਕਤਾਰ ਵਿੱਚ ਹੋਕੇ ਆਪਣਾ ਯੋਗਦਾਨ ਪਾਇਆ ਜੋ ਸ਼ਲਾਂਘਾਯੋਗ ਕਦਮ ਹੈ। ਉਨ੍ਹਾਂ ਵਾਲਮਿਕਨ ਸਮਾਜ ਨੂੰ ਹੋਕਾ ਦਿੱਤਾ ਕਿ ਉਹ ਲੋਕ ਹਿਤ ਸੇਵਾ ਦੇ ਨਾਲ -ਨਾਲ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਉਨ੍ਹਾਂ ਨੂੰ ਉੱਚ ਸਿਖਿਆ ਦਵਾਉਣ ਤਾਂਕਿ ਉਹ ਉੱਚੇ ਆਹੁਦੇ ਤੇ ਵਿਰਾਜਮਾਨ ਹੋ ਸਕਣ ਅਤੇ ਦੇਸ਼ ਸਮਾਜ ਦੀ ਸੇਵਾ ਕਰ ਸਕਣ। ਉਨ੍ਹਾਂ ਐਲਾਨ ਕੀਤਾ ਕਿ ਕੱਚੇ ਸਫਾਈ ਕਰਮਚਾਰੀਆਂ ਨੂੰ ਛੇਤੀ ਹੀ ਰੈਗੂਲਰ ਕਰਵਾਇਆ ਜਾਵੇਗਾ ਤਾਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਅਧਿਕਾਰ ਪ੍ਰਾਪਤ ਹੋ ਸਕੇ।
ਕਾਂਗਰਸ ਪਾਰਟੀ ਇਕੋ ਇੱਕ ਇਹੋ ਜਿਹੀ ਸਿਆਸੀ ਪਾਰਟੀ ਹੈ ਜੋ ਸਾਰੇ ਧਰਮਾਂ -ਵਰਗਾਂ ਦੇ ਲੋਕਾਂ ਨੂੰ ਨਾਲ ਲੈਕੇ ਚਲਦੀ ਹੈ

ਵਿਧਾਇਕ ਸੁਰਿੰਦਰ ਡਾਬਰ ਨੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਕੋ ਇੱਕ ਇਹੋ ਜਿਹੀ ਸਿਆਸੀ ਪਾਰਟੀ ਹੈ ਜੋ ਸਾਰੇ ਧਰਮਾਂ -ਵਰਗਾਂ ਦੇ ਲੋਕਾਂ ਨੂੰ ਨਾਲ ਲੈਕੇ ਚਲਦੀ ਹੈ ਤੇ ਹਰੇਕ ਦੀ ਤੱਰਕੀ ਬਾਰੇ ਸੋਚਦੀ ਹੈ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਕਾਂਗਰਸ ਵੱਡੀ ਗਿਣਤੀ ਵਿੱਚ ਜਿੱਤ ਹਾਸਲ ਕਰੇਗੀ ਅਤੇ ਕਾਂਗਰਸ ਦੀ ਸਰਕਾਰ ਬਣੇਗੀ। ਵਿਧਾਇਕ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਹਰੇਕ ਵਰਗ ਨੂੰ ਬੰਦੀਆਂ ਸਹੂਲਤਾਂ ਮੁਹਈਆ ਕਾਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਲੋਕ ਹਿੱਤ ਸੰਘਰਸ਼ ਕਮੇਟੀ ਵੱਲੋਂ ਮੁੱਖ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਵਲੋਂ ਘੀਆਂ ਸ਼ਖਸੀਅਤਾਂ ਅਤੇ ਪਤਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਰਡ ਨੰਬਰ 84 ਦੇ ਕੌਂਸਲਰ ਲਾਲਾ ਸੁਰਿੰਦਰ ਅਟਵਾਲ,ਰਮੇਸ਼ ਕੁਮਾਰ (ਮੇਸ਼ੀ), ਨੇਤਾ ਜੀ ਸੋਂਧੀ,ਰਿੰਕੂ ਕੁਮਾਰ ਸਿੱਧੜ, ਐਡਵੋਕੇਟ ਦੀਪਕ ਵੜੈਂਚ, ਰੋਹਿਤ ਕੁਮਾਰ,ਜਸਵੀਰ ਲਵਣ,ਕੇ ਪੀ ਦਾਨਵ, ਕੇ ਪੀ ਰਾਣਾ ‘ਤੇ ਹੋਰ ਹਾਜਰ ਸਨ।

 

89960cookie-checkਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ ਸੰਬਧੀ ਲੋਕ ਹਿੱਤ ਸੰਘਰਸ਼ ਕਮੇਟੀ ਵੱਲੋਂ ਲਗਾਇਆ ਗਿਆ ਲੰਗਰ
error: Content is protected !!