December 22, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 11 ਅਗਸਤ (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਦੀ ਇਹ ਤ੍ਰਾਸਦੀ ਰਹੀ ਹੈ ਕਿ ਇਸ ਹਲਕੇ ਵਿੱਚੋਂ ਜਿੱਤ ਕੇ ਅਕਾਲੀ ਤੇ ਕਾਂਗਰਸ ਦੇ ਆਗੂ ਕੈਬਨਿਟ ਮੰਤਰੀ ਬਣੇ ਪਰ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾ ਵਿੱਚ ਰਹਿ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਨੀਆਂ ਤੇ ਦਿਨ ਰਾਤ ਹਲਕੇ ਵਿੱਚ ਰਹਿਣਾ ਇਹ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਹਿੱਸੇ ਆਇਆ ਜਿੰਨਾ ਨੇ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾ ਦੀ ਸਹੂਲਤ ਲਈ ਲੋਕ ਦਰਬਾਰ ਲਾਕੇ ਉਹਨਾਂ ਦੀਆਂ ਸਮੱਸਿਆਵਾਂ ਤੇ ਕੰਮਾਂ ਨੂੰ ਮੌਕੇ ਤੇ ਕਰਨਾ ਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹਿਦਾਇਤਾ ਕਰਨੀਆਂ।
ਰੋਜ਼ਾਨਾ ਦੀ ਤਰ੍ਹਾਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਹਲਕਾ ਰਾਮਪੁਰਾ ਫੂਲ ਵਿਖੇ ਪਹਿਲਾ ਦੀ ਤਰ੍ਹਾਂ ਲੋਕਾ ਦੀਆਂ ਸਮੱਸਿਆਵਾਂ ਸੁਣਨ ਲਈ ਮਾਰਕੀਟ ਕਮੇਟੀ ਰਾਮਪੁਰਾ ਫੂਲ ਦੇ ਦਫ਼ਤਰ ਵਿਖੇ ਲੋਕ ਦਰਬਾਰ ਲਾਇਆ ਤੇ ਸੈਂਕੜੇ ਹਲਕੇ ਦੇ ਪਿੰਡਾਂ ਦੇ ਲੋਕ ਆਪਣੀਆਂ ਸਮੱਸਿਆਵਾਂ ਲੈਕੇ ਵਿਧਾਇਕ ਬਲਕਾਰ ਸਿੱਧੂ ਕੋਲ ਆਏ।
ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵੇਰ ਤੋਂ ਦੇਰ ਸ਼ਾਮ ਤੱਕ ਲਗਾਤਾਰ ਹਲਕੇ ਦੇ ਪਿੰਡਾਂ ਦੇ ਲੋਕ ਆਪਣੀਆਂ ਸਮੱਸਿਆਵਾਂ ਲੈਕੇ ਉਹਨਾਂ ਕੋਲ ਪਹੁੰਚਦੇ ਹਨ।ਉਹਨਾਂ ਦਸਿਆ ਕਿ ਬਹੁਤੀਆਂ ਸਮੱਸਿਆਵਾਂ ਲੋਕਾਂ ਦੀਆਂ ਨਿੱਜੀ ਸਨ ਜਿੰਨ੍ਹਾਂ ਨੂੰ ਮੌਕੇ ‘ਤੇ ਹੱਲ ਕਰ ਦਿੱਤਾ ਗਿਆ ‘ਤੇ ਹੋਰ ਪੰਚਾਇਤੀ ਪੱਧਰ ਦੀਆ ਜਾਂ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਕੇ ਉਹਨਾਂ ਨੂੰ ਹੱਲ ਕਰਨ ਵਾਲੇ ਕਹਿ ਦਿੱਤਾ ਗਿਆ ਹੈ।
ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਅਤੇ ਸ਼ਹਿਰ ਚ ਛੇਤੀ ਹੀ ਚਾਲੂ ਹੋਣਗੇ ਵਿਕਾਸ ਕਾਰਜ
ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਉਹਨਾ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣਾ ਵੱਧ ਤੋ ਵੱਧ ਸਮਾਂ ਹਲਕੇ ਵਿੱਚ ਲੋਕਾਂ ਵਿੱਚ ਗੁਜ਼ਾਰਨ ਤੇ ਉਹਨਾਂ ਦੇ ਕੰਮ ਪਹਿਲ ਦੇ ਅਧਾਰਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਹਿਰ ਰਾਮਪੁਰਾ, ਪਿੰਡ ਮਹਿਰਾਜ ‘ਤੇ ਫੂਲ ਟਾਊਨ ਵਿਖੇ ਆ ਰਹੀ ਸੀਵਰੇਜ ਦੀ ਸਮੱਸਿਆ ਨੂੰ ਜੰਗੀ ਪੱਧਰ ਤੇ ਹੱਲ ਕਰਨ ਲਈ ਸੀਵਰੇਜ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਤਾਂ ਕਿ ਆਉਣ ਵਾਲੇ ਬਰਸਾਤਾਂ ਦੇ ਦਿਨਾਂ ਵਿੱਚ ਸੀਵਰੇਜ ਦੇ ਪਾਣੀ ਦੇ ਨਿਕਾਸ਼ੀ ਦੇ ਪ੍ਰਬੰਧ ਨੂੰ ਦਰੁਸਤ ਕੀਤਾ ਜਾ ਰਿਹਾ ਤਾਂ ਕਿ ਕੋਈ ਸਮੱਸਆ ਨਾ ਆਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ।
#For any kind of News and advertisment contact us on 980-345-0601 
125270cookie-checkਆਪ ਦਾ ਲੋਕ ਦਰਬਾਰ, ਲੋਕਾ ਦੇ ਮਸਲੇ ਮਿੰਟਾਂ ‘ਚ ਹੱਲ
error: Content is protected !!